ਪੂਜਨੀਕ ਗੁਰੂ ਜੀ ਸਰਸਾ ਪਧਾਰੇ

Ram Rahim

ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਬੁੱਧਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਵਿਖੇ ਪਧਾਰੇ। ਪੂਜਨੀਕ ਗੁਰੂ ਜੀ ਦੇ ਸਰਸਾ ਪਧਾਰਨ ’ਤੇ ਸਾਧ-ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ। ਪੂਜਨੀਕ ਗੁਰੂ ਜੀ ਨੇ ਆਪਣੇ ਆਫੀਸ਼ੀਅਲ ਯੂਟਿਊਬ ਅਕਾਊਂਟ ’ਤੇ ਪੋਸਟ ਅਪਲੋਡ ਕਰਕੇ ਸਾਧ-ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਵਧਾਈ ਦਿੱਤੀ। ਆਪ ਜੀ ਨੇ ਸਾਧ-ਸੰਗਤ ਨੂੰ ਆਪਣੇ-ਆਪਣੇ ਘਰ ’ਚ ਰਹਿਣ ਦੇ ਬਚਨ ਵੀ ਫਰਮਾਏ। Ram Rahim

Read Also : MSG: ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਿਆਰੀ ਸਾਧ-ਸੰਗਤ ਜੀ, ਫਿਰ ਤੁਹਾਡੀ ਸੇਵਾ ’ਚ ਹਾਜ਼ਰ ਹੋਏ ਹਾਂ, ਇਹ ਮਹੀਨਾ ਡੇਰਾ ਸੱਚਾ ਸੌਦਾ ਸਥਾਪਨਾ ਮਹੀਨਾ ਹੈ, ਸਥਾਪਨਾ ਮਹੀਨਾ ਬੋਲਿਆ ਜਾਂਦਾ ਹੈ, ਇਸ ਦੀ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ, ਬਹੁਤ-ਬਹੁਤ ਆਸ਼ੀਰਵਾਦ, ਸਾਈਂ ਜੀ ਦੇ ਸੇਵਾ ਦਾ ਮਹੀਨਾ ਹੈ, ਤੁਸੀਂ ਸਾਰੇ ਜਾਣਦੇ ਹੋ, ਇਸ ਵਿੱਚ ਸੇਵਾ ਕਰਨੀ ਹੈ, ਹੱਥ ਜੋੜ ਬੇਨਤੀ ਇਹੀ ਹੈ ਕਿ ਆਪਣੇ-ਆਪਣੇ ਘਰਾਂ ’ਚ ਰਹਿਣਾ ਹੈ, ਆਪਣੀ-ਆਪਣੀ ਜਗ੍ਹਾ ’ਤੇ ਰਹਿਣਾ ਹੈ ਤੇ ਜਿਵੇਂ ਤੁਹਾਨੂੰ ਜ਼ਿੰਮੇਵਾਰ ਕਹਿਣਗੇ, ਉਸ ਹਿਸਾਬ ਨਾਲ ਚੱਲਣਾ ਹੈ, ਤਾਂ ਸਾਧ-ਸੰਗਤ ’ਤੇ ਸਾਨੂੰ ਬਹੁਤ ਮਾਣ ਹੈ, ਸਾਰੀ ਸੰਗਤ ਮੰਨਦੀ ਹੈ, ਤਾਂ ਭਗਵਾਨ ਤੁਹਾਨੂੰ ਘਰਾਂ ’ਚ ਬਹੁਤ-ਬਹੁਤ ਖੁਸ਼ੀਆਂ ਦੇ, ਦਇਆ-ਮਿਹਰ, ਰਹਿਮਤ ਨਾਲ ਨਵਾਜ਼ੇ, ਤੇ ਜੋ ਬਚਨ ਮੰਨਦੇ ਹਨ ਉਨ੍ਹਾਂ ਨੂੰ ਹੋਰ ਜ਼ਿਆਦਾ ਖੁਸ਼ੀਆਂ ਦੇਣ, ਆਸ਼ੀਰਵਾਦ। Ram Rahim