ਪ੍ਰੈਸ ਕਾਨਫਰੰਸ ਦੌਰਾਨ ਵਿਰਾਟ ਨੇ ਕੀਤਾ ਖੁਲਾਸਾ
ਕੋਲੰਬੋ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੀ ਪੂਰਵਲੀ ਸ਼ਾਮ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਓਪਨਰ ਲੋਕੇਸ਼ ਰਾਹੁਲ ਇਸ ਮੈਚ ਲਈ ਆਖਰੀ ਇਲੈਵਨ ‘ਚ ਉਤਰਨਗੇ ਤੇ ਇੱਕ ਓਪਨਰ ਨੂੰ ਬਾਹਰ ਜਾਣਾ ਹੋਵੇਗਾ
ਵਿਰਾਟ ਨੇ ਪ੍ਰੈੱਸ ਕਾਨਫਰੰਸ ‘ਚ ਟੀਮ ਤਾਲਮੇਲ ਨੂੰ ਲੈ ਕੇ ਪੁੱਛੇ ਜਾਣ ‘ਤੇ ਖਾਸ ਤੌਰ ‘ਤੇ ਰਾਹੁਲ ਦੇ ਖੇਡਣ ਦੀ ਸੰਭਾਵਨਾ ‘ਤੇ ਕਿਹਾ ਕਿ ਦੇਖੋ ਰਾਹੁਲ ਇੱਕ ਸਥਾਪਿਤ ਓਪਨਰ ਹੈ ਜਿਹਨਾਂ ਨੇ ਪਿਛਲੇ ਦੋ ਸਾਲਾਂ ‘ਚ ਭਾਰਤੀ ਟੀਮ ਲਈ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਆਖ਼ਰੀ ਇਲੈਵਨ ਲਈ ਜਿੱਥੇ ਉਨ੍ਹਾਂ ਦਾ ਮੰਨਣਾ ਹੈ ਕਿ ਰਾਹੁਲ ਇਲੈਵਨ ‘ਚ ਆ ਰਹੇ ਹਨ
ਕਪਤਾਨ ਨੇ ਕਿਹਾ ਕਿ ਰਾਹੁਲ ਲਈ ਦੋਵੇਂ ਓਪਨਰ ਸ਼ਿਖਰ ਧਵਨ ਤੇ ਅਭਿਨਵ ਮੁਕੰਦ ‘ਚੋਂ Îਇੱਕ ਨੂੰ ਜਗ੍ਹਾ ਬਣਾਉਣੀ ਹੋਵੇਗੀ ਰਾਹੁਲ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਪਿਛਲੇ ਦੋ ਸਾਲਾਂ ‘ਚ ਕੀਤਾ ਹੈ ਉਸ ਨਾਲ ਉਹ ਵਾਪਸੀ ਕਰਨਗੇ ਤੇ ਨਵੀਂ ਸ਼ੁਰੂਆਤ ਕਰਨ ਦਾ ਹੱਕਦਾਰ ਹੈ ਜ਼ਿਕਰਯੋਗ ਹੈ ਕਿ ਸ਼ਿਖਰ ਨੇ ਗਾਲੇ ‘ਚ ਪਹਿਲੇ ਟੈਸਟ ‘ਚ 190 ਦੌੜਾਂ ਬਣਾਈਆਂ ਸਨ ਜਦੋਂ ਕਿ ਦੂਸਰੇ ਓਪਨਰ ਮੁਕੰਦ ਨੇ ਦੂਜੀ ਪਾਰੀ ‘ਚ 81 ਦੌੜਾਂ ਬਣਾਈਆਂ ਸੀ
ਕਪਤਾਨ ਦੇ ਇਸ ਬਿਆਨ ਬਾਅਦ ਪੂਰੀ ਸੰਭਾਵਨਾ ਹੈ ਕਿ ਮੁਕੰਦ ਦੂਜੇ ਟੈਸਟ ‘ਚ ਬਾਹਰ ਬੈਠਣਗੇ ਵਿਰਾਟ ਨੇ ਨਾਲ ਹੀ ਕਿਹਾ ਕਿ ਕਿਸੇ ਵੀ ਮੈਚ ‘ਚ ਪਹਿਲਾਂ ਅਸੀਂ 12 ਖਿਡਾਰੀ ਤੈਅ ਕਰ ਲੈਂਦੇ ਹਾਂ ਤੇ ਵਿਕਟ ਦੇਖਣ ਤੋਂ ਬਾਅਦ ਹੀ ਇਲੈਵਨ ਤੈਅ ਕੀਤੀ ਜਾਂਦੀ ਹੈ ਮੈਚ ਦੀ ਸਵੇਰੇ ਵਿਕਟ ਦੇਖਣ ਤੋਂ ਹੀ ਬਾਅਦ ਹੀ ਇਲੈਵਨ ਦਾ ਆਖਰੀ ਫੈਸਲਾ ਕਰਨਗੇ ਪਰ ਐਨਾ ਤੈਅ ਹੈ ਕਿ ਰਾਹੁਲ ਇਸ ਮੈਚ ‘ਚ ਖੇਡਣਗੇ ਰਾਹੁਲ ਗਾਲੇ ਟੈਸਟ ‘ਚ ਬੁਖਾਰ ਹੋਣ ਕਾਰਨ ਮੈਚ ਨਹੀਂ ਖੇਡ ਪਾਏ ਸੀ ਪਰ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਉਹਨਾਂ ਨੇ ਟੀਮ ਨਾਲ ਅਭਿਆਸ ਕੀਤਾ ਹੈ ਤੇ ਉਹ ਪੂਰੀ ਤਰ੍ਹਾਂ ਫਿੱਟ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।