Holi 2025: ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ ਬਦਲਦੇ ਮੌਸਮ ਨਾਲ ਨਵੇਂ ਤਿਉਹਾਰ ਵੀ ਆਉਂਦੇ ਹਨ ਤੇ ਇਨ੍ਹਾਂ ਨਾਲ ਘਰਾਂ ’ਚ ਨਵੀਂ ਰੌਣਕ ਵੀ ਆਉਂਦੀ ਹੈ ਹੁਣੇ ਥੋੜ੍ਹੇ ਦਿਨਾਂ ’ਚ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ ਹੋਲੀ ਦਾ ਤਿਉਹਾਰ ਰੰਗਾਂ ਤੋਂ ਬਿਨਾਂ ਅਧੂਰਾ ਰਹਿੰਦਾ ਹੈ ਪਰ ਹੋਲੀ ਤੋਂ ਬਾਅਦ ਫਰਸ਼, ਫ਼ਰਨੀਚਰ, ਪੌੜੀਆਂ ਅਤੇ ਬਾਥਰੂਮ ਦੀ ਹਾਲਤ ਹੀ ਵੀ ਖਰਾਬ ਹੋ ਜਾਂਦੀ ਹੈ ਇਨ੍ਹਾਂ ਨੂੰ ਸਾਫ ਕਰਨਾ ਤੁਹਾਨੂੰ ਵੀ ਜੇਕਰ ਮੁਸ਼ਕਿਲ ਲੱਗ ਰਿਹਾ ਹੈ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। Holi 2025
ਇਹ ਖਬਰ ਵੀ ਪੜ੍ਹੋ : Mahila Diwas 2025: ਹੁਣ ਪੇਂਡੂ ਵਿਕਾਸ ਦੇ ਨਕਸ਼ੇ ’ਚ ਰੰਗ ਭਰਨਗੀਆਂ ਧੀਆਂ
ਅਜਿਹੇ ਘਰ ਨੂੰ ਬੇਦਾਗ ਬਣਾਉਣ ਲਈ ਕੁਝ ਤਰੀਕੇ ਜੋ ਤੁਹਾਡੇ ਲਈ ਬੇਹੱਦ ਮੱਦਦਗਾਰ ਸਾਬਤ ਹੋ ਸਕਦੇ ਹਨ ਤੁਹਾਨੂੰ ਆਪਣੇ ਘਰ ਦੀ ਸਫਾਈ ਸਭ ਤੋਂ ਪਹਿਲਾਂ ਉੱਪਰੀ ਹਿੱਸੇ ਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਆਪਣੇ ਘਰ ਦੇ ਪੱਖਿਆਂ ਦੀ ਸਫਾਈ ਕਰੋ ਕੰਧਾਂ ’ਤੇ ਲੱਗੇ ਜਾਲੇ ਨੂੰ ਤੁਹਾਨੂੰ ਝਾੜੂ ਦੀ ਮੱਦਦ ਨਾਲ ਲਾਹੁਣਾ ਹੋਵੇਗਾ ਇਸ ਤੋਂ ਬਾਅਦ ਤੁਸੀਂ ਕੰਧਾਂ ਨੂੰ ਵੀ ਪਾਣੀ ਦੀ ਮੱਦਦ ਨਾਲ ਸਾਫ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਆਪਣੇ ਘਰ ਦੇ ਸਾਰੇ ਪਰਦਿਆਂ ਨੂੰ ਬਦਲਣਾ ਹੋਵੇਗਾ ਤੁਸੀਂ ਚਾਹੋ ਤਾਂ ਨਵੇਂ ਪਰਦਿਆਂ ਦੀ ਵਰਤੋਂ ਕਰ ਸਕਦੇ ਹੋ ਸੋਫੇ ਦੀ ਸਫਾਈ ਕਰਨਾ ਕਾਫੀ ਜ਼ਿਆਦਾ ਜ਼ਰੂਰੀ ਹੈ ਇਹ ਉਹ ਹਿੱਸਾ ਹੁੰਦਾ ਹੈ, ਜਿੱਥੇ ਸਾਰੇ ਮਹਿਮਾਨ ਬਹਿੰਦੇ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ | Holi 2025
- ਘਰ ਨੂੰ ਧੋਂਦੇ ਸਮੇਂ ਤੁਹਾਨੂੰ ਆਪਣੇ ਘਰ ਦੀਆਂ ਸਾਰੇ ਇਲੈਕਟ੍ਰਾਨਿਕ ਪ੍ਰੋਡਕਟਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
- ਘਰ ਦੀਆਂ ਕੰਧਾਂ ਨੂੰ ਹਾਰਡ ਬਰੱਸ਼ ਦੀ ਮੱਦਦ ਨਾਲ ਨਾ ਰਗੜੋ।
- ਘਰ ਦੀ ਸਫਾਈ ਲਈ ਕਿਸੇ ਕੈਮੀਕਲ ਦੀ ਵਰਤੋਂ ਨਾ ਕਰੋ।
- ਪੁਰਾਣੀਆਂ ਚੀਜ਼ਾਂ ਨੂੰ ਸੁੱਟਣ ਦੀ ਥਾਂ ਤੁਸੀਂ ਉਨ੍ਹਾਂ ਦੀ ਸਹੀ ਤਰੀਕੇ ਨਾਲ ਵਰਤੋਂ ਵੀ ਕਰ ਸਕਦੇ ਹੋ।
ਲਿਕਵਿਡ ਡਿਟਰਜੈਂਟ ਵਰਤੋ | Holi 2025
ਹੋਲੀ ਦੇ ਰੰਗਾਂ ਦੇ ਨਿਸ਼ਾਨ ਕਦੋਂ ਰਸੋਈ ਜਾਂ ਬੈੱਡਰੂਮ ਤੱਕ ਜਾ ਪਹੁੰਚਦੇ ਹਨ, ਇਸ ਗੱਲ ’ਤੇ ਧਿਆਨ ਹੀ ਨਹੀਂ ਜਾਂਦਾ ਅਜਿਹੇ ’ਚ ਤੁਸੀਂ ਚਾਹੇ ਰਸੋਈ ਦਾ ਫਲੋਰ ਹੋਵੇ ਜਾਂ ਬੈੱਡਰੂਮ ਦੀ ਕੰਧ, ਇਸ ਦੀ ਸਫਾਈ ਲਈ ਲਿਕਵਿਡ ਡਿਟਰਜੈਂਟ ਵਰਤ ਸਕਦੇ ਹੋ ਇਸ ਲਈ ਤੁਹਾਨੂੰ ਇਸ ਨੂੰ ਗਰਮ ਪਾਣੀ ’ਚ ਪਾਉਣਾ ਹੈ, ਅਤੇ ਝੱਗ ਬਣਾ ਕੇ ਇੱਕ ਲਾਈਟ ਫੋਮ ਦੀ ਮੱਦਦ ਨਾਲ ਸਾਰੀਆਂ ਥਾਵਾਂ ਨੂੰ ਕਲੀਨ ਕਰ ਲੈਣਾ ਹੈ ਗਰਮ ਪਾਣੀ ਨਾਲ ਇਹ ਦਾਗ ਬਹੁਤ ਛੇਤੀ ਸਾਫ਼ ਹੋ ਜਾਣਗੇ।
ਸਿਰਕੇ ਦੀ ਵਰਤੋਂ | Holi 2025
ਟਾਈਲਸ ਜਾਂ ਫਲੋਰ ’ਤੇ ਲੱਗੇ ਜਿੱਦੀ ਦਾਗਾਂ ਨੂੰ ਛੁਡਾਉਣ ਲਈ ਤੁਸੀਂ ਸਿਰਕੇ ਦੀ ਵਰਤੋਂ ਕਰ ਸਕਦੇ ਹੋ ਇਸ ਲਈ ਤੁਹਾਨੂੰ ਇਸ ’ਚ ਨਿੰਬੂ, ਨਮਕ ਤੇ ਬੇਕਿੰਗ ਸੋਡਾ ਵੀ ਮਿਕਸ ਕਰ ਲੈਣਾ ਹੈ, ਜਿਸ ਨਾਲ ਇਹ ਸਫਾਈ ਲਈ ਹੋਰ ਵੀ ਜ਼ਿਆਦਾ ਸਟ੍ਰਾਂਗ ਬਣ ਜਾਵੇਗਾ, ਅਤੇ ਹੋਲੀ ਦੇ ਰੰਗਾਂ ਨੂੰ ਮਿੰਟਾਂ ’ਚ ਸਾਫ ਕਰ ਦੇਵੇਗਾ ਤੁਸੀਂ ਇਸ ’ਚ ਸ਼ੈਂਪੂ ਜਾਂ ਡਿਸਵਾਸ਼ ਵੀ ਘੋਲ ਸਕਦੇ ਹੋ।
ਫ਼ਰਨੀਚਰ ’ਤੇ ਲੱਗੇ ਦਾਗ ਝੱਟ ਕਰੋ ਸਾਫ
ਹੋਲੀ ਦੇ ਰੰਗਾਂ ਨਾਲ ਜੇਕਰ ਤੁਹਾਡਾ ਫ਼ਰਨੀਚਰ ਵੀ ਗੰਦਾ ਹੋ ਗਿਆ ਹੈ, ਤਾਂ ਤੁਸੀਂ ਥਿਨਰ ਯੂਜ ਕਰ ਸਕਦੇ ਹੋ ਫ਼ਰਨੀਚਰ ’ਤੇ ਲੱਗੇ ਦਾਗ-ਧੱਬਿਆਂ ਨੂੰ ਇਹ ਪਲਾਂ ’ਚ ਸਾਫ ਕਰਵਾ ਦੇਵੇਗਾ ਅਜਿਹੇ ’ਚ ਤੁਸੀਂ ਇਸ ਨੂੰ ਰੂੰ ਜਾਂ ਜੇਕਰ ਸਫਾਈ ਵਾਲਾ ਏਰੀਆ ਵੱਡਾ ਹੈ, ਤਾਂ ਇੱਕ ਸੂਤੀ ਕੱਪੜੇ ’ਚ ਵੀ ਭਿਉਂ ਕੇ ਕੋਨੇ-ਕੋਨੇ ਦੀ ਸਫਾਈ ਕਰ ਸਕਦੇ ਹੋ।
ਟੁੱਥਪੇਸਟ ਵੀ ਹੈ ਅਸਰਦਾਰ | Holi 2025
ਤੁਸੀਂ ਇੱਕ ਸੂਤੀ ਕੱਪੜੇ ’ਚ ਟੁੱਥਪੇਸਟ ਲੈ ਕੇ ਵੀ ਦਰਵਾਜੇ ਦੇ ਹੈਂਡਲ ਜਾਂ ਹੋਰ ਥਾਵਾਂ ਦੀ ਸਫਾਈ ਕਰ ਸਕਦੇ ਹੋ ਜੇਕਰ ਦਾਗ-ਧੱਬੇ ਜ਼ਿਆਦਾ ਹੋਣ, ਤਾਂ ਤੁਸੀਂ ਇਸ ’ਚ ਪਾਣੀ ਵੀ ਮਿਲਾ ਸਕਦੇ ਹੋ, ਅਤੇ ਸਪੰਜ਼ ਲੈ ਕੇ ਦਾਗਾਂ ਨੂੰ ਛੁਡਾ ਸਕਦੇ ਹੋ ਚਾਦਰ, ਕੱਪੜੇ ਜਾਂ ਪਰਦੇ ’ਤੇ ਲੱਗੇ ਛੋਟੇ-ਮੋਟੇ ਦਾਗ ਨੂੰ ਮਿਟਾਉਣ ’ਚ ਵੀ ਟੁੱਥਪੇਸਟ ਨਾਲ ਸਫਾਈ ਦਾ ਇਹ ਤਰੀਕਾ ਕਾਫੀ ਅਸਰਦਾਰ ਸਾਬਤ ਹੋਵੇਗਾ।