
ਅਫਰੀਕਾ ਜਿੱਤਿਆ ਤਾਂ ਸੈਮੀਫਾਈਨਲ ਖੇਡੇਗਾ | ENG vs SA
- ਅਫਗਾਨਿਸਤਾਨ ਲਈ ਇੰਗਲੈਂਡ ਨੂੰ ਵੱਡੇ ਫਰਕ ਨਾਲ ਜਿੱਤਣ ਹੋਵੇਗਾ
ENG vs SA: ਸਪੋਰਟਸ ਡੈਸਕ। ਅੱਜ ਚੈਂਪੀਅਨਜ਼ ਟਰਾਫੀ ਗਰੁੱਪ ਬੀ ਦੇ ਮੈਚ ’ਚ ਇੰਗਲੈਂਡ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਮੈਚ ਖੇਡਣ ਵਾਲੀ ਇੰਗਲੈਂਡ ਦੀ ਟੀਮ ਪਹਿਲਾਂ ਹੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਦੱਖਣੀ ਅਫ਼ਰੀਕੀ ਟੀਮ ਇਸ ਮੈਚ ਨੂੰ ਜਿੱਤ ਕੇ ਸੈਮੀਫਾਈਨਲ ਲਈ ਟਿਕਟ ਬੁੱਕ ਕਰਨਾ ਚਾਹੇਗੀ। ਅਫਰੀਕਾ ਤੋਂ ਪਹਿਲਾਂ 3 ਟੀਮਾਂ ਸੈਮੀਫਾਈਨਲ ’ਚ ਪਹੁੰਚ ਚੁੱਕੀਆਂ ਹਨ, ਗਰੁੱਪ-ਏ ਵਿੱਚੋਂ ਭਾਰਤ ਤੇ ਨਿਊਜੀਲੈਂਡ ਸੈਮੀਫਾਈਨਲ ’ਚ ਪਹੁੰਚ ਚੁੱਕੇ ਹਨ, ਜਦਕਿ ਗਰੁੱਪ ਬੀ ’ਚੋਂ ਰਾਤ ਅਸਟਰੇਲੀਆਈ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ, ਅੱਜ ਚੌਥੀ ਟੀਮ ਦਾ ਫੈਸਲਾ ਵੀ ਹੋ ਜਾਵੇਗਾ। ਇਹ ਮੈਚ ਕਰਾਚੀ ਸਟੇਡੀਅਮ, ਕਰਾਚੀ ਵਿਖੇ ਖੇਡਿਆ ਜਾਵੇਗਾ। ਇਸ ਵੱਡੇ ਮੈਚ ਤੋਂ ਪਹਿਲਾਂ, ਇਹ ਜਾਣਨਾ ਜ਼ਰੂਰੀ ਹੈ ਕਿ ਕਰਾਚੀ ਸਟੇਡੀਅਮ ਦੀ ਪਿੱਚ ਕਿਵੇਂ ਹੈ।
ਇਹ ਖਬਰ ਵੀ ਪੜ੍ਹੋ : Welfare Work: ਪਿੰਡ ਬੁਰਜ ਢਿੱਲਵਾਂ ਦੇ ਹਮੀਰ ਕੌਰ ਇੰਸਾਂ ਬਣੇ ਪਿੰਡ ਦੇ ਤੀਜੇ ਸਰੀਰਦਾਨੀ
ਮੈਚ ਸਬੰਧੀ ਜਾਣਕਾਰੀ | ENG vs SA
- ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
- ਮੈਚ : 11ਵਾਂ ਮੈਚ
- ਟੀਮਾਂ : ਦੱਖਣੀ ਅਫਰੀਕਾ ਬਨਾਮ ਇੰਗਲੈਂਡ
- ਸਟੇਡੀਅਮ : ਨੈਸ਼ਨਲ ਸਟੇਡੀਅਮ, ਕਰਾਚੀ
- ਮਿਤੀ : 1-3-2025
- ਸਮਾਂ : ਟਾਸ ਦੁਪਹਿਰ, 2:00 ਵਜੇ, ਮੈਚ ਸ਼ੁਰੂ : ਦੁਪਹਿਰ, 2:30 ਵਜੇ ਤੋਂ
ਕਿਵੇਂ ਹੈ ਕਰਾਚੀ ਸਟੇਡੀਅਮ ਦੀ ਪਿੱਚ? | ENG vs SA
ਕਰਾਚੀ ਸਟੇਡੀਅਮ ਦੀ ਪਿੱਚ ਹਮੇਸ਼ਾ ਬੱਲੇਬਾਜ਼ਾਂ ਲਈ ਬਹੁਤ ਵਧੀਆ ਰਹੀ ਹੈ। ਇੱਥੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦੇ ਬਹੁਤ ਮੌਕੇ ਮਿਲਦੇ ਹਨ। ਹੁਣ ਤੱਕ ਚੈਂਪੀਅਨਜ਼ ਟਰਾਫੀ ’ਚ ਖੇਡੇ ਗਏ ਮੈਚਾਂ ’ਚ ਵੱਡੇ ਸਕੋਰ ਵੇਖੇ ਗਏ ਹਨ। ਦੱਖਣੀ ਅਫ਼ਰੀਕਾ ਦੀ ਟੀਮ ਨੇ ਇੱਥੇ ਅਫ਼ਗਾਨਿਸਤਾਨ ਖਿਲਾਫ਼ 300 ਤੋਂ ਜ਼ਿਆਦਾ ਦੌੜਾਂ ਬਣਾ ਕੇ ਮੈਚ ਜਿੱਤਿਆ ਸੀ। ਇੰਗਲੈਂਡ ਦੀ ਟੀਮ ਨੇ ਵੀ ਟੂਰਨਾਮੈਂਟ ’ਚ 2 ਵਾਰ 300 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ, ਇਸ ਲਈ ਅੱਜ ਦੇ ਮੈਚ ’ਚ ਵੀ ਵੱਡੇ ਸਕੋਰ ਵੇਖਿਆ ਜਾ ਸਕਦਾ ਹੈ।
ਕਰਾਚੀ ’ਚ ਮੌਸਮ ਸਬੰਧੀ ਜਾਣਕਾਰੀ | ENG vs SA
ਸ਼ੁੱਕਰਵਾਰ ਨੂੰ ਕਰਾਚੀ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਭਰ ਧੁੱਪ ਰਹੇਗੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਦੌਰਾਨ ਤਾਪਮਾਨ ਲਗਭਗ 20 ਡਿਗਰੀ ਰਹੇਗਾ। ਅਜਿਹੀ ਸਥਿਤੀ ’ਚ ਮੈਚ ਦੇ ਪੂਰਾ ਹੋਣ ਦੀ ਉਮੀਦ ਹੈ। ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਮੈਚ ’ਚ ਪੂਰੇ 50 ਓਵਰ ਸੁੱਟੇ ਜਾਣ ਦੀ ਉਮੀਦ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | ENG vs SA
ਇੰਗਲੈਂਡ : ਬੇਨ ਡਕੇਟ, ਫਿਲ ਸਾਲਟ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਲੀਅਮ ਲਿਵਿੰਗਸਟੋਨ, ਜੋਸ ਬਟਲਰ (ਕਪਤਾਨ), ਆਦਿਲ ਰਾਸ਼ਿਦ, ਜੈਮੀ ਓਵਰਟਨ, ਜੋਫਰਾ ਆਰਚਰ, ਸਾਕਿਬ ਮਹਿਮੂਦ।
ਦੱਖਣੀ ਅਫਰੀਕਾ : ਰਿਆਨ ਰਿਕੇਲਟਨ, ਤੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਾਮ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਰਾਸੀ ਵੈਨ ਡੇਰ ਡੁਸੇਨ, ਵਿਆਨ ਮਲਡਰ, ਕੇਸ਼ਵ ਮਹਾਰਾਜ, ਕਾਗੀਸੋ ਰਬਾਡਾ, ਮਾਰਕੋ ਜੌਨਸਨ, ਲੁੰਗੀ ਨਗਿਦੀ।