ਸੀਕੇ ਠਾਕੁਰ ਦੀ ਪ੍ਰਧਾਨਗੀ ‘ਚ ਬਣੀ ਕਮੇਟੀ ਨੇ ਕੀਤੇ ਨਾਮਜ਼ਦ
ਨਵੀਂ ਦਿੱਲੀ: ਰੀਓ ਪੈਰਾ ਓਲੰਪਿਕ ਦੇ ਸੋਨ ਤਮਗਾ ਜੇਤੂ ਜੈਵਲਿਨ ਥ੍ਰੋ ਐਥਲੀਟ ਦੇਵੇਂਦਰ ਝਾਜਰੀਆ ਤੇ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਇਸ ਸਾਲ ਦੇਸ਼ ਦੇ ਸਰਵਉੱਚ ਖੇਡ ਐਵਾਰਡ ਰਾਜੀਵ ਗਾਂਧੀ ਖੇਡ ਰਤਨ ਤੇ ਕ੍ਰਿਕੇਟਰ ਚੇਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ ਨੂੰ ਅਰਜਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਅਰਜਨ ਪੁਰਸਕਾਰ ਕਮੇਟੀ ਦੀ ਵੀਰਵਾਰ ਨੂੰ ਇੱਥੇ ਮੀਟਿੰਗ ਹੋਈ, ਜਿਸ ‘ਚ ਝਾਂਝਰੀਆ ਤੇ ਸਰਦਾਰ ਨੂੰ ਖੇਡ ਰਤਨ ਲਈ ਨਾਮਜ਼ਦ ਕੀਤਾ ਗਿਆ ਜਦਕਿ 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਸਿਫ਼ਾਰਿਸ਼ ਕੀਤੀ ਗਈ
ਰਾਸ਼ਟਰਪਤੀ 29 ਅਗਸਤ ਨੂੰ ਖੇਡ ਦਿਵਸ ‘ਤੇ ਦੇਣਗੇ ਪੁਰਸਕਾਰ
ਮਾਣਯੋਗ ਜੱਜ (ਸੇਵਾ ਮੁਕਤ) ਸੀਕੇ ਠਾਕੁਰ ਦੀ ਪ੍ਰਧਾਨਗੀ ਵਾਲੀ ਖੇਡ ਰਤਨ ਤੇ ਅਰਜਨ ਪੁਰਸਕਾਰ ਕਮੇਟੀ ਦੀ ਖੇਡ ਰਤਨ ਲਈ ਝਾਂਝਰੀਆ ਪਹਿਲੀ ਪਸੰਦ ਸਨ ਕਮੇਟੀ ਨੇ 31 ਸਾਲਾ ਸਰਦਾਰ ਨੂੰ ਵੀ ਖੇਡ ਰਤਨ ਲਈ ਨਾਮਜ਼ਦ ਕੀਤਾ ਤੇ ਦੋਵਾਂ ਨੂੰ ਇਹ ਪੁਰਸਕਾਰ ਸਾਂਝੇ ਰੂਪ ‘ਚ ਦੇਣ ਦੀ ਸਿਫਾਰਿਸ ਕੀਤੀ
ਉਂਜ ਸਰਕਾਰ ਦਾ ਨਿਯਮ ਹੈ ਕਿ ਸਿਰਫ਼ ਓਲੰਪਿਕ ਸਾਲ ‘ਚ ਹੀ ਇੱਕ ਤੋਂ ਜ਼ਿਆਦਾ ਖਿਡਾਰੀਆਂ ਨੂੰ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾਵੇ ਤੇ ਹੋਰ ਸਾਲਾਂ ‘ਚ ਇੱਕ -ਇੱਕ ਖਿਡਾਰੀ ਨੂੰ ਖੇਡ ਰਤਨ ਦਿੱਤਾ ਜਾਵੇ ਪਰ ਕਮੇਟੀ ਨੇ ਇਸ ਪਰੰਪਰਾ ਤੋਂ ਹਟਦੇ ਹੋਏ ਇਸ ਸਾਲ ਦੋ ਖਿਡਾਰੀਆ ਨੂੰ ਖੇਡ ਰਤਨ ਦੇਣ ਦੀ ਸਿਫਾਰਸ਼ ਕਰ ਦਿੱਤੀ ਹੈ ਝਾਜਰੀਆ ਨੇ ਬੀਤੇ ਸਾਲ ਰੀਓ ਪੈਰਾ ਓਲੰਪਿਕ ‘ਚ ਜੈਵਲਿਨ ਥ੍ਰੋ ਐੱਫ਼-46 ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਸੀ ਉਹ ਇਸ ਤੋਂ ਪਹਿਲਾਂ 2004 ‘ਚ ਏਂਥਨਸ ਪੈਰਾਓਲੰਪਿਕ ‘ਚ ਵੀ ਜੈਵਲਿਨ ਥ੍ਰੋ ‘ਚ ਸੋਨ ਤਮਗਾ ਜਿੱਤ ਚੁੱਕੇ ਹਨ
