ਹਰਿਆਣਾ-ਪੰਜਾਬ ਦੇ ਚੋਣਵੇਂ ਇਲਾਕਿਆਂ ‘ਚ ਹੁੰਦੀ ਹੈ ਚੀਕੂ ਦੀ ਬਾਗਵਾਨੀ
ਰਵਿੰਦਰ ਸ਼ਰਮਾ, ਸਰਸਾ, ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ‘ਚ ਦਾਖ਼ਲ ਹੁੰਦਿਆਂ ਹੀ ਪਹਾੜੀ ਦਰੱਖਤਾਂ ਤੇ ਬਾਗਾਂ ਦੀ ਮਹਿਕ ਦਿਲ ਨੂੰ ਵੱਖਰਾ ਸਕੂਨ ਦਿੰਦੀ ਹੈ ਇੱਥੇ ਲਹਿਰਾ ਰਹੇ ਤਰ੍ਹਾਂ-ਤਰ੍ਹਾਂ ਦੇ ਬਾਗ ਵਾਤਾਵਰਨ ਨੂੰ ਸ਼ੁੱਧ ਤੇ ਤਾਜ਼ਾ ਰੱਖਣ ‘ਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ ਕੋਈ ਸਮਾਂ ਸੀ ਜਦੋਂ ਇਸ ਜ਼ਮੀਨ ਨੂੰ ਬਰਾਨੀ ਇਲਾਕੇ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਸਰਸਾ ਤੋਂ ਭਾਦਰਾ ਨੂੰ ਜਾਣ ਵਾਲੇ ਲੋਕ ਇਨ੍ਹਾਂ ਰੇਤਲੇ ਟਿੱਬਿਆਂ ‘ਚੋਂ ਲੰਘਣੋਂ ਡਰਦੇ ਸਨ ਕਿਸੇ ਸਮੇਂ ਇਸ ਜ਼ਮੀਨ ‘ਤੇ ਕਣਕ, ਛੋਲੇ, ਨਰਮਾ ਆਦਿ ਰਵਾਇਤੀ ਫ਼ਸਲਾਂ ਵੀ ਨਹੀਂ ਸਨ ਹੁੰਦੀਆਂ ‘ਸੱਚ ਕਹੂੰ’ ਦੀ ਟੀਮ ਨੇ ਜਦੋਂ ਸੱਚ ਆਰਗੈਨਿਕ ਫਾਰਮ ਦਾ ਦੌਰਾ ਕੀਤਾ ਤਾਂ ਉੱਥੇ ਸਭ ਤੋਂ ਦਿਲਚਸਪ ਚੀਕੂਆਂ ਦਾ ਬਾਗ ਲੱਗਾ
ਚੀਕੂ ਦੀ ਉੱਤਰ ਭਾਰਤ ‘ਚ ਹੈ ਭਰਪੂਰ ਮੰਗ
ਖੇਤੀਬਾੜੀ ਤੇ ਬਾਗਵਾਨੀ ਦੀ ਦੇਖ-ਰੇਖ ਕਰ ਰਹੇ ਸੇਵਾਦਾਰ ਨਾਜ਼ਮ ਇੰਸਾਂ ਨੇ ਦੱਸਿਆ ਕਿ ਚੀਕੂਆਂ ਦਾ ਬਾਗ ਇੱਥੇ ਭਰਪੂਰ ਵਧ-ਫੁੱਲ ਰਿਹਾ ਹੈ ਬਾਗ ਦੀ ਸਾਂਭ-ਸੰਭਾਲ ‘ਤੇ ਵੀ ਜ਼ਿਆਦਾ ਲਾਗਤ ਨਹੀਂ ਆਉਂਦੀ ਇੱਕ ਏਕੜ ਜ਼ਮੀਨ ‘ਚ ਲਗਭਗ 70 ਤੋਂ 72 ਪੌਦੇ ਲਾਈਨਾਂ ‘ਚ ਲਗਾਏ ਜਾਂਦੇ ਹਨ ਇਸ ਦਾ ਪੌਦਾ ਕਾਫ਼ੀ ਵਧਦਾ-ਫੁਲਦਾ ਹੈ ਇਸ ਲਈ ਪੌਦੇ ਤੋਂ ਪੌਦੇ ਦੀ ਦੂਰੀ 9 ਤੋਂ 10 ਫੁੱਟ ਰੱਖੀ ਜਾਂਦੀ ਹੈ ਇਸ ਦੀ ਕਟਾਈ-ਛੰਗਾਈ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਇਸ ਨੂੰ ਲਗਭਗ ਹਫ਼ਤੇ ਬਾਅਦ ਸਿੰਚਾਈ ਦੀ ਜ਼ਰੁਰਤ ਪੈਂਦੀ ਹੈ ਚੀਕੂ ਦਾ ਪੌਦਾ ਤਿੰਨ ਸਾਲ ਦਾ ਹੁੰਦਿਆਂ ਹੀ ਉਸ ‘ਤੇ ਫ਼ਲ ਲੱਗਣਾ ਸ਼ੁਰੂ ਹੋ ਜਾਂਦਾ ਹੈ
ਇੱਕ ਬੂਟਾ ਦੋ ਕੁਇੰਟਲ ਤੱਕ ਝਾੜ ਦੇ ਦਿੰਦਾ ਹੈ ਇੱਥੇ ਚੀਕੂ ਦਾ ਬਾਗ ਦੋ ਏਕੜ ਜ਼ਮੀਨ ‘ਚ ਲਹਿਰਾ ਰਿਹਾ ਹੈ ਉਨ੍ਹਾਂ ਕਿਹਾ ਕਿ ਚੀਕੂ ਦੇ ਬਾਗ ਨੂੰ ਭਰਪੂਰ ਫ਼ਲ ਲੱਗਣ ਤੋਂ ਬਾਅਦ ਇਸ ਦੀ ਤੁੜਾਈ ਲਗਭਗ 15 ਜੁਨ ਨੂੰ ਸ਼ੁਰੂ ਹੋ ਕੇ 15 ਜੁਲਾਈ ਇੱਕ ਮਹੀਨੇ ਤੱਕ ਚੱਲਦੀ ਹੈ ਤੇ ਭਰਪੂਰ ਪੈਦਾਵਾਰ ਹੁੰਦੀ ਹੈ
ਉੱਤਰ ਭਾਰਤ ‘ਚ ਚੀਕੂ ਦੀ ਬਹੁਤ ਜ਼ਿਆਦਾ ਮੰਗ ਹੈ ਜੋ ਕਿ ਪੂਰੀ ਨਹੀਂ ਕੀਤੀ ਜਾ ਸਕਦੀ ਮੰਗ ਦੇ ਹਿਸਾਬ ਨਾਲ ਮੰਡੀਕਰਨ ‘ਚ ਵੀ ਬਹੁਤ ਵਧੀਆ ਹੁੰਦਾ ਹੈ ਇਸ ਦੀ 15 ਜੂਨ ਤੋਂ ਤੁੜਾਈ ਸ਼ੁਰੂ ਹੋਣ ਤੋਂ ਲੈ ਕੇ ਇਸ ਦੀ ਮੰਗ ਜ਼ੋਰ ਫੜ੍ਹ ਲੈਂਦੀ ਹੈ ਉਂਝ ਤਾਂ ਕਈ ਥਾਵਾਂ ‘ਤੇ ਇਸ ਨੂੰ ਸਟੋਰ ਕਰਕੇ ਰੱਖ ਲਿਆ ਜਾਂਦਾ ਹੈ ਪਰ ਇੱਥੋਂ ਦੇ ਬਾਗ ਦੇ ਚੀਕੂ ਤਾਂ ਸੀਜ਼ਨ ਦੌਰਾਨ ਹੀ ਸਾਰੇ ਵਿਕ ਜਾਂਦੇ ਹਨ ਮੰਡੀ ‘ਚ ਚੀਕੂ ਦੀ ਪ੍ਰਚੂਨ ਕੀਮਤ ਹਮੇਸ਼ਾ ਹੀ 60 ਤੋਂ 80 ਰੁਪਏ ਕਿੱਲੋ ਰਹਿੰਦੀ ਹੈ ਚੀਕੂ ਦੇ ਬਾਗ ‘ਚੋਂ ਲਗਭਗ 4 ਲੱਖ ਰੁਪਏ ਸਾਲਾਨਾ ਆਮਦਨ ਮਿਲ ਜਾਂਦੀ ਹੈ
ਬਾਗਵਾਨੀ ਇੱਕ ਲਾਹੇਵੰਦ ਧੰਦਾ ਹੈ ਜੇਕਰ ਕਿਸਾਨ ਰਿਵਾਇਤੀ ਫ਼ਸਲ ਦੇ ਚੱਕਰ ‘ਚੋਂ ਨਿੱਕਲ ਕੇ ਬਾਗਵਾਨੀ ਦੇ ਰਾਹ ਪੈ ਜਾਣ ਤੇ ਚੰਗੀ ਕਿਸਮ ਦੇ ਬਾਗ ਲਾ ਕੇ ਭਰਪੂਰ ਫ਼ਾਇਦਾ ਲੈ ਸਕਦੇ ਹਨ ਤੇ ਖੁਸ਼ਹਾਲੀ ਦੇ ਰਾਹ ਪੈ ਸਕਦੇ ਹਨ
ਨਮੀ ਵਾਲੀ ਜ਼ਮੀਨ ‘ਚ ਹੁੰਦੈ ਚੀਕੂ: ਅਧਿਕਾਰੀ
ਬਾਗਵਾਨੀ ਡਿਵੈਲਪਮੈਂਟ ਅਫ਼ਸਰ ਡਾ. ਬਲਵਿੰਦਰਜੀਤ ਕੌਰ ਨੇ ਕਿਹਾ ਕਿ ਚੀਕੂ ਦੀ ਫ਼ਸਲ ਨਮੀ ਵਾਲੀ ਜ਼ਮੀਨ ‘ਚ ਹੁੰਦੀ ਹੈ ਇਸ ਨੂੰ ਸਧਾਰਨ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਪੰਜਾਬ ਹਰਿਆਣਾ ਦੇ ਚੋਣਵੇਂ ਇਲਾਕਿਆਂ ‘ਚ ਹੀ ਚੀਕੂ ਦੀ ਬਾਗਵਾਨੀ ਕੀਤੀ ਜਾ ਸਕਦੀ ਹੈ ਸਰਸਾ ਜ਼ਿਲ੍ਹੇ ਦੀ ਇਸ ਖੁਸ਼ਕ, ਰੇਤਲੀ ਜ਼ਮੀਨ ਤੇ 45 ਡਿਗਰੀ ਤਾਪਮਾਨ ਵਾਲੇ ਵਾਤਾਵਰਨ ‘ਚ ਚੀਕੂ ਦੀ ਬਾਗਵਾਨੀ ਹੋਣਾ ਆਪਣੇ-ਆਪ ‘ਚ ਅਜ਼ੂਬੇ ਵਾਲੀ ਗੱਲ ਹੈ