
Women Day 2025: ਅਬਲਾ ਨਹੀਂ ਸਬਲਾ ਹੈ ਨਾਰੀ…
- ਕੌਮਾਂਤਰੀ ਮਹਿਲਾ ਦਿਹਾੜੇ ’ਤੇ ਵਿਸ਼ੇਸ਼ | Women Day 2025
Women Day 2025: ਸਰਸਾ (ਸੱਚ ਕਹੂੰ ਨਿਊਜ਼)। ਔਰਤ ਨੂੰ ਸਾਰੇ ਧਰਮਾਂ ਵਿੱਚ ਉੱਚਾ ਸਥਾਨ ਦਿੱਤਾ ਗਿਆ ਹੈ। ਭਾਰਤ ਵਿੱਚ ਇਹ ਧਾਰਨਾ ਹੈ ਕਿ ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ, ਉੱਥੇ ਦੇਵੀ-ਦੇਵਤੇ ਨਿਵਾਸ ਕਰਦੇ ਹਨ। ਔਰਤ ਨੂੰ ਸ਼ਕਤੀ ਦਾ ਰੂਪ ਕਿਹਾ ਗਿਆ ਹੈ। ਉਸ ਤੋਂ ਬਿਨਾਂ ਸੰਸਾਰ ਦੀ ਸਿਰਜਣਾ ਅਸੰਭਵ ਹੈ। ਇਸ ਵੇਲੇ ਡੇਰਾ ਸੱਚਾ ਸੌਦਾ ਸਮਾਜ ਵਿੱਚ ਔਰਤਾਂ ਨੂੰ ਉੱਚਾ ਦਰਜਾ ਅਤੇ ਸਤਿਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਸਮਾਜ ਸੁਧਾਰਕ ਤੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਲਈ 167 ਕਾਰਜ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਪਾਲਣ ਕਰ ਰਹੇ ਹਨ। ਭਾਵੇਂ ਮਾਨਵਤਾ ਭਲਾਈ ਦੇ ਇਹ ਸਾਰੇ ਕਾਰਜ ਸਮਾਜ ਦੇ ਹਰ ਜੀਵ-ਜੰਤੂ, ਜੜ੍ਹ ਚੇਤਨ, ਮਹਿਲਾ-ਪੁਰਸ਼ ਦੇ ਕਲਿਆਣ ਲਈ ਹਨ, ਪਰ ਇਨ੍ਹਾਂ ਕਾਰਜਾਂ ਤੋਂ ਨਾਰੀ ਸ਼ਕਤੀ ਨੂੰ ਸਭ ਤੋਂ ਵੱਧ ਬਲ (ਤਾਕਤ) ਮਿਲਿਆ ਹੈ। ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਵਿੱਚੋਂ ਇੱਕ ਚੌਥਾਈ ਤੋਂ ਵੱਧ ਕਾਰਜ ਸਿੱਧੇ ਤੌਰ ’ਤੇ ਮਹਿਲਾ ਸ਼ਕਤੀਕਰਨ ਨਾਲ ਸਬੰਧਤ ਹਨ, ਜਦੋਂ ਕਿ ਬਾਕੀ ਕਾਰਜ ਅਸਿੱਧੇ ਤੌਰ ’ਤੇ ਮਹਿਲਾ ਭਲਾਈ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। Women Day 2025
ਪੂਜਨੀਕ ਗੁਰੂ ਜੀ ਦੀਆਂ ਮੁਹਿੰਮਾਂ, ਅਸਮਾਨ ਛੂਹ ਰਹੀਆਂ ਧੀਆਂ | Women Day 2025
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਤਿਸੰਗਾਂ ਰਾਹੀਂ ਲੋਕਾਂ ਦੇ ਨਸ਼ੇ ਅਤੇ ਬੁਰਾਈਆਂ ਛੁਡਵਾਈਆਂ, ਜਿਸ ਕਾਰਨ ਘਰ ਜੋ ਨਰਕ ਵਰਗੇ ਸਨ, ਸਵਰਗ ਬਣ ਗਏ। ਜਿਨ੍ਹਾਂ ਪਰਿਵਾਰਾਂ ਵਿੱਚ ਔਰਤਾਂ ਕਦੇ ਖੂਨ ਦੇ ਹੰਝੂ ਵਹਾਉਂਦੀਆਂ ਸਨ, ਉਹ ਅੱਜ ਪੂਜਨੀਕ ਗੁਰੂ ਜੀ ਦੀਆਂ ਸਿਖਿਆਵਾਂ ਬਦੌਲਤ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਸਤਿਸੰਗਾਂ ਰਾਹੀਂ ਲੋਕਾਂ ਤੋਂ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਛੱਡਣ ਦਾ ਪ੍ਰਣ ਕਰਵਾ ਕੇ ਪੂਜਨੀਕ ਗੁਰੂ ਜੀ ਨੇ ਬਹੁਤ ਸਾਰੀਆਂ ਧੀਆਂ ਨੂੰ ਗਰਭ ਵਿੱਚ ਮਰਨ ਤੋਂ ਬਚਾਇਆ।
ਪੂਜਨੀਕ ਗੁਰੂ ਜੀ ਦੇ ਯਤਨਾਂ ਸਦਕਾ ਅੱਜ ਬਹੁਤ ਸਾਰੀਆਂ ਧੀਆਂ ਸਿੱਖਿਆ, ਖੇਡਾਂ, ਫੌਜ, ਪੁਲਿਸ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਪੂਜਨੀਕ ਗੁਰੂ ਜੀ ਸਤਿਸੰਗਾਂ ਵਿੱਚ ਫ਼ਰਮਾਉਂਦੇ ਹਨ ਕਿ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਾਂ ਤੋਂ ਘੱਟ ਨਹੀਂ ਹਨ। ਬੱਸ ਉਨ੍ਹਾਂ ਨੂੰ ਚੰਗੇ ਮੌਕੇ ਦਿਓ ਤਾਂ ਉਹ ਵੀ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਨਾਂਅ ਰੌਸ਼ਨ ਕਰਨਗੀਆਂ।
ਜਿਨ੍ਹਾਂ ਪਰਿਵਾਰ ’ਚ ਸਿਰਫ਼ ਧੀਆਂ, ਉਨ੍ਹਾਂ ਲਈ ਵਰਦਾਨ ਬਣੀ ‘ਕੁੱਲ ਦਾ ਕ੍ਰਾਊਨ’ ਮੁਹਿੰਮ
ਅੱਜ ਧੀਆਂ ਅਸਮਾਨੀ ਉਚਾਈਆਂ ਨੂੰ ਛੂਹ ਰਹੀਆਂ ਹਨ। ਪਰ ਹਾਲਾਤ ਹਮੇਸ਼ਾ ਅਜਿਹੇ ਨਹੀਂ ਰਹੇ। ਇੱਕ ਸਮਾਂ ਸੀ ਜਦੋਂ ਧੀਆਂ ਨੂੰ ਘੱਟ ਸਮਝਿਆ ਜਾਂਦਾ ਸੀ ਅਤੇ ਜਿਨ੍ਹਾਂ ਮਾਪਿਆਂ ਦੀਆਂ ਸਿਰਫ਼ ਧੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਸਮਾਜ ਵਿੱਚ ਬਹੁਤ ਸਾਰੇ ਤਾਹਨਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਹੁਣ ਉਨ੍ਹਾਂ ਦਾ ਵੰਸ਼-ਖਾਨਦਾਨ ਅੱਗੇ ਨਹੀਂ ਵਧੇਗਾ। ਇਹ ਸ਼ਬਦ ਉਨ੍ਹਾਂ ਮਾਪਿਆਂ ਦੇ ਦਿਲਾਂ ਨੂੰ ਦੁੱਖ ਨਾਲ ਭਰ ਦਿੰਦੇ ਅਤੇ ਅੱਖਾਂ ਵਿੱਚ ਹੰਝੂ ਲੈ ਆਉਂਦੇ ਤੇ ਉਹ ਰੱਬ ਨੂੰ ਪੁੱਛਦੇ ਕਿ ਜੇਕਰ ਸਾਡੇ ਪੁੱਤਰ ਨਹੀਂ ਹੋਇਆ ਤਾਂ ਸਾਡਾ ਕੀ ਕਸੂਰ ਹੈ? ਅਜਿਹੇ ਪਰਿਵਾਰਾਂ ਲਈ ਮਸੀਹਾ ਬਣ ਕੇ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਪ ਜੀ ਨੇ ‘ਕੁੱਲ ਦਾ ਕ੍ਰਾਊਨ’ ਮੁਹਿੰਮ ਸ਼ੁਰੂ ਕੀਤੀ।
Women Day 2025
ਇਸ ਮੁਹਿੰਮ ਨੇ ਉਨ੍ਹਾਂ ਪਰਿਵਾਰਾਂ ਨੂੰ ਬਹੁਤ ਰਾਹਤ ਦਿੱਤੀ ਹੈ ਜੋ ਘਰ ’ਚ ਸਿਰਫ਼ ਧੀਆਂ ਹੋਣ ’ਤੇ ਇਸ ਗੱਲ ਤੋਂ ਡਰਦੇ ਸਨ ਕਿ ਧੀਆਂ ਵਿਆਹ ਕਰਵਾ ਕੇ ਆਪਣੇ ਘਰ ਚਲੀਆਂ ਜਾਣਗੀਆਂ ਅਤੇ ਬੁਢਾਪੇ ਵਿੱਚ ਉਨ੍ਹਾਂ ਦਾ ਕੀ ਹੋਵੇਗਾ? ‘ਕੁੱਲ ਦਾ ਕ੍ਰਾਊਨ’ ਮੁਹਿੰਮ ਦੇ ਤਹਿਤ ਧੀਆਂ ਬਰਾਤ ਲੈ ਕੇ ਪਹੁੰਚਦੀਆਂ ਹਨ ਅਤੇ ਲਾੜੇ ਨੂੰ ਵਿਆਹ ਕੇ ਆਪਣੇ ਘਰ ਲੈ ਆਉਂਦੀਆਂ ਹਨ ਅਤੇ ਲਾੜਾ ਆਪਣੇ ਸਹੁਰਿਆਂ ਦੀ ਸੇਵਾ ਅਤੇ ਦੇਖਭਾਲ ਪੁੱਤਰ ਵਾਂਗ ਕਰਦਾ ਹੈ। ਇਸ ਜੋੜੇ ਤੋਂ ਪੈਦਾ ਹੋਣ ਵਾਲੇ ਬੱਚੇ ਦਾ ਉਪਨਾਮ ਮਾਂ ਦਾ ਹੋਵੇਗਾ, ਪਿਤਾ ਦਾ ਨਹੀਂ, ਜਿਸ ਦਾ ਮਤਲਬ ਹੈ ਕਿ ਵੰਸ਼-ਖਾਨਦਾਨ ਧੀ ਰਾਹੀਂ ਅੱਗੇ ਵਧੇਗਾ।
ਚੰਗੇ ਸੰਸਕਾਰ ਦੇਣ ਦੀ ਲੋੜ
ਧੀਆਂ ਅੱਜ ਪੁੱਤਾਂ ਤੋਂ ਕਿਸੇ ਵੀ ਖੇਤਰ ’ਚ ਘੱਟ ਨਹੀਂ ਹਨ। ਬੱਸ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੀ ਲੋੜ ਹੈ। ਜੇਕਰ ਧੀਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਵੀ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਨਾਂਅ ਰੌਸ਼ਨ ਕਰਨਗੀਆਂ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