Woman Murder Patiala: ਪੁੱਤਰ ਗੰਭੀਰ ਜਖਮੀ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
Woman Murder Patiala: ਪਟਿਆਲਾ (ਨਰਿੰਦਰ ਸਿੰਘ ਬਠੋਈ )। ਪਟਿਆਲਾ ‘ਚ ਅੱਜ ਮਹਿਲਾ ਦਿਵਸ ਮੌਕੇ ਇੱਕ ਮਹਿਲਾ ਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਪਟਿਆਲਾ ਦੇ ਰਾਘੋ ਮਾਜਰਾ ਦੇ ਸਮਾਨਿਆ ਗੇਟ ਕੋਲ ਮਾਂ ਪੁੱਤਰ ‘ਤੇ ਦੇਰ ਰਾਤ ਹਮਲਾ ਕੀਤਾ ਗਿਆ। ਮਾਂ ਦਾ ਨਾਮ ਸੁਮਨ ਉਮਰ 46 ਸਾਲ ਅਤੇ ਪੁੱਤਰ ਮਨਜੋਤ ਉਮਰ ਤਕਰੀਬਨ 18 ਤੋਂ 19 ਸਾਲ ਜੋ ਕਿ ਕ੍ਰਿਸ਼ਨਾ ਡੈਂਟਲ ਕੇਅਰ ਦੇ ਉੱਪਰ ਕਮਰੇ ਵਿੱਚ ਕਿਰਾਏ ਤੇ ਰਹਿੰਦੇ ਸਨ। ਜਿਨਾਂ ਉੱਪਰ ਦੇਰ ਰਾਤ ਇੱਟਾਂ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ।
Read Also : Fazilka News: ਮਹਿਲਾ ਸ਼ਕਤੀ ਸੰਭਾਲ ਰਹੀ ਜ਼ਿਲ੍ਹਾ ਫਾਜ਼ਿਲਕਾ ਦੀ ਕਮਾਨ
ਇਹ ਦੌਰਾਨ ਸੁਮਨ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਲੜਕਾ ਮਨਜੋਤ ਗੰਭੀਰ ਜ਼ਖਮੀ ਹੈ। ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਕੋਤਵਾਲੀ ਵਿਖੇ ਪਰਚਾ ਦਰਜ ਕਰਕੇ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਔਰਤ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਇਹ ਆਪਣੇ ਪੇਕਿਆ ਚ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜਮਾਂ ਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਜਲਦ ਮੁਲਜਮਾਂ ਨੂੰ ਕਾਬੂ ਕਰਕੇ ਬਣਦੀ ਸਜ਼ਾ ਦਿੱਤੀ ਜਾਵੇਗੀ।