
Sangrur News: ਭਲਵਾਨੀ ਦੀ ਸੇਵਾ ’ਚ ਲੱਗਿਆ ਹੋਇਐ ਚੀਮਾ ਮੰਡੀ ਦਾ ਗੋਲੂ ਪਹਿਲਵਾਨ
- ਸੈਂਕੜੇ ਨੌਜਵਾਨਾਂ ਨੂੰ ਜੋੜ ਚੁੱਕਿਆ ਭਲਵਾਨੀ ਦੀ ਖੇਡ ਨਾਲ
Sangrur News: ਗੋਬਿੰਦਗੜ੍ਹ ਜੇਜੀਆ (ਸੰਗਰੂਰ) (ਭੀਮ ਸੈਨ ਇੰਸਾਂ) ਪੰਜਾਬ ਵਿੱਚੋਂ ਦਿਨੋ ਦਿਨ ਅਲੋਪ ਹੋ ਰਹੀਆਂ ਪੁਰਾਤਨ ਖੇਡਾਂ ਨੂੰ ਆਪਣੀ ਬੁੱਕਲ ’ਚ ਸਾਂਭਣ ਲਈ ਵਚਨਬੱਧ ਹਨ ਗੋਲੂ ਪਹਿਲਵਾਨ। ਚੀਮਾ ਮੰਡੀ ਨੇੜਲੇ ਪਿੰਡ ਚੀਮਾ ਮੰਡੀ ਵਿਖੇ ਗੋਲੂ ਪਹਿਲਵਾਨ ਪੁੱਤਰ ਜਗਰੂਪ ਸਿੰਘ ਕੋਲੋਂ ਹਜ਼ਾਰਾਂ ਦੀ ਤਾਦਾਦ ਵਿੱਚ ਕੁਸ਼ਤੀ ਦੇ ਖਿਡਾਰੀ ਗੁਰ ਸਿੱਖ ਚੁੱਕੇ ਹਨ ਜੋ ਕਿ ਵੱਡੇ ਵੱਡੇ ਖੇਡ ਮੈਦਾਨਾਂ ਵਿੱਚ ਜਿੱਤ ਦਾ ਝੰਡਾ ਲਹਿਰਾ ਰਹੇ ਹਨ।
Read Also : Digital Fraud: ਯੂਪੀਆਈ ਰਾਹੀਂ ਡਿਜੀਟਲ ਧੋਖਾਧੜੀ ਨੂੰ ਰੋਕਣ ਦੀਆਂ ਤਿਆਰੀਆਂ
ਗੋਲੂ ਪਹਿਲਵਾਨ ਚੀਮਾ ਮੰਡੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸੰਨ 1998 ਤੋਂ ਮੱਲਾਂ ਨੂੰ ਕੁਸ਼ਤੀ ਦੇ ਗੁਰ ਦੇ ਰਹੇ ਹਨ। ਉਹਨਾਂ ਦੇ ਖੇਡ ਦੰਗਲ ਵਿੱਚ ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ, ਪੰਜਾਬ ਤੋਂ ਇਲਾਵਾ ਬਾਹਰਲੇ ਮੁਲਕ ਈਰਾਨ ਤੋਂ ਵੀ ਪਹਿਲਵਾਨ ਪਹੁੰਚੇ ਹੋਏ ਹਨ। ਉਹਨਾਂ ਕੋਲ ਕੁਸ਼ਤੀ ਸਿੱਖਣ ਲਈ ਖਿਡਾਰੀ ਵੱਡੇ ਪੱਧਰ ’ਤੇ ਆਉਂਦੇ ਹਨ। ਉਹਨਾਂ ਦੱਸਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਮਾਂ ਖੇਡ ਭਲਵਾਨੀ ਪੁਰਾਤਨ ਖੇਡ ਹੈ, ਜਿਸ ਨੂੰ ਜੀਵਤ ਰੱਖਣ ਲਈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਲਈ ਇਹ ਉਪਰਾਲਾ ਕੀਤਾ ਹੈ। Sangrur News
ਉਹਨਾਂ ਦੱਸਿਆ ਕਿ ਸਾਡੇ ਪੰਜਾਬ ਦੇ ਲੋਕ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ ਤੇ ਵੱਡੇ ਪੱਧਰ ’ਤੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਗੋਲੂ ਪਹਿਲਵਾਨ ਦਾ ਕਹਿਣਾ ਹੈ ਕਿ ਕੁਸ਼ਤੀ ਇੱਕ ਪੁਰਾਤਨ ਖੇਡ ਹੈ। ਬੱਚਾ ਜਦੋਂ ਮਾਂ ਦੇ ਪੇਟ ’ਚੋਂ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀਆਂ ਲੱਤਾਂ ਬਾਹਾਂ ਮਾਰ ਕੇ ਕੁਸ਼ਤੀ ਵਰਗੇ ਗੁਰ ਸਿਖਦਾ ਹੈ। ਪਹਿਲਾਂ ਪਰਿਵਾਰਾਂ ਵਿੱਚ ਚਾਰ-ਚਾਰ ਬੱਚੇ ਹੁੰਦੇ ਸਨ ਜਿੰਨ੍ਹਾਂ ਵਿੱਚੋਂ ਇੱਕ ਜਣੇ ਨੂੰ ਪਹਿਲਵਾਨ ਬਣਾਉਣਾ ਮਾਪੇ ਮਾਣ ਮਹਿਸੂਸ ਕਰਦੇ ਸਨ ਪਰ ਅੱਜ ਸਾਡੇ ਮੁਲਕਾਂ ਦੇ ਲੋਕ ਆਪਣੇ ਇੱਕੋ ਇੱਕ ਬੱਚੇ ਨੂੰ ਬਾਹਰਲੇ ਮੁਲਕ ਭੇਜ ਕੇ ਨੋਟਾਂ ਦੀ ਮਸ਼ੀਨ ਬਣਾਉਣ ਤੱਕ ਸੀਮਤ ਰਹਿ ਗਏ ਹਨ।
ਪੰਜਾਬ ਦਾ ਨਹੀਂ ਕੋਈ ਵੀ ਪਹਿਲਵਾਨ | Sangrur News
ਉਨ੍ਹਾਂ ਆਖਿਆ ਕਿ ਅਫਸੋਸ ਦੀ ਗੱਲ ਹੈ ਕਿ ਅਖਾੜੇ ’ਚ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਹੋਰ ਬਾਹਰਲੇ ਸੂਬਿਆਂ ਤੋਂ ਵੱਡੇ ਪੱਧਰ ’ਤੇ ਕੁਸ਼ਤੀ ਦੇ ਖਿਡਾਰੀ ਪਹੁੰਚੇ ਹੋਏ ਹਨ ਪਰ ਪੰਜਾਬ ਦੀ ਨੌਜਵਾਨੀ ਨਸ਼ਿਆਂ ’ਚ ਬਰਬਾਦ ਹੋਣ ਕਰਕੇ ਪੰਜਾਬ ਦਾ ਕੋਈ ਖਿਡਾਰੀ ਇੱਥੇ ਨਜ਼ਰ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪਿੰਡ ਜਵੰਧੇ ਤੋਂ ਇੱਕ ਬਜ਼ੁਰਗ ਆਪਣੇ ਪੋਤਰੇ ਨੂੰ ਹਰ ਰੋਜ਼ ਮੋਟਰਸਾਈਕਲ ’ਤੇ ਭਲਵਾਨੀ ਦੇ ਗੁਰ ਸਿਖਾਉਣ ਲਈ ਇਸ ਅਖਾੜੇ ’ਚ ਲੈ ਕੇ ਆਉਂਦਾ ਹੈ।
ਤਿੰਨ ਸਰਕਾਰੀ ਨੌਕਰੀਆਂ ਠੁਕਰਾਈਆਂ
ਗੋਲੂ ਪਹਿਲਵਾਨ ਚੀਮਾ ਮੰਡੀ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਮਨਜੂਰ ਹੋਈਆਂ ਤਿੰਨ ਸਰਕਾਰੀ ਨੌਕਰੀਆਂ ਪੰਜਾਬ ਪੁਲਿਸ, ਬਿਜਲੀ ਬੋਰਡ ਤੇ ਕੋਚ ਦੀ ਨੌਕਰੀ ਨੂੰ ਠੁਕਰਾ ਕੇ ਭਲਵਾਨੀ ਦੇ ਗੁਰ ਸਿਖਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਪਹਿਲਵਾਨ ਹੋਣ ਕਰਕੇ ਇਸ ਕੁਸ਼ਤੀ ਦੰਗਲ ਨਾਲ ਮੋਹ ਪਿਆਰ ਹੈ।