Punjab News: ਕਥਿਤ ਨਸ਼ਾ ਸਮਗਲਰ ਦੇ ਪਰਿਵਾਰ’ ਤੇ ਪਹਿਲਾ 26 ਮੁਕੱਦਮੇ ਦਰਜ
Punjab News: ਰਾਏਕੋਟ (ਆਰ ਜੀ ਰਾਏਕੋਟੀ)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਨਸ਼ਾ ਸਮਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਲਾਕ ਰਾਏਕੋਟ ਤਹਿਤ ਪੈਂਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਇੱਕ ਕਥਿਤ ਨਸ਼ਾ ਸਮਗਲਰ ਦੇ ਘਰ ਤੇ ਬੁਲਡੋਜਰ ਦੀ ਕਾਰਵਾਈ ਕੀਤੀ ਗਈ। ਜਿਸ ਦੇ ਤਹਿਤ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਕਤ ਕਥਿਤ ਨਸ਼ਾ ਸਮਗਲਰ ਦਾ ਘਰ ਢਾਹ ਦਿੱਤਾ ਗਿਆ।
Read Also : Stock Market: ਸਦਨ ’ਚ ਉੱਠਿਆ ਸ਼ੇਅਰ ਬਾਜ਼ਾਰ ਦਾ ਮੁੱਦਾ, ਕੀ ਡੁੱਬੇ ਹੋਏ ਨਿਵੇਸ਼ਕਾਂ ਦੀ ਬਾਂਹ ਫੜੇਗੀ ਸਰਕਾਰ?
ਜਿਕਰਯੋਗ ਹੈ ਕਿ ਕਥਿਤ ਨਸ਼ਾ ਸਮਗਲਰ ਅਮਰਜੀਤ ਸਿੰਘ ਉਰਫ ਪੱਪਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵਿਰੁੱਧ ਵੱਖ ਵੱਖ ਥਾਣਿਆਂ ਵਿੱਚ 26 ਮੁਕਦਮੇ ਦਰਜ ਹਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਅੰਕੁਰ ਗੁਪਤਾ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।