Holiday Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਬੱਚਿਆਂ ਲਈ ਚੰਗੀ ਖਬਰ ਹੈ। ਦਰਅਸਲ, ਮਾਰਚ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਵਾਰ 31 ਦਿਨਾਂ ਦੇ ਮਾਰਚ ਮਹੀਨੇ ’ਚ 5 ਐਤਵਾਰ ਤੇ 4 ਸਰਕਾਰੀ ਛੁੱਟੀਆਂ ਹਨ, ਜਿਨ੍ਹਾਂ ’ਚੋਂ ਦੋ ਰਾਖਵੀਆਂ ਛੁੱਟੀਆਂ ਹਨ ਜਦੋਂ ਕਿ ਇੱਕ ਸਰਕਾਰੀ ਛੁੱਟੀ ਐਤਵਾਰ ਨੂੰ ਪੈ ਰਹੀ ਹੈ। ਹੋਲੀ ਦਾ ਤਿਉਹਾਰ 14 ਮਾਰਚ, ਸ਼ੁੱਕਰਵਾਰ ਨੂੰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ ਤੇ ਸਾਰੇ ਸਕੂਲ, ਕਾਲਜ ਤੇ ਵਿਦਿਅਕ ਸੰਸਥਾਨ ਬੰਦ ਰਹਿਣਗੇ। ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਐਤਵਾਰ 23 ਮਾਰਚ ਨੂੰ ਮਨਾਇਆ ਜਾਵੇਗਾ।
ਇਹ ਖਬਰ ਵੀ ਪੜ੍ਹੋ : Saint Dr. MSG: ਪੂਜਨੀਕ ਗੁਰੂ ਜੀ ਦੀ ਪੈਰੋਲ ਸਬੰਧੀ ਵੱਡੀ ਖਬਰ
ਇਸ ਤੋਂ ਇਲਾਵਾ, ਈਦ-ਉਲ-ਫਿਤਰ ਦਾ ਤਿਉਹਾਰ ਸੋਮਵਾਰ, 31 ਮਾਰਚ ਨੂੰ ਆ ਰਿਹਾ ਹੈ, ਜਿਸ ਕਾਰਨ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਛੁੱਟੀ 8 ਮਾਰਚ, ਸ਼ਨਿੱਚਰਵਾਰ ਨੂੰ ਆ ਰਹੀ ਹੈ, ਜਿਸ ਕਾਰਨ ਪੰਜਾਬ ਭਰ ’ਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਹੋਲਾ ਮੁਹੱਲਾ 15 ਮਾਰਚ ਸ਼ਨਿੱਚਰਵਾਰ ਨੂੰ ਹੈ। ਪੰਜਾਬ ’ਚ 8 ਮਾਰਚ ਤੇ 15 ਮਾਰਚ ਨੂੰ ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਾਰਚ ਦੇ ਮਹੀਨੇ ’ਚ ਜਿੱਥੇ 5 ਐਤਵਾਰ ਹੁੰਦੇ ਹਨ, ਉੱਥੇ 5 ਸ਼ਨਿੱਚਰਵਾਰ ਵੀ ਹੁੰਦੇ ਹਨ। ਸੂਬੇ ਦੇ ਬਹੁਤ ਸਾਰੇ ਸਕੂਲ ਸ਼ਨਿੱਚਰਵਾਰ ਨੂੰ ਵੀ ਬੰਦ ਰਹਿੰਦੇ ਹਨ।