
ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਮਲੋਟ ‘ਚ ਬੇਰੀਆਂ ਨੂੰ ਲੱਗੇ ਸੇਬਾਂ ਵਰਗੇ ਬੇਰ | Ber Benefits
Ber Benefits: ਮਲੋਟ, (ਮੇਵਾ ਸਿੰਘ)। ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਲੱਗੇ ਬੇਰੀਆਂ ਦੇ ਬਾਗ ਵਿਚ ਬੇਰੀਆਂ ਨੂੰ ਲੱਗੇ ਗੋਲ ਤੇ ਲਾਲ ਰੰਗ ਦੇ ਬੇਰ ਆਪਣੇ-ਆਪ ਵਿਚ ਸੇਬ ਹੋਣ ਵਰਗਾ ਭੁਲੇਖਾ ਪਾਉਂਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਇੰਚਾਰਜ ਸੇਵਾਦਾਰ ਗੁਰਚਰਨ ਸਿੰਘ ਗਿਆਨੀ ਤੇ ਸੇਵਾਦਾਰ ਬਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਖੇਤੀਬਾੜੀ ਨਾਲ ਸੰਬੰਧਿਤ ਟਿੱਪਸ ਅਪਣਾ ਕੇ ਖੇਤੀਬਾੜੀ ਤੇ ਬਾਗਵਾਨੀ ਦਾ ਕੰਮ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Saint MSG Tips: ਡੇਰਾ ਸੱਚਾ ਸੌਦਾ ਦੀ ਇਸ ਫ਼ਸਲ ਦੇ ਦੀਵਾਨੇ ਹੋਏ ਲੋਕ, ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ, ਡੇਢ-ਡੇਢ ਕਿੱਲੋ…
ਉਨ੍ਹਾਂ ਆਖਿਆ ਕਿ ਇੱਥੇ ਵੱਖ ਵੱਖ ਬਲਾਕਾਂ ਦੇ ਪਿੰਡਾਂ ਤੋਂ ਇਲਾਵਾ ਸ਼ਹਿਰ ਦੀ ਸਮੂਹ ਸਾਧ-ਸੰਗਤ ਤੇ ਸੇਵਾਦਾਰ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਦਿਨ-ਰਾਤ ਸੇਵਾ ਕਰਦੇ ਹਨ। ਜਿੰਨਾਂ ਦੀ ਮਿਹਨਤ ਸਦਕਾ ਇਸ ਵਾਰ ਬੇਰੀਆਂ ਨੂੰ ਵਧੀਆਂ ਫਲ ਪਿਆ ਹੈ। ਉਨ੍ਹਾਂ ਦੱਸਿਆ ਕਿ ਬੇਰੀਆਂ ਦੇ ਬਾਗ ਵਿਚ ਕੁਝ ਬੇਰੀਆਂ ਨੂੰ ਲੱਗੇ ਸੇਬਾਂ ਦਾ ਭੁਲੇਖਾ ਪਾਉਂਦੇ ਬੇਰਾਂ ਦੀ ਕਾਫੀ ਚਰਚਾ ਹੈ, ਤੇ ਹਰ ਕੋਈ ਕਹਿੰਦਾ ਹੈ ਕਿ ਉਸ ਨੇ ਤਾਂ ਸੇਬਾਂ ਦਾ ਭੁਲੇਖਾ ਪਾਉਂਦੇ ਬੇਰ ਹੀ ਖਰੀਦਣੇ ਹਨ। ਇਸ ਮੌਕੇ ਨਿਹਸਵਾਰਥ ਸੇਵਾ ਕਰਨ ਵਾਲੇ ਸੇਵਾਦਾਰਾਂ ਵਿਚ ਕੌਰ ਸਿੰਘ ਇੰਸਾਂ, ਅਜੈਬ ਸਿੰਘ ਇੰਸਾਂ, ਮਨੋਹਰ ਸਿੰਘ ਇੰਸਾਂ, ਗੁਰਦਿੱਤ ਸਿੰਘ ਇੰਸਾਂ, ਅਜੈਬ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ ਆਦਿ ਮੌਜੂਦ ਸਨ।
ਖੇਤੀਬਾੜੀ ਦੇ ਮਾਹਿਰ ਹਨ ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੇਤੀਬਾੜੀ ਦੇ ਮਾਹਿਰ ਹਨ ਤੇ ਉਹ ਬਚਪਨ ਤੋਂ ਹੀ ਖੇਤੀਬਾੜੀ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਵਿਰਾਸਤੀ ਤੇ ਆਧੁਨਿਕ ਤਰੀਕਿਆਂ ਨਾਲ ਤਾਲਮੇਲ ਬਿਠਾ ਕੇ ਪੂਜਨੀਕ ਗੁਰੂ ਜੀ ਇੱਕ ਜ਼ਮੀਨ ’ਤੇ ਇਕੱਠੀਆਂ ਕਈ-ਕਈ ਫਸਲਾਂ ਉਗਾ ਚੁੱਕੇ ਹਨ ਇਸ ਦੇ ਨਾਲ ਹੀ ਹਰਿਆਣਾ ਦੇ ਸਰਸਾ ਸਥਿਤ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ’ਚ ਵੀ ਪੂਜਨੀਕ ਗੁਰੂ ਜੀ ਨੇ ਆਪਣੇ ਬੇ-ਮਿਸਾਲ ਖੇਤੀ ਹੁਨਰ ਦੀ ਬਦੌਲਤ ਸੇਬ, ਬਦਾਮ, ਚੀਕੂ ਆਦਿ ਅਜਿਹੀਆਂ ਫਸਲਾਂ ਦੇ ਪੌਦੇ ਲਾ ਕੇ ਉਨ੍ਹਾਂ ਤੋਂ ਫਲ ਲਏ ਜੋ ਸਰਸਾ ਦੀ ਧਰਤੀ ’ਤੇ ਉੱਗਣੇ ਹੀ ਅਸੰਭਵ ਸਨ।
ਪੂਜਨੀਕ ਗੁਰੂ ਜੀ ਨੂੰ ਖੇਤੀ ਖੇਤਰ ’ਚ ਨਵੇਂ ਤਜ਼ਰਬਿਆਂ ਲਈ ਕਈ ਐਵਾਰਡ ਵੀ ਮਿਲੇ ਹੋਏ ਹਨ ਆਪ ਜੀ ਨੇ ਖੇਤੀ ’ਚ ਪਾਣੀ ਦੀ ਸਹੀ ਵਰਤੋਂ ’ਤੇ ਵੀ ਖਾਸ ਜ਼ੋਰ ਦਿੱਤਾ ਡਰਿੱਪ ਸਿਸਟਮ, ਵਾਟਰ ਰੀਯੂਜ਼ ਆਦਿ ਤਰੀਕਿਆਂ ਨਾਲ ਸੀਮਤ ਪਾਣੀ ’ਚ ਫਸਲਾਂ ਲੈਣ ਦਾ ਤਰੀਕਾ ਦੱਸਿਆ ਕਿਸਾਨਾਂ ਨੂੰ ਆਰਗੈਨਿਕ ਖੇਤੀ ਦੇ ਨਾਲ-ਨਾਲ ਨਵੀਨਤਮ ਜਾਣਕਾਰੀਆਂ ਦੇਣ ਲਈ ਪੂਜਨੀਕ ਗੁਰੂ ਜੀ ਵੱਲੋਂ ਕਈ ਖੇਤੀ ਮੇਲੇ ਲਾਏ ਗਏ ਹਨ, ਜਿਨ੍ਹਾਂ ’ਚ ਦੇਸ਼ ਦੇ ਪ੍ਰਸਿੱਧ ਖੇਤੀ ਵਿਗਿਆਨਕ ਆਪਣੇ ਵਿਚਾਰ ਰੱਖਣ ਆਏ ਹਨ। Ber Benefits