Jasprit Bumrah Injury: ਜਸਪ੍ਰੀਤ ਬੁਮਰਾਹ ਨੂੰ ਲੈ ਕੇ ਤਜ਼ਰਬੇਕਾਰ ਗੇਂਦਬਾਜ਼ ਦਾ ਵੱਡਾ ਦਾਅਵਾ, ਪੜ੍ਹੋ ਪੂਰੀ ਖਬਰ

Jasprit Bumrah Injury
Jasprit Bumrah Injury: ਜਸਪ੍ਰੀਤ ਬੁਮਰਾਹ ਨੂੰ ਲੈ ਕੇ ਤਜ਼ਰਬੇਕਾਰ ਗੇਂਦਬਾਜ਼ ਦਾ ਵੱਡਾ ਦਾਅਵਾ, ਪੜ੍ਹੋ ਪੂਰੀ ਖਬਰ

Jasprit Bumrah Injury: ਸਪੋਰਟਸ ਡੈਸਕ। ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਨੇ ਜਸਪ੍ਰੀਤ ਬੁਮਰਾਹ ਨੂੰ ਚੇਤਾਵਨੀ ਦਿੱਤੀ ਹੈ। ਬਾਂਡ ਨੇ ਕਿਹਾ ਕਿ ਜੇਕਰ ਉਸਨੂੰ (ਬੁਮਰਾਹ) ਹੁਣ ਪਿੱਠ ’ਚ ਸੱਟ ਲੱਗ ਜਾਂਦੀ ਹੈ, ਤਾਂ ਉਸਦਾ ਕਰੀਅਰ ਖਤਮ ਹੋ ਸਕਦਾ ਹੈ। ਉਸ ਨੂੰ ਇੱਕ ਵਾਰ ’ਚ ਦੋ ਤੋਂ ਵੱਧ ਟੈਸਟ ਮੈਚ ਨਹੀਂ ਖੇਡਣੇ ਚਾਹੀਦੇ। ਬੁਮਰਾਹ ਇਸ ਸਮੇਂ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ’ਚ ਰਿਹੈਬਿਲਿਟੇਸ਼ਨ ਤੋਂ ਗੁਜ਼ਰ ਰਿਹਾ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਹ ਕਦੋਂ ਪੂਰੀ ਤਰ੍ਹਾਂ ਫਿੱਟ ਹੋਵੇਗਾ ਜਾਂ ਉਹ ਆਈਪੀਐਲ 2025 ’ਚ ਮੁੰਬਈ ਇੰਡੀਅਨਜ਼ ਲਈ ਖੇਡੇਗਾ ਜਾਂ ਨਹੀਂ। Jasprit Bu mrah Injury

ਇਹ ਖਬਰ ਵੀ ਪੜ੍ਹੋ : RBI News: ਨੋਟਬੰਦੀ ਤੋਂ 8 ਸਾਲਾਂ ਬਾਅਦ ਆਇਆ ਫੈਸਲਾ, 20 ਲੱਖ ਦੇ ਪੁਰਾਣੇ ਨੋਟ ਬਦਲਣ ਦੇ ਹੁਕਮ ਜਾਰੀ, ਜਾਣੋ ਕੀ ਹੈ ਮਾਮ…

ਟੀ-20 ਤੋਂ ਬਾਅਦ ਟੈਸਟ ’ਚ ਗੇਂਦਬਾਜ਼ੀ ਤੇਜ਼ ਗੇਂਦਬਾਜ਼ਾਂ ਲਈ ਖ਼ਤਰਾ

ਬਾਂਡ ਨੇ ਕਿਹਾ ਕਿ ਜੇਕਰ ਤੇਜ਼ ਗੇਂਦਬਾਜ਼ ਟੀ-20 ਤੋਂ ਬਾਅਦ ਟੈਸਟ ਮੈਚ ’ਚ ਗੇਂਦਬਾਜ਼ੀ ਕਰਦੇ ਹਨ ਤਾਂ ਉਨ੍ਹਾਂ ਨੂੰ ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਆਈਪੀਐਲ ’ਚ ਇੱਕ ਹਫ਼ਤੇ ’ਚ 3 ਮੈਚ ਖੇਡੇ ਜਾਣੇ ਚਾਹੀਦੇ ਹਨ। ਇਸ ’ਚ ਦੋ ਦਿਨਾਂ ਦਾ ਸਫ਼ਰ ਹੁੰਦਾ ਹੈ ਤੇ ਅਭਿਆਸ ਲਈ ਕੋਈ ਸਮਾਂ ਨਹੀਂ ਹੁੰਦਾ। ਇਸ ’ਚ ਗੇਂਦਬਾਜ਼ ਨੂੰ ਘੱਟ ਓਵਰ ਸੁੱਟਣੇ ਪੈਂਦੇ ਹਨ। ਇੱਕ ਗੇਂਦਬਾਜ਼ ਨੂੰ ਤਿੰਨ ਆਈਪੀਐਲ ਮੈਚਾਂ ’ਚ ਜ਼ਿਆਦਾ ਤੋ ਜ਼ਿਆਦਾ 20 ਓਵਰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲ ਸਕਦਾ ਹੈ। ਜੋ ਕਿ ਇੱਕ ਟੈਸਟ ਮੈਚ ਦੇ ਕੰਮ ਦੇ ਅੱਧੇ ਜਾਂ ਘੱਟ ਭਾਰ ਦੇ ਬਰਾਬਰ ਹੈ। ਟੈਸਟ ਕ੍ਰਿਕੇਟ ’ਚ ਤੁਹਾਨੂੰ ਲਗਾਤਾਰ ਗੇਂਦਬਾਜ਼ੀ ਕਰਨੀ ਪੈਂਦੀ ਹੈ। Jasprit Bumrah Injury

LEAVE A REPLY

Please enter your comment!
Please enter your name here