Punjab Government News: 12 ਹਜ਼ਾਰ ਸਕੂਲਾਂ ਵਿੱਚ ਹੋਣਗੇ ਅਗਲੇ 53 ਦਿਨਾਂ ਵਿੱਚ ਉਦਘਾਟਨ
- 8 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਵਿੱਚ ਕੀਤੀ ਚਾਰਦੀਵਾਰੀ, 10 ਹਜ਼ਾਰ ਕਲਾਸਰੂਮ ਹੋਏ ਤਿਆਰ | Punjab Government News
Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਅੱਜ (ਸੋਮਵਾਰ) ਤੋਂ ਆਪਣੀ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਵੱਡੇ ਪੱਧਰ ’ਤੇ ਸਕੂਲਾਂ ਦੇ ਪਹਿਲੇ ਦਿਨ ਉਦਘਾਟਨ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਨਵਾਂ ਸ਼ਹਿਰ ਵਿਖੇ ਇੱਕ ਸਕੂਲ ਦਾ ਉਦਘਾਟਨ ਕਰਦੇ ਨਜ਼ਰ ਆਉਣਗੇ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਣੇ ਲਗਭਗ ਸਾਰੇ ਹੀ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਵੱਲੋਂ ਸੋਮਵਾਰ ਨੂੰ 200 ਤੋਂ ਜ਼ਿਆਦਾ ਸਕੂਲਾਂ ਵਿੱਚ ਉਦਘਾਟਨ ਕੀਤੇ ਜਾਣਗੇ। ਪੰਜਾਬ ਦੇ 12 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਵਿੱਚ ਅਗਲੇ 53 ਦਿਨਾਂ ਵਿੱਚ ਉਦਘਾਟਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਹਰ ਵਿਧਾਇਕ ਤੋਂ ਲੈ ਕੇ ਲੋਕ ਆਗੂਆਂ ਤੱਕ ਨੂੰ ਇਨ੍ਹਾਂ ਸਕੂਲਾਂ ਵਿੱਚ ਉਦਘਾਟਨ ਕਰਨ ਦਾ ਮੌਕਾ ਮਿਲੇਗਾ।
Read Also : ਇਸ ਜ਼ਿਲ੍ਹੇ ਦੇ ਸਿਵਲ ਹਸਪਤਾਲ ’ਤੇ ਲੱਗੇ ਲਾਪ੍ਰਵਾਹੀ ਦੇ ਦੋਸ਼, 4 ਸਾਲ ਦੀ ਬੱਚੀ ਬੇਹੋਸ਼, ਮੱਚੀ ਹਾਹਾਕਾਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਵਿਖੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਗਈ ਹੈ ਅਤੇ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਿਕਾਸ ਕਾਰਜ ਸਕੂਲਾਂ ਵਿੱਚ ਕੀਤੇ ਗਏ ਹਨ। ਇਨ੍ਹਾਂ ਵਿਕਾਸ ਕਾਰਜਾਂ ਨੂੰ ਪੁੂਰੇ ਕਰਨ ਤੋਂ ਬਾਅਦ ਹੁਣ ਉਦਘਾਟਨ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
17 ਹਜ਼ਾਰ ਸਕੂਲਾਂ ਵਿੱਚ ਲਾਇਆ ਗਿਆ ਹਾਈ ਸਪੀਡ ਵਾਈਫਾਈ ਇੰਟਰਨੈੱਟ : ਹਰਜੋਤ ਬੈਂਸਫ
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਕਿਲੋਮੀਟਰ ਤੱਕ ਚਾਰਦੀਵਾਰੀ 8 ਹਜ਼ਾਰ ਦੇ ਕਰੀਬ ਸਕੂਲਾਂ ਵਿੱਚ ਤਿਆਰ ਕੀਤੀ ਗਈ ਹੈ ਅਤੇ 10 ਹਜ਼ਾਰ ਦੇ ਕਰੀਬ ਨਵੇਂ ਕਲਾਸਰੂਮ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਹੀ ਸਕੂਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਹੋਰ ਕੰਮ ਵੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਕੂਲਾਂ ਵਿੱਚ ਹਾਈ ਸਪੀਡ ਇੰਟਰਨੈਟ ਵੀ ਸ਼ਾਮਲ ਹੈ। ਪੰਜਾਬ ਦੇ 17 ਹਜ਼ਾਰ ਸਕੂਲ ਇਸ ਸਮੇਂ ਵਾਈਫਾਈ ਇੰਟਰਨੱੈਟ ਨਾਲ ਲੈਸ ਹੋ ਚੁੱਕੇ ਹਨ ਅਤੇ ਸਕੂਲਾਂ ਵਿੱਚ ਕੰਪਿਊਟਰ ਨਾਲ ਪੜ੍ਹਾਈ ਕਰਵਾਉਣ ਵਿੱਚ ਅਧਿਆਪਕਾਂ ਨੂੰ ਕੋਈ ਵੀ ਦਿੱਕਤ ਤੱਕ ਨਹੀਂ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਵਿਕਾਸ ਅਤੇ ਸਿੱਖਿਆ ਕ੍ਰਾਂਤੀ ਨੂੰ ਅੱਜ ਤੋਂ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਹਵਾਲੇ ਕਰਦੇ ਹੋਏ ਉਦਘਾਟਨ ਕੀਤੇ ਜਾ ਰਹੇ ਹਨ। ਉਹ ਖ਼ੁਦ ਡੇਰਾ ਬੱਸੀ ਅਤੇ ਮੁਹਾਲੀ ਦੇ ਸਕੂਲਾਂ ਵਿੱਚ ਉਦਘਾਟਨ ਕਰਨਗੇ। ਇਸ ਨਾਲ ਹੀ ਬਾਕੀ ਸਕੂਲਾਂ ਵਿੱਚ ਵੀ ਕੈਬਨਿਟ ਮੰਤਰੀਆਂ, ਲੋਕ ਸਭਾ ਸੰਸਦ ਮੈਂਬਰ, ਰਾਜ ਸਭਾ ਸੰਸਦ ਮੈਂਬਰ, ਵਿਧਾਇਕ ਅਤੇ ਮੇਅਰ ਸਣੇ ਡਿਪਟੀ ਮੇਅਰ ਦੀ ਵੀ ਡਿਊਟੀ ਲਗਾਈ ਗਈ ਹੈ। ਸ਼ਹਿਰਾਂ ਦੇ ਸਕੂਲਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਵੀ ਇਨ੍ਹਾਂ ਉਦਘਾਟਨ ਸਮਾਹੋਰ ਵਿੱਚ ਹਿੱਸਾ ਲੈਣਗੇ।