Blood Donation: ਸੇਵਾਦਾਰ ਪਤੀ-ਪਤਨੀ ਨੇ ਕੀਤਾ ਖੂਨਦਾਨ

Blood Donation
Blood Donation: ਸੇਵਾਦਾਰ ਪਤੀ-ਪਤਨੀ ਨੇ ਕੀਤਾ ਖੂਨਦਾਨ

Blood Donation: (ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ‘ਤੇ ਚੱਲਦਿਆਂ ਡੇਰਾ ਸ਼ਰਧਾਲੂ ਲਗਾਤਾਰ ਖੂਨਦਾਨ ਕਰਦੇ ਰਹਿੰਦੇ ਹਨ। ਇਸ ਲੜੀ ਤਹਿਤ ਮੋਗਾ ਵਾਸੀ ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਪ੍ਰੇਮ ਇੰਸਾਂ ਤੇ ਉਹਨਾਂ ਦੇ ਧਰਮ ਪਤਨੀ ਪ੍ਰਿਆ ਇੰਸਾਂ ਨੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਅਦਾ ਕੀਤਾ ਹੈ।

ਇਹ ਵੀ ਪੜ੍ਹੋ: Aam Aadmi Clinics: ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕਾਂ ’ਚ ਤਾਇਨਾਤੀ ਲਈ ਡਾਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਇਸ ਮੌਕੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਪ੍ਰੇਮੀ ਸੇਵਕ ਪ੍ਰੇਮ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਡਾ ਸਾਰਾ ਪਰਿਵਾਰ ਹੀ ਨਿਯਮਤ ਤੌਰ ’ਤੇ ਹਰ 3 ਮਹੀਨੇ ਬਾਅਦ ਲੋੜਵੰਦ ਮਰੀਜਾਂ ਲਈ ਖ਼ੂਨਦਾਨ ਕਰਦਾ ਹੀ ਰਹਿੰਦਾ ਹੈ, ਉਹਨਾਂ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਉੱਥੇ ਹੀ ਖੂਨਦਾਨ ਕਰਨ ’ਤੇ ਮੋਗਾ ਦੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੇ ਇੰਚਾਰਜ ਡਾ. ਸੁਮੀ ਗੁਪਤਾ ਤੇ ਸਟੀਫ਼ਨ ਸਿੱਧੂ ਵੱਲੋਂ ਖੂਨਦਾਨੀ ਪ੍ਰੇਮ ਇੰਸਾਂ ਤੇ ਪ੍ਰਿਆ ਇੰਸਾਂ ਦਾ ਧੰਨਵਾਦ ਕੀਤਾ ਤੇ ਕਿਹਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਚਾਹੇ ਅੱਧੀ ਰਾਤ ਨੂੰ ਸੱਦ ਲਈਏ ਉਹ ਉਸੇ ਵੇਲੇ ਆ ਕੇ ਲੋੜਵੰਦਾਂ ਲਈ ਖ਼ੂਨਦਾਨ ਕਰਕੇ ਜਾਂਦੇ ਹਨ। ਜੋ ਬਹੁਤ ਹੀ ਸ਼ਲਾਘਾਯੋਗ ਹੈ।

LEAVE A REPLY

Please enter your comment!
Please enter your name here