ਆਵਾਜਾਈ ਦੇ ਨਿਯਮਾਂ ਦੀ ਹੋਵੇ ਸਖ਼ਤੀ ਨਾਲ ਪਾਲਣਾ

Government Schemes

ਵਧ ਰਹੀ ਐ ਵਾਹਨਾਂ ਦੀ ਗਿਣਤੀ

ਵਿਗਿਆਨ ਅਤੇ ਤਕਨਾਲੋਜੀ ਯੁੱਗ ਨੇ ਮਨੁੱਖ ਦੀ ਜ਼ਿੰਗਦੀ ਵਿੱਚ ਸੁਖ ਸਹੂਲਤਾਂ ਦਾ ਵੱਡੇ ਪੱਧਰ ‘ਤੇ ਵਾਧਾ ਕੀਤਾ ਹੈ, ਜਿਸ ਕਰਕੇ ਮਨੁੱਖ ਦੀ ਅਜੋਕੀ ਜ਼ਿੰਦਗੀ ਪਹਿਲਾਂ ਦੇ ਮੁਕਾਬਲੇ ਬਹੁਤ ਸੁਖਾਲੀ ਹੋ ਗਈ ਹੈ ਮਹੀਨਿਆਂ, ਦਿਨਾਂ ਦੇ ਸਫ਼ਰ ਕੁਝ ਕੁ ਘੰਟਿਆਂ ਵਿੱਚ ਤਬਦੀਲ ਹੋ ਚੁੱਕੇ ਹਨ ਬਦਲਾਅ ਕੁਦਰਤ ਦਾ ਅਟੱਲ ਨਿਯਮ ਹੈ, ਜਿਸ ਨਾਲ ਤਬਦੀਲੀਆਂ ਆਉਣੀਆਂ ਲਾਜ਼ਮੀ ਹਨ ਅਜੋਕੇ ਸਮੇਂ ਵਿੱਚ ਲੱਗਭਗ ਹਰ ਘਰ ਵਿੱਚ ਆਵਾਜਾਈ ਲਈ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਮੌਜੂਦ ਹਨ।

ਇੱਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਸਾਡੇ ਦੇਸ਼ ਦੀਆਂ ਸੜਕਾਂ ਦੀ ਹਾਲਤ ਅਜੇ ਵੀ ਤਰਸਯੋਗ ਤੇ ਪੁਰਾਣੀ ਹੈ । ਵਾਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸੜਕੀ ਸਫ਼ਰ ਦੇ ਨਿਯਮਾਂ ਦੀ ਅਣਗਹਿਲੀ ਕਾਰਨ ਟ੍ਰੈਫਿਕ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਸੜਕੀ ਹਾਦਸਿਆਂ ਵਿੱਚ ਲਗਾਤਾਰ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਪੰਜਾਬ ਵਿੱਚ ਔਸਤਨ ਹਰ ਰੋਜ਼ ਚਾਰ ਵੱਡੇ ਹਾਦਸੇ ਵਾਪਰਦੇ ਹਨ ਅਤੇ ਹਰ ਸਾਲ ਹਜ਼ਾਰਾਂ ਲੋਕ ਸੜਕ ਹਾਦਸਿਆਂ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾਉਂਦੇ ਹਨ , ਜਿਸਦਾ ਵੱਡਾ ਕਾਰਨ ਅਣਗਹਿਲੀ ਹੈ ਫੈਸ਼ਨ ਦੇ ਮਾਰੇ ਸਾਡੇ ਇੱਥੇ ਹੈਲਮੈਟ ਦੀ ਵਰਤੋਂ ਨਾਂਮਾਤਰ ਹੈ ਜਿਸ ਕਰਕੇ ਸਿਰ ਦੀ ਸੱਟ ਮੌਤ ਦਾ ਵੱਡਾ ਕਾਰਨ ਹੋ ਨਿੱਬੜਦੀ ਹੈ ਤਕਨਾਲੋਜੀ ਵਿਕਾਸ ਨੇ ਵਧੀਆ ਵਾਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ, ਜਿਸ ਦੀ ਗਤੀ ਬਹੁਤ ਜ਼ਿਆਦਾ ਹੁੰਦੀ ਹੈ, ਪਰ ਸਾਡਾ ਟ੍ਰੈਫਿਕ ਪ੍ਰਬੰਧ ਅਜੇ ਵੀ ਪੁਰਾਣਾ ਹੈ, ਜਿਸ ਕਰਕੇ ਤੇਜ ਗਤੀ ਕਾਰਨ ਹਾਦਸਿਆਂ ਦਾ ਰੁਝਾਨ ਵਧਿਆ ਹੈ ਹਰ ਚੀਜ਼ ਦੀ ਵਰਤੋਂ ਦੇ ਨਾਲ ਦੁਰਵਰਤੋਂ ਵੀ ਹੁੰਦੀ ਹੈ ਜਿਸ ਦੇ ਸ਼ਿਕਾਰ ਵਾਹਨ ਵੀ ਹਨ ਲੋਕ ਵਾਹਨਾਂ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਜ਼ਿਆਦਾ ਕਰ ਰਹੇ ਹਨ ਦੋ ਕਦਮ ਚੱਲਣ ਦੀ ਥਾਂ ਸਕੂਟਰ, ਮੋਟਰਸਾਈਕਲ ਨੂੰ ਤਰਜ਼ੀਹ ਦੇ ਰਹੇ ਹਨ ਇੱਥੇ ਦੋ ਮੁੱਦੇ ਜੋ ਅਜੋਕੇ ਸਮੇਂ ਜ਼ਿਆਦਾ ਪ੍ਰਬਲ ਹਨ, ਉਨ੍ਹਾਂ ‘ਤੇ ਚਰਚਾ ਕਰਨੀ ਬਣਦੀ ਹੈ।

ਨੰਬਰ ਪਲੇਟਾਂ ‘ਤੇ ਬੇਤੁਕੀਆਂ ਤੁਕਾਂ ਲਿਖਵਾਉਣ ਦਾ ਰੁਝਾਨ ਵਧਿਆ

ਵਾਹਨਾਂ ਦੀ ਬੇਲੋੜੀ ਵਰਤੋਂ ਅਤੇ ਉਨ੍ਹਾਂ ਦੀਆਂ ਨੰਬਰ ਪਲੇਟਾਂ ‘ਤੇ ਬੇਤੁਕੀਆਂ ਤੁਕਾਂ ਲਿਖਵਾਉਣ ਦਾ ਰੁਝਾਨ ਕਾਫ਼ੀ ਵਧ ਰਿਹਾ ਹੈ ਜੋ ਕਾਫ਼ੀ ਹੱਦ ਤੱਕ ਫੈਸ਼ਨ ਬਣ ਚੁੱਕਾ ਹੈ  ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਅੱਜ ਹਰ ਆਦਮੀ ਕੋਲ ਆਪਣਾ ਸਵਾਰੀ ਵਾਹਨ ਹੈ ਅਤੇ ਇਸ ਦੀ ਦੁਰਵਰਤੋਂ ਬਹੁਤ ਜ਼ਿਆਦਾ ਵਧ ਚੁੱਕੀ ਹੈ ਵਿਦਿਆਰਥੀਆਂ ਵਿੱਚ ਸਕੂਲ, ਕਾਲਜ ਜਾਣ ਲਈ ਇਨ੍ਹਾਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ, ਜੋ ਇੱਕ ਸਟੇਟਸ ਸਿੰਬਲ ਬਣ ਗਿਆ ਹੈ।

ਫੈਸ਼ਨ ਦੇ ਮਾਰੇ ਮਹਿੰਗੇ ਤੇ ਨਵੇਂ ਲਾਂਚ ਹੁੰਦੇ ਵਾਹਨਾਂ ਦੀ ਖਰੀਦ ਸਬੰਧੀ ਬੱਚੇ ਆਪਣੇ ਮਾਪਿਆਂ ਨੂੰ ਪ੍ਰੇਸ਼ਾਨ ਕਰਦੇ ਹਨ ਤੇ ਏਨਾ ਮਜਬੂਰ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਬੱਚਿਆਂ ਦੀ ਜ਼ਿੱਦ ਅੱਗੇ ਮਜਬੂਰੀ ਵੱਸ ਝੁਕਣਾ ਪੈਂਦਾ ਹੈ ਜੇਕਰ ਮਾਪੇ ਕਿਸੇ ਕਾਰਨਵੱਸ ਮਨਾਂ ਕਰਦੇ ਹਨ ਤਾਂ ਬੱਚੇ ਉਨ੍ਹਾਂ ਨੂੰ ਮਰਨ ਆਦਿ ਹੋਰ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹਨ ਵਾਹਨ ਲੈ ਕੇ ਇਹ ਸੜਕਾਂ ‘ਤੇ ਤੇਜ਼ ਗਤੀ ਨਾਲ ਚਲਾਉਂਦੇ ਹਨ,ਸਟੰਟਬਾਜ਼ੀ ਬੇਖੌਫ਼ ਕੀਤੀ ਜਾਂਦੀ ਹੈ ਭਰੇ ਬਜ਼ਾਰਾਂ ‘ਚ ਬਰਾਬਰ ਮੋਟਰਸਾਕਿਲ ਚਲਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਰਾਹ ਜਾਂਦੀਆਂ ਲੜਕੀਆਂ ਨੂੰ ਤੰਗ ਕਰਨ ਲਈ ਵਰਤੋਂ ਜ਼ਿਆਦਾ ਹੋ ਰਹੀ ਹੈ ਸਕੂਲਾਂ, ਕਾਲਜਾਂ ਅੱਗੇ ਗੇੜੀਆਂ ਮਾਰੀਆਂ ਜਾਦੀਆਂ ਹਨ ਨਾਬਾਲਗ ਹੋਣ ਕਾਰਨ ਇਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦਾ ਟ੍ਰੈਫਿਕ ਨਿਯਮਾਂ ਦੀ ਅਧੂਰੀ ਜਾਣਕਾਰੀ ਟ੍ਰੈਫਿਕ ਪਲਿਸ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਾਉਂਦੀ ਹੈ।

ਵਿਦਿਆਰਥੀਆਂ ਦੇ ਨਾਲ ਆਮ ਲੋਕ ਵੀ ਇਸ ਮੰਦਭਾਗੇ ਰੁਝਾਨ ਵਿੱਚ ਬਰਾਬਰ ਦੇ ਸ਼ਰੀਕ ਹਨ  ਧੌਂਸ ਜਮਾਉਣ ਲਈ ਵਾਹਨਾਂ ਨਾਲ  ਪਟਾਕਿਆਂ ਵਰਗੀ ਆਵਾਜ਼ ਕੱਢਦੇ ਹਨ, ਜੋ ਰਾਹ ਜਾਂਦੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਕਈ ਵਾਰ ਲੋਕ ਡਰ ਕਾਰਨ ਤ੍ਰਭਕ ਵੀ ਜਾਂਦੇ ਹਨ ਹਸਪਤਾਲਾਂ ਕੋਲ ਅਜਿਹਾ ਕਰਨ ਨਾਲ ਮਰੀਜ਼ਾਂ, ਖਾਸ ਕਰਕੇ ਦਿਲ ਦੇ ਮਰੀਜ਼ਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਉਨ੍ਹਾਂ ਦੀ ਇਹ ਹਰਕਤ ਮਰੀਜ਼ਾਂ ਨੂੰ ਕਾਫ਼ੀ ਭਾਰੀ ਪੈਂਦੀ ਹੈ ਹੈਲਮੈਟ ਦੀ ਵਰਤੋਂ ਨਾਂਹ ਦੇ ਬਰਾਬਰ ਹੈ ਜੋ ਫੈਸ਼ਨ ਦਾ ਹੀ ਇੱਕ ਹਿੱਸਾ ਬਣ ਗਿਆ ਹੈ ਲੋਕਾਂ ਲਈ ਜ਼ਿੰਦਗੀ ਤੋਂ ਵੱਧ ਜ਼ਰੂਰੀ ਫੈਸ਼ਨ ਹੈ, ਜੋ ਇੱਕ ਦਿਨ ਸਰਾਪ ਹੋ ਨਿੱਬੜਦਾ ਹੈ।

ਨੰਬਰ ਪਲੇਟਾਂ ‘ਤੇ ਵਾਹਨ ਦਾ ਨੰਬਰ ਬਹੁਤ ਛੋਟੇ ਅੱਖਰਾਂ ‘ਚ ਜਾਂ ਲਿਖਿਆ ਹੀ ਨਹੀਂ ਹੁੰਦਾ, ਜਿਸ ਕਾਰਨ ਪੁਲਿਸ ਨੂੰ ਕਾਫ਼ੀ ਮੁਸ਼ਕਲ ਹੁੰਦੀ ਹੈ ਨੰਬਰ ਦੀ ਜਗ੍ਹਾ ਬੇਤੁਕੀਆਂ ਸਤਰਾਂ ਲਿਖੀਆਂ ਹੁੰਦੀਆਂ ਹਨ ਇਨ੍ਹਾਂ ਨੂੰ ਪੜ੍ਹ ਕੇ ਹਾਸੀ ਬਹੁਤ ਆਉਂਦੀ ਹੈ, ਜਿਵੇਂ ‘ਸਾਡੀ ਰੀਸ ਨਾ ਕਰਿਆ ਕਰ, ਦੇਖ ਦੇਖ ਨਾ ਸੜਿਆ ਕਰ, ਰੱਬ ਰਾਖਾ ਮਿੱਤਰਾਂ ਦਾ ‘ ਇਹ ਲਿਖਾਉਣ ਵਾਲਿਆਂ ਨੂੰ ਵਾਕਿਆ ਹੀ ਇਹ ਕਹਿਣਾ ਵਾਜਬ ਹੈ ਕਿ ਰੱਬ ਹੀ ਹੁਣ ਤੁਹਾਡਾ ਰਾਖਾ ਹੈ, ਕਿਉਂਕਿ ਤੁਸੀਂ ਕਿਸੇ ਵੀ ਪੱਖੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀ ਂਕਰ ਰਹੇ ਤੇਜ ਗਤੀ, ਬਿਨਾਂ ਹੈਲਮੇਟ ਤੇ ਮਜਾਕੀਆ ਮਿਜਾਜ਼ ਜੋ ਅਣਸੁਖਾਵੀਂ ਘਟਨਾ ਲਈ ਕਾਫੀ ਹੈ।

