
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਸੂਬੇ ਦੇ ਬਜ਼ੁਰਗਾਂ ਨੂੰ ਤੋਹਫਾ ਦਿੱਤਾ ਹੈ, ਜਿਸ ਦੇ ਤਹਿਤ ਬਰਨਾਲਾ ਦੇ ਤਪਾ ਵਿੱਚ ਬਿਰਧ ਆਸ਼ਰਮ ਖੁੱਲਣ ਜਾ ਰਿਹਾ ਹੈ। ਅੱਜ ਮੰਤਰੀ ਡਾ. ਬਲਜੀਤ ਕੌਰ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਦਾ ਉਦਘਾਟਨ ਕਰਨਗੇ ਅਤੇ ਹਾਸਟਲ ਬਲਾਕ ਵਿਚ ਆਸ਼ਰਮ ਵਿਚ ਰਹਿਣ ਵਾਲਿਆਂ ਨਾਲ ਮੁਲਾਕਾਤ ਵੀ ਕਰਨਗੇ।
Read Also : Punjab Female Head Constable: ਚਿੱਟੇ ਨਾਲ ਗ੍ਰਿਫਤਾਰ ਕੀਤੀ ਮਹਿਲਾ ਹੈਡ ਕਾਂਸਟੇਬਲ ਨੂੰ ਭੇਜਿਆ ਜੇਲ੍ਹ
ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਐਨਕਾਂ, ਪੈਨਸ਼ਨ/ਸੀਨੀਅਰ ਸਿਟੀਜਨ ਕਾਰਡ ਵੀ ਸੌਂਪੇ ਜਾਣਗੇ। ਬਿਰਧ ਆਸ਼ਰਮ ਦੇ ਬਾਹਰ ਮੇਗਾ ਹੈਲਥ ਚੈਕਅੱਪ ਕੈਂਪ ਵਿਚ ਵੀ ਸ਼ਮੂਲੀਅਤ ਕਰਨਗੇ। ਕੈਂਪ ਵਿਚ ਜਨਰਲ ਚੈਕਅੱਪ ਦੇ ਨਾਲ ਨਾਲ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।