ਝਾਜਰੀਆ ਨੇ ਆਈਪੀਸੀ ਵਿਸ਼ਵ ਚੈਂਪੀਅਨਸ਼ਿਪ ‘ਚ ਜਿੱਤਿਆ ਸੀ ਸੋਨ ਤਮਗਾ
ਰਾਜਸਥਾਨ ਦੇ ਝਾਝਰੀਆ ਨੇ ਇਸ ਤੋਂ ਇਲਾਵਾ 2013 ਦੀ ਆਈਪੀਸੀ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਤੇ 2015 ਦੀ ਹੀ ਆਈਪੀਸੀ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਿਆ ਸੀ ਦੁਨੀਆ ਦੇ ਬਿਹਤਰੀਨ ਮਿਡਫੀਲਡਰਾਂ ‘ਚ ਸ਼ਾਮਲ ਸਰਦਾਰ ਸਿੰਘ ਦੀ ਅਗਵਾਈ ‘ਚ ਭਾਰਤ ਨੇ 2014 ‘ਚ ਇੰਚੀਓਨ ਏਸ਼ੀਆਈ ਖੇਡਾਂ ‘ਚ 16 ਸਾਲਾਂ ਤੋਂ ਬਾਅਦ ਹਾਕੀ ‘ਚ ਸੋਨ ਤਮਗਾ ਹਾਸਲ ਕੀਤਾ ਸੀ ਤੇ ਰੀਓ ਓਲੰਪਿਕ ਲਈ ਸਿੱਧਾ ਕੁਆਲੀਫਾਈ ਕੀਤਾ ਸੀ
ਅਰਜੁਨ ਪੁਰਸਕਾਰ ਲਈ ਕ੍ਰਿਕੇਟਰ ਚੇਤੇਸ਼ਵਰ ਪੁਜਾਰਾ ਤੇ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ, ਰੀਓ ਪੈਰਾਓਲੰਪਿਕ ‘ਚ ਪੁਰਸ਼ ਉੱਚੀ ਛਾਲ ‘ਚ ਕਾਂਸੀ ਤਮਗਾ ਹਾਸਲ ਕਰਨ ਵਾਲੇ ਵਰੁਣ ਸਿੰਘ ਭਾਟੀ, ਬਾਸਕਿਟਬਾਲ ਖਿਡਾਰੀ ਪ੍ਰਸ਼ਾਂਤੀ ਸਿੰਘ, ਗੋਲਫ਼ਰ ਐਸਐਸਪੀ ਚੌਰਸੀਆ ਤੇ ਮਹਿਲਾ ਫੁੱਟਬਾਲਰ ਓਨਮ ਬੇਮਬੇਮ ਦੇਵੀ, ਟੈਨਿਸ ਖਿਡਾਰੀ ਸਾਕੇਤ ਮਿਨੈਨੀ, ਰੀਓ ਪੈਰਾਓਲੰਪਿਕ ‘ਚ ਸੋਨ ਜਿੱਤਣ ਵਾਲੇ ਉੱਚੀ ਛਾਲ ਐਥਲੀਟ ਮਰੀਅਪੰਨ ਥੰਗਾਵੇਲੂ, ਮਹਿਲਾ ਤੀਰਅੰਦਾਜ਼ ਵੀਜੇ ਸੁਰੇਖਾ, ਐਥਲੀਟ ਖੁਸ਼ਬੀਰ ਕੌਰ ਤੇ ਆਰੋਕੀਆ ਰਾਜੀਵ, ਹਾਕੀ ਖਿਡਾਰੀ ਐਸ ਵੀ ਸੁਨੀਲ, ਪਹਿਲਵਾਨ ਸੱਤਿਆਵ੍ਰਤ ਕਾਦੀਆਨ, ਟੇਬਲ ਟੈਨਿਸ ਖਿਡਾਰੀ ਐਥੋਨੀ ਅਮਲਰਾਜ, ਨਿਸ਼ਾਨੇਬਾਜ਼ ਪੀਐਨ ਪ੍ਰਕਾਸ਼, ਕਬੱਡੀ ਖਿਡਾਰੀ ਜਸਵੀਰ ਸਿੰਘ ਤੇ ਮੁੱਕੇਬਾਜ਼ ਦੇਵੇਂਦਰ ਸਿੰਘ ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।