AAP Meeting: ਨਵੀਂ ਦਿੱਲੀ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਇੱਕ ਮੀਟਿੰਗ ਬੁਲਾਈ ਹੋਈ ਸੀ। ਇਹ ਮੀਟਿੰਗ ਸਮਾਪਤ ਹੋ ਚੁੱਕੀ ਹੈ। ਮੀਟਿੰਗ ਵਿੱਚ ਪੰਜਾਬ ਦੇ ਵਿਧਾਇਕਾਂ ਨੇ ਹਾਜ਼ਰੀ ਭਰੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਮੀਟਿੰਗ ਵਿੱਚ ਪਹੁੰਚੇ ਹੋਏ ਸਨ। ਮੀਟਿੰਗ ਦੇ ਸਮਾਪਤ ਹੁੰਦਿਆਂ ਹੀ ਮੁੱਖ ਮੰਤਰੀ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ਜਿੰਨੇ ਵੀ ਇਲੈਕਸ਼ਨ ਕਰਵਾਏ ਉਨ੍ਹਾਂ ਵਿੱਚ ਕਿਸੇ ‘ਤੇ ਇੱਕ ਵੀ ਪਰਚਾ ਦਰਜ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਚੋਣਾਂ ਦੌਰਾਨ ਸਾਨੂੰ ਵਾਰ ਵਾਰ ਇਲੈਕਸ਼ਨ ਕਮਿਸ਼ਨ ਕੋਲ ਜਾਣਾ