Punjab News: ਵਿਧਾਨ ਸਭਾ ’ਚ ਪੇਸ਼ ਕੀਤੀ ਗਈ ਕੈਗ ਰਿਪੋਰਟ ਨੇ ਚੁੱਕੇ ਪਿਛਲੀ ਸਰਕਾਰ ’ਤੇ ਵੱਡੇ ਸੁਆਲ
- ਨਾ ਹੀ ਡਾਕਟਰਾਂ ਦੀ ਘਾਟ ਕੀਤੀ ਪੁੂਰੀ ਕੀਤੀ, ਨਾ ਹੀ ਦਵਾਈਆਂ ਅਤੇ ਨਾ ਬਾਕੀ ਸਟਾਫ਼ ਦੀ ਕੀਤੀ ਭਰਤੀ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਸਿਹਤ ਸੇਵਾਵਾਂ ਦਾ ਨਾ ਸਿਰਫ਼ ਬੁਰਾ ਹਾਲ ਸੀ, ਸਗੋਂ ਉਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੇ 5 ਸਾਲਾਂ ਦੌਰਾਨ ਸਿਹਤ ਵਿਭਾਗ ਦੀ ਸਿਹਤ ਠੀਕ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਡਾਕਟਰਾਂ ਦੀ ਘਾਟ ਤੋਂ ਲੈ ਕੇ ਨਰਸਿੰਗ ਸਟਾਫ਼ ਤੱਕ ਵੱਡੀ ਗਿਣਤੀ ਵਿੱਚ ਘੱਟ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਨਹੀਂ ਮਿਲ ਸਕੀਆਂ। ਜਿਹੜੇ ਕੁਝ ਲੋਕਾਂ ਨੂੰ ਸਿਹਤ ਸਹੂਲਤਾਂ ਮਿਲੀਆਂ , ਉਨ੍ਹਾਂ ਨੂੰ ਦਵਾਈ ਦੀ ਭਾਰੀ ਘਾਟ ਹੋਣ ਕਰਕੇ ਦਵਾਈ ਤੱਕ ਨਹੀਂ ਮਿਲੀ
ਕਾਂਗਰਸ ਸਰਕਾਰ ਦੇ 5 ਸਾਲਾਂ ਦੇ ਕਾਰਜਕਾਲ ’ਤੇ ਇਹ ਉਂਗਲ ਕੈਗ ਵੱਲੋਂ ਚੁੱਕੀ ਗਈ ਹੈ। ਪੰਜਾਬ ਵਿਧਾਨ ਸਭਾ ਵਿੱਚ ਸਿਹਤ ਸੇਵਾਵਾਂ ਸਬੰਧੀ ਕੈਗ ਵੱਲੋਂ ਆਪਣੀ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਵੱਡੇ ਪੱਧਰ ’ਤੇ ਕਈ ਇਹੋ ਜਿਹੇ ਅਹਿਮ ਖ਼ੁਲਾਸੇ ਕੀਤੇ ਗਏ ਹਨ ਕਿ ਜਿਸ ਨੂੰ ਵੇਖ ਕੇ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਵੀ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਰਹੇ ਹਨ। ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪਰੀਖਕ (ਕੈਗ) ਵੱਲੋਂ ਪੇਸ਼ ਕੀਤੀ ਗਈ ਆਪਣੀ ਰਿਪੋਰਟ ਵਿੱਚ ਸਾਲ 2017 ਤੋਂ ਲੈ ਕੇ 2022 ਤੱਕ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰਿਪੋਰਟ ਅਨੁਸਾਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਧੀਨ ਆਉਂਦੇ ਮੈਡੀਕਲ ਕਾਲਜ ਤੇ ਹਸਪਤਾਲਾਂ ਵਿੱਚ ਡਾਕਟਰਾਂ ਸਣੇ ਹੋਰ ਸਟਾਫ਼ ਦੀ ਭਾਰੀ ਘਾਟ ਨੂੰ ਦੇਖਿਆ ਗਿਆ ਹੈ। ਕੈਗ ਰਿਪੋਰਟ ਅਨੁਸਾਰ ਪੰਜਾਬ ਵਿੱਚ 68 ਹਜ਼ਾਰ 949 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 34 ਹਜ਼ਾਰ 949 ਫੀਸਦੀ ਅਰਥਾਤ 50.69 ਫੀਸਦੀ ਖਾਲੀ ਪਾਈ ਗਈਆਂ ਹਨ।
Punjab News
ਪੰਜਾਬ ਦੇ ਸਭ ਤੋਂ ਵੱਡੇ 4 ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ, ਐੱਸਏਐੱਸ. ਨਗਰ ਅਤੇ ਅੰਮ੍ਰਿਤਸਰ ਦਾ ਕਾਫ਼ੀ ਜ਼ਿਆਦਾ ਮਾੜਾ ਹਾਲ ਹੈ, ਜਿੱਥੇ ਕਿ ਮਨਜ਼ੂਰ ਸ਼ੁਦਾ ਨਫ਼ਰੀ ਵਿੱਚ 59.19 ਫੀਸਦੀ ਮੈਨ ਪਾਵਰ ਦੀ ਘਾਟ ਦਰਜ ਕੀਤੀ ਗਈ ਹੈ।
Read Also : MSG Gurumantra Bhandara: ਦੇਸ਼-ਵਿਦੇਸ਼ ’ਚ ਸ਼ਰਧਾ ਨਾਲ ਮਨਾਇਆ ਐਮਐਸਜੀ ਗੁਰਮੰਤਰ ਭੰਡਾਰਾ
ਸਰਕਾਰ ਹਸਪਤਾਲਾਂ ਵਿੱਚ ਖ਼ਾਲੀ ਅਤੇ ਭਰੀ ਹੋਈ ਅਸਾਮੀਆਂ ਵਿੱਚ ਕਾਫ਼ੀ ਜ਼ਿਆਦਾ ਵਖਰੇਵੇਂ ਦਰਚ ਕੀਤੇ ਗਏ ਹਨ। ਕਿਸੇ ਜ਼ਿਲੇ੍ਹ ਵਿੱਚ ਭਾਰੀ ਸਟਾਫ਼ ਦੀ ਘਾਟ ਹੈ ਤਾਂ ਕਿਸੇ ਜ਼ਿਲੇ੍ਹ ਵਿੱਚ ਸਟਾਫ਼ ਸਭ ਤੋਂ ਜ਼ਿਆਦਾ ਦਿੱਤਾ ਹੋਇਆ ਹੈ। ਪਠਾਨਕੋਟ ਵਿੱਚ 29.14 ਫੀਸਦੀ ਘਾਟ ਸੀ ਤਾਂ ਹੁਸ਼ਿਆਰਪੁਰ ਵਿੱਚ 62.3 ਫੀਸਦੀ ਦੀ ਘਾਟ ਦਰਜ ਕੀਤੀ ਗਈ ਹੈ।
ਡਾਕਟਰਾਂ ਤੇ ਸਟਾਫ਼ ਦੀ ਨਫ਼ਰੀ ਮੋਗਾ ਜ਼ਿਲ੍ਹੇ ਵਿੱਚ 17.60 ਫੀਸਦੀ ਨਾਲ ਵੱਧ ਸੀ ਤਾਂ ਮਾਨਸਾ ਜ਼ਿਲੇ੍ਹ ਵਿੱਚ 56.76 ਫੀਸਦੀ ਦੀ ਭਾਰੀ ਘਾਟ ਸੀ। ਜਣੇਪਾ ਸਹਾਇਕਾਂ ਦੀ ਘਾਟ ਵਿੱਚ ਮੋਗਾ ਜ਼ਿਲੇ੍ਹ ਵਿੱਚ 19.23 ਫੀਸਦੀ ਤੋਂ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 97.19 ਫੀਸਦੀ ਤੱਕ ਵਖਰੇਵਾਂ ਸੀ, ਜਦੋਂ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ 40 ਫੀਸਦੀ ਏਐੱਨਅੱੈਮ ਤੈਨਾਤ ਸਨ। ਇਸ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਦਵਾਈ ਤੋਂ ਲੈ ਕੇ ਜ਼ਰੂਰੀ ਮੈਡੀਕਲ ਸਮਾਨ ਦੀ ਭਾਰੀ ਘਾਟ ਦਰਜ ਕੀਤੀ ਗਈ ਹੈ।
ਜਿੱਥੇ ਅਬਾਦੀ ਜ਼ਿਆਦਾ ਉਥੇ ਡਾਕਟਰ ਘੱਟ, ਜਿੱਥੇ ਅਬਾਦੀ ਘੱਟ ਉਥੇ ਡਾਕਟਰ ਜ਼ਿਆਦਾ
ਕੈਗ ਨੇ ਸੁਆਲ ਚੁੱਕੇ ਹਨ ਕਿ ਕਾਂਗਰਸ ਸਰਕਾਰ ਦੇ ਦੌਰਾਨ ਨਾ ਹੀ ਡਾਕਟਰਾਂ ਦੀ ਭਾਰੀ ਘਾਟ ਨੂੰ ਪੂਰਾ ਕੀਤਾ ਗਿਆ ਅਤੇ ਨਾ ਹੀ ਅਬਾਦੀ ਅਨੁਸਾਰ ਡਾਕਟਰਾਂ ਤੇ ਸਟਾਫ਼ ਦੀ ਵੰਡ ਠੀਕ ਢੰਗ ਨਾਲ ਕੀਤੀ ਗਈ। ਜਿਹੜੇ ਜ਼ਿਲੇ੍ਹ ਵਿੱਚ ਡਾਕਟਰਾਂ ਨੂੰ ਜ਼ਿਆਦਾ ਲਾਉਣਾ ਚਾਹੀਦਾ ਸੀ, ਉਸ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਲਾਏ ਗਏ ਸਨ ਤਾਂ ਜਿੱਥੇ ਡਾਕਟਰਾਂ ਦੀ ਜ਼ਿਆਦਾ ਲੋੜ ਮਹਿਸੂਸ ਨਹੀਂ ਹੋ ਰਹੀ ਸੀ ਤਾਂ ਉਥੇ ਜ਼ਿਆਦਾ ਡਾਕਟਰ ਲਾਏ ਹੋਏੇ ਸਨ। ਰੂਪ ਨਗਰ ਜ਼ਿਲੇ੍ਹ ਵਿੱਚ 2377 ਲੋਕਾਂ ਲਈ ਇੱਕ ਡਾਕਟਰ ਲਾਇਆ ਗਿਆ ਅਤੇ ਮੋਗਾ ਜ਼ਿਲੇ੍ਹ ਵਿੱਚ 7376 ਲੋਕਾਂ ਲਈ ਇੱਕ ਡਾਕਟਰ ਲਾਇਆ ਗਿਆ ਸੀ। ਇਹੋ ਰਿਹਾ ਪੰਜਾਬ ਦੇ ਬਾਕੀ ਜ਼ਿਲ੍ਹੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ।