
Yamuna River Pollution: ਨਵੀਂ ਦਿੱਲੀ (ਏਜੰਸੀ)। ਯਮੁਨਾ ਨਦੀ ਦੇ 33 ’ਚੋਂ 23 ਸਥਾਨ ਪਾਣੀ ਦੀ ਗੁਣਵੱਤਾ ਜਾਂਚ ’ਚ ਫੇਲ੍ਹ ਹੋ ਗਏ ਹਨ। ਇੱਥੇ ਪਾਣੀ ’ਚ ਆਕਸੀਜਨ ਦੀ ਮਾਤਰਾ ਲਗਭਗ ਜ਼ੀਰੋ ਪਾਈ ਗਈ ਹੈ। ਇਹ ਜਾਣਕਾਰੀ ਜਲ ਸਰੋਤਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਦਿੱਤੀ ਹੈ। ਸਥਾਈ ਕਮੇਟੀ ਨੇ ਮੰਗਲਵਾਰ (11 ਮਾਰਚ) ਨੂੰ ਸੰਸਦ ’ਚ ਇਹ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ 33 ਥਾਵਾਂ ਦੀ ਨਿਗਰਾਨੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਸ ’ਚ ਦਿੱਲੀ ਦੀਆਂ 6 ਥਾਵਾਂ ਵੀ ਸ਼ਾਮਲ ਹਨ।
ਇਹ ਖਬਰ ਵੀ ਪੜ੍ਹੋ : Holiday: ਹੋਲੀ ਲੰਘਦਿਆਂ ਹੀ ਮੁੜ ਹੋਣਗੀਆਂ ਛੁੱਟੀਆਂ, ਚਾਰ ਦਿਨਾਂ ਦੀ ਛੁੱਟੀ ਦਾ ਐਲਾਨ
ਪੈਨਲ ਅਨੁਸਾਰ, 23 ਥਾਵਾਂ ਦੀਆਂ ਰਿਪੋਰਟਾਂ ’ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਇਨ੍ਹਾਂ ਥਾਵਾਂ ’ਤੇ, ਪਾਣੀ ’ਚ ਘੁਲਿਆ ਹੋਇਆ ਆਕਸੀਜਨ ਦਾ ਪੱਧਰ ਜ਼ੀਰੋ ਪਾਇਆ ਗਿਆ ਹੈ। ਘੁਲਿਆ ਹੋਇਆ ਆਕਸੀਜਨ ਨਦੀ ਦੀ ਜੀਵਨ ਨੂੰ ਕਾਇਮ ਰੱਖਣ ਦੀ ਯੋਗਤਾ ਨੂੰ ਦਰਸ਼ਾਉਂਦਾ ਹੈ। ਦਿੱਲੀ ’ਚ ਉੱਪਰੀ ਯਮੁਨਾ ਨਦੀ ਸਫਾਈ ਪ੍ਰੋਜੈਕਟ ਤੇ ਨਦੀ ਦੇ ਤਲੇ ਪ੍ਰਬੰਧਨ ਬਾਰੇ ਆਪਣੀ ਰਿਪੋਰਟ ’ਚ, ਪੈਨਲ ਨੇ ਚੇਤਾਵਨੀ ਦਿੱਤੀ ਕਿ ਦਿੱਲੀ ਤੇ ਉੱਤਰ ਪ੍ਰਦੇਸ਼ ’ਚ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਦੇ ਬਾਵਜੂਦ, ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਤੌਰ ’ਤੇ ਉੱਚਾ ਹੈ। Yamuna River Pollution
ਜਨਵਰੀ 2021 ਤੋਂ ਮਈ 2023 ਵਿਚਕਾਰ ਕੀਤੀ ਗਈ ਜਾਂਚ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡਾਂ ਨਾਲ ਮਿਲ ਕੇ ਜਨਵਰੀ 2021 ਤੇ ਮਈ 2023 ਵਿਚਕਾਰ 33 ਥਾਵਾਂ ’ਤੇ ਪਾਣੀ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ। ਇਸਦੀ ਜਾਂਚ ਚਾਰ ਮੁੱਖ ਮਾਪਦੰਡਾਂ ਘੁਲਣਸ਼ੀਲ ਆਕਸੀਜਨ ਬਾਇਓਕੈਮੀਕਲ ਆਕਸੀਜਨ ਡਿਮਾਂਡ ਤੇ ਫੇਕਲ ਕੋਲੀਫਾਰਮ ’ਤੇ ਕੀਤੀ ਗਈ। Yamuna River Pollution
ਉਤਰਾਖੰਡ-ਹਿਮਾਚਲ ’ਚ ਸਥਿਤੀ ਬਿਹਤਰ | Yamuna River Pollution
ਰਿਪੋਰਟ ਅਨੁਸਾਰ, 33 ਨਿਗਰਾਨੀ ਸਥਾਨਾਂ ’ਚੋਂ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ’ਚ 4-4 ਸਥਾਨ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਹਰਿਆਣਾ ਦੇ ਸਾਰੇ ਛੇ ਸਥਾਨ ਫੇਲ੍ਹ ਹੋ ਗਏ। 2021 ’ਚ ਦਿੱਲੀ ਦੀਆਂ 7 ਥਾਵਾਂ ’ਚੋਂ ਕਿਸੇ ਨੇ ਵੀ ਮਿਆਰਾਂ ਦੀ ਪਾਲਣਾ ਨਹੀਂ ਕੀਤੀ, ਹਾਲਾਂਕਿ ਪੱਲਾ ਸਾਈਟ ਨੇ 2022 ਤੇ 2023 ’ਚ ਸੁਧਾਰ ਦਿਖਾਇਆ।
ਯਮੁਨਾ ਦੇ ਤਲ ’ਤੇ ਜਮ੍ਹਾ ਮਲਬਾ ਇੱਕ ਵੱਡੀ ਚਿੰਤਾ | Yamuna River Pollution
ਯਮੁਨਾ ਨਦੀ ਦੇ ਤਲ ’ਤੇ ਇਕੱਠਾ ਹੋਇਆ ਮਲਬਾ ਇੱਕ ਵੱਡੀ ਚਿੰਤਾ ਬਣਿਆ ਹੋਇਆ ਹੈ। ਦਿੱਲੀ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਵੱਲੋਂ ਦੇ ਸਹਿਯੋਗ ਨਾਲ ਇੱਕ ਅਧਿਐਨ ਕੀਤਾ ਗਿਆ ਸੀ। ਇਸ ’ਚ ਮਾਨਸੂਨ ਤੋਂ ਪਹਿਲਾਂ ਦੀ ਮਿਆਦ ਦੌਰਾਨ ਪੁਰਾਣੇ ਲੋਹੇ ਦੇ ਪੁਲ, ਗੀਤਾ ਕਲੋਨੀ ਤੇ ਡੀਐਨਡੀ ਪੁਲ ਦੇ ਉੱਪਰਲੇ ਹਿੱਸੇ ਵਰਗੇ ਮੁੱਖ ਸਥਾਨਾਂ ਤੋਂ ਸਲੱਜ ਦੇ ਨਮੂਨਿਆਂ ਦਾ ਸੰਗ੍ਰਹਿ ਸ਼ਾਮਲ ਸੀ। ਇਨ੍ਹਾਂ ਨਮੂਨਿਆਂ ’ਚ ਕ੍ਰੋਮੀਅਮ, ਤਾਂਬਾ, ਸੀਸਾ, ਨਿੱਕਲ ਤੇ ਜ਼ਿੰਕ ਵਰਗੀਆਂ ਭਾਰੀ ਧਾਤਾਂ ਦੀ ਉੱਚ ਪੱਧਰੀ ਮਾਤਰਾ ਪਾਈ ਗਈ।