trafic police

ਟਰੈਫਿਕ ਵਿਭਾਗ ਨਿਭਾਵੇ ਜਿੰਮੇਵਾਰੀ

ਪ੍ਰਸ਼ਾਸਨ ਨੂੰ ਖਾਸ ਕਰਕੇ ਟ੍ਰੈਫ਼ਿਕ ਵਿਭਾਗ ਅਜਿਹੇ ਲੋਕਾਂ ਖਿਲਾਫ਼ ਸਖ਼ਤੀ ਵਰਤੇ ਜੋ ਨੰਬਰ ਪਲੇਟ ‘ਤੇ ਵਾਹਨ ਨੰਬਰ ਦੀ ਥਾਂ ਅਜਿਹਾ ਕੁਝ ਲਿਖਾਉਂਦੇ ਹਨ ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਜਗ੍ਹਾ ਸਿਰਫ਼ ਨੰਬਰ ਲਿਖਣ ਵਾਸਤੇ ਹੈ ਜੇ ਲਿਖਣ ਲਿਖਾਉਣ ਦੇ ਏਨੇ ਹੀ ਸ਼ੁਕੀਨ ਹੋ ਤਾਂ ਚੁੱਕੋ ਕਾਗਜ਼ ਕਲਮ, ਦੇਸ਼ ਦੇ ਅਤੇ ਲੋਕਾਂ ਦੇ ਹਜ਼ਾਰਾਂ ਮੁੱਦੇ ਹਨ, ਉਨ੍ਹਾਂ ਦੀ ਜ਼ੁਬਾਨ ਬਣੋ ਜੋ ਇੱਕ ਸਾਰਥਿਕ ਕਦਮ ਹੋਵੇਗਾ।

ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਵਾਹਨਾਂ ਰਾਹੀਂ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਤੇ ਸਖ਼ਤ ਸਜ਼ਾ ਦਾ ਵੀ ਪ੍ਰਬੰਧ ਹੋਵੇ ਤੇ ਕਿਸੇ ਵੀ ਕੀਮਤ ‘ਤੇ ਬਖ਼ਸ਼ੇ ਨਾ ਜਾਣ, ਭਾਵੇਂ ਉਹ ਕਿਸੇ ਵੀ.ਆਈ.ਪੀ. ਦੇ ਰਿਸ਼ਤੇਦਾਰ ਹੋਣ ਜਾਂ ਖੁਦ ਵੀ.ਆਈ.ਪੀ. ਹੀ ਕਿਉਂ ਨਾ ਹੋਵੇ ਸਭ ਤੋਂ ਵੱਡੀ ਗੱਲ ਲੋਕ ਇਸ ਗੱਲ ਨੂੰ ਸਮਝਣ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਵਾਹਨਾਂ ਤੇ ਨੰਬਰ ਪਲੇਟਾਂ ਦੀ ਦੁਰਵਰਤੋਂ ਬੰਦ ਹੋਵੇ ਜੋ ਸਮਾਜ ਹਿੱਤਕਾਰੀ ਹੋਵੇਗੀ, ਕਿਉਂਕਿ ਬਹੁਤੇ ਸਮਾਜ ਵਿਰੋਧੀ ਅਨਸਰ ਅਜਿਹੇ ਵਾਹਨਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਦੀ ਨੰਬਰ ਪਲੇਟ ‘ਤੇ ਨੰਬਰ ਦੀ ਥਾਂ ਹੋਰ ਕੁਝ ਲਿਖਿਆ ਹੁੰਦਾ ਹੈ, ਸੋ ਇਨ੍ਹਾਂ ਚੀਜਾਂ ਦੀ ਸੁਚੱਜੀ ਵਰਤੋਂ ਹੀ ਲਾਭਕਾਰੀ ਹੈ।