
All India Hockey Tournament: ਲੜਕੇ ਅਤੇ ਲੜਕੀਆਂ ਦੀਆਂ ਨਾਮਵਰ ਅਕੈਡਮੀਆਂ ਦੀਆਂ ਟੀਮਾਂ ਦਿਖਾਉਣਗੀਆਂ ਜੌਹਰ
All India Hockey Tournament: (ਅਨਿਲ ਲੁਟਾਵਾ) ਅਮਲੋਹ। ਨਆਰਆਈ ਸਪੋਰਟਸ ਕਲੱਬ(ਰਜਿ:) ਅਮਲੋਹ ਵਲੋਂ 14ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ 20 ਫਰਵਰੀ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਅਮਲੋਹ ਦੇ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪ੍ਰਸਤ ਵਿੱਕੀ ਅਬਰੋਲ,ਪ੍ਰਧਾਨ ਸ਼ਿੰਦਰਮੋਹਨ ਪੁਰੀ, ਰੁਪਿੰਦਰ ਸਿੰਘ ਹੈਪੀ ਸੀਨੀਅਰ ਵਾਇਸ ਪ੍ਰਧਾਨ, ਅਨਿਲ ਲੁਟਾਵਾ ਵਾਇਸ ਪ੍ਰਧਾਨ, ਪਵਨ ਕੁਮਾਰ ਖ਼ਜ਼ਾਨਚੀ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ,ਉੱਥੇ ਹੀ ਮੈਂਬਰਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਲੋਕਾਂ ਵੱਲੋਂ ਵੀ ਬਣਦਾ ਸਹਿਯੋਗ ਮਿਲ ਰਿਹਾ ਹੈ।
ਇਹ ਵੀ ਪੜ੍ਹੋ: Asthma Ke Lakshan: ਸਾਵਧਾਨ : ਬਦਲਦੇ ਮੌਸਮ ’ਚ ਦਮੇ ਦੇ ਦੌਰੇ ਦਾ ਹੈ ਖਤਰਾ, ਇਹ ਹਨ ਸ਼ੁਰੂਆਤੀ ਲੱਛਣ
ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਹਾਕੀ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਉਦਘਾਟਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਕਰਨਗੇ ਅਤੇ ਪ੍ਰਧਾਨਗੀ ਕੋਂਸਲਰ ਅਤੁੱਲ ਲੁਟਾਵਾ ਵੱਲੋਂ ਕੀਤੀ ਜਾਵੇਗੀ। ਉੱਥੇ ਹੀ ਆਖਰੀ ਦਿਨ 23 ਫਰਵਰੀ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਐਨਆਰਆਈ ਗੁਰਜੀਤ ਸਿੰਘ ਰੂਬੀ ਖਨਿਆਣ, ਉੱਘੇ ਉਦਯੋਗਪਤੀ ਪ੍ਰਦੀਪ ਬਾਂਸਲ, ਐਨਆਰਆਈ ਪਰਮਿੰਦਰ ਸਿੰਘ ਜੰਜੂਆ ਕਰਨਗੇ।
22 ਤਰੀਕ ਨੂੰ ਟੂਰਨਾਮੈਂਟ ‘ਚ ਭਾਗ ਲੈ ਰਹੀਆਂ ਹਾਕੀ ਦੀਆਂ ਟੀਮਾਂ ਵੱਲੋਂ ਕੱਢਿਆ ਜਾਵੇਗਾ ਨਸ਼ਾ ਮੁਕਤੀ ਮਾਰਚ
ਉਨ੍ਹਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਵਿਚ ਨਾਮਵਰ ਅਕੈਡਮੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ ਵੱਡੀਆਂ ਇਨਾਮੀ ਰਾਸ਼ੀਆਂ,ਲੜਕਿਆਂ ਲਈ ਕ੍ਰਮਵਾਰ 71 ਹਜ਼ਾਰ ‘ਤੇ 41 ਹਜ਼ਾਰ ਅਤੇ ਲੜਕੀਆਂ ਲਈ ਕ੍ਰਮਵਾਰ 31 ਹਜ਼ਾਰ ‘ਤੇ 21ਹਜ਼ਾਰ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਫਰਵਰੀ ਨੂੰ ਟੂਰਨਾਮੈਂਟ ‘ਚ ਭਾਗ ਲੈਣ ਵਾਲੀਆਂ ਟੀਮਾਂ ਵੱਲੋਂ ਮੇਨ ਬਾਜਾਰ ਅਮਲੋਹ ‘ਚ ਨਸ਼ਾ ਮੁਕਤੀ ਮਾਰਚ ਵੀ ਕੱਢਿਆ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚਾਰ ਦਿਨਾਂ ਹਾਕੀ ਟੂਰਨਾਮੈਂਟ ਵਿਚ ਜ਼ਰੂਰ ਪਹੁੰਚਣ ਅਤੇ ਖਿਡਾਰੀਆਂ ਅਤੇ ਕਲੱਬ ਦਾ ਹੌਸਲਾ ਵਧਾਉਣ। ਇਸ ਮੌਕੇ ਉਨ੍ਹਾਂ ਨਾਲ ਭੂਸ਼ਨ ਗਰਗ ਮੀਡੀਆ ਸਲਾਹਕਾਰ ਵੀ ਮੌਜੂਦ ਸਨ। All India Hockey Tournament