Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਪਰਾਧਿਕ ਤੱਤਾਂ ਖਿਲਾਫ਼ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਫਰੀਦਕੋਟ ਪੁਲਿਸ ਨੂੰ ਲਗਾਤਾਰ ਇਸ ਵਿੱਚ ਸਫਲਤਾ ਹਾਸਿਲ ਹੋ ਰਹੀ ਹੈ। ਇਸ ਕਾਰਵਾਈ ਨਾਲ ਨਾ ਸਿਰਫ਼ ਅਪਰਾਧੀਆਂ ਨੂੰ ਨੱਥ ਪਾਉਣ ਵਿੱਚ ਸਫਲਤਾ ਮਿਲੀ ਹੈ, ਸਗੋਂ ਆਮ ਜਨਤਾ ਵਿੱਚ ਸੁਰੱਖਿਆ ਦਾ ਭਰੋਸਾ ਹੋਰ ਵੀ ਮਜ਼ਬੂਤ ਹੋਇਆ ਹੈ।
ਇਸੇ ਕਦਮ ਨੂੰ ਅੱਗੇ ਵਧਾਉਦਿਆ ਜਸਮੀਤ ਸਿੰਘ ਸਾਹੀਵਾਲ, ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੁਖਦੀਪ ਸਿੰਘ, ਡੀ.ਐਸ.ਪੀ(ਜੈਤੋ) ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ ਸਟਾਫ ਜੈਤੋ ਵੱਲੋਂ ਇੱਕ ਮੁਲਜ਼ਮ ਨੂੰ 01 ਦੇਸੀ ਪਿਸਟਲ 32 ਬੋਰ, 02 ਮੈਗਜ਼ੀਨ 32 ਬੋਰ ਅਤੇ 02 ਜਿੰਦਾ ਰੌਦਾਂ ਸਮੇਤ ਕਾਬੂ ਕਰਨ ਵਿੱਚ ਸਫਲਤਾਂ ਹਾਸਿਲ ਕੀਤੀ ਗਈ ਹੈ।
ਇਹ ਵੀ ਪੜ੍ਹੋ: Mahila Samman Yojana: ਹੋ ਗਿਆ ਐਲਾਨ! ਦਿੱਲੀ ’ਚ ਲਾਗੂ ਹੋਈ ਮਹਿਲਾ ਸਨਮਾਨ ਯੋਜਨਾ, ਮਿਲਣਗੇ 2500 ਰੁਪਏ
ਥਾਣੇਦਾਰ ਗੁਰਲਾਲ ਸਿੰਘ ਇੰਚਾਰਜ ਸੀ.ਆਈ.ਏ ਜੈਤੋ ਦੀ ਨਿਗਰਾਨੀ ਹੇਠ ਹੋਲ: ਵਰਿੰਦਰ ਸਿੰਘ 872/ਫਰੀਦਕੋਟ ਸਾਥੀ ਕਰਮਚਾਰੀਆ ਸਮੇਤ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿਚ ਚੌਰਸਤਾ ਪਿੰਡ ਮੱਲਾ ਪਾਸ ਪੁੱਜੇ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਜਸਕਰਨ ਸਿੰਘ ਉਰਫ ਕਰਨਾ ਪੁੱਤਰ ਬਹਾਦਰ ਸਿੰਘ ਵਾਸੀ ਰੌਂਤਾ, ਜ਼ਿਲ੍ਹਾ ਮੋਗਾ ਜੋ ਕਿ ਨਜਾਇਜ਼ ਅਸਲਾ ਲੈ ਕੇ ਬੱਸ ਸਟਾਪ ਪਿੰਡ ਡੋਡ ਪਰ ਖੜਾ ਭਗਤਾ ਭਾਈ ਕਾ ਵੱਲ ਨੂੰ ਜਾਣ ਵਾਲੀ ਬੱਸ ਦੀ ਉਡੀਕ ਕਰ ਰਿਹਾ ਹੈ।

ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਜਸਕਰਨ ਸਿੰਘ ਉਰਫ ਕਰਨਾ ਨਜਾਇਜ਼ ਅਸਲੇ ਸਮੇਤ ਕਾਬੂ ਆ ਸਕਦਾ ਹੈ। ਜਿਸ ’ਤੇ ਮੁਕੱਦਮਾ ਨੰਬਰ 15 ਅ/ਧ 25/54/59 ਅਸਲਾ ਐਕਟ ਥਾਣਾ ਬਾਜਾਖਾਨਾ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਲਜ਼ਮ ਜਸਕਰਨ ਸਿੰਘ ਉਰਫ ਕਰਨਾ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ 02 ਮੈਗਜ਼ੀਨ 32 ਬੋਰ ਅਤੇ 02 ਜਿੰਦਾ ਰੌਦ 32 ਬੋਰ ਬ੍ਰਾਮਦ ਕੀਤੇ ਗਏ। ਮੁਲਜ਼ਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। Faridkot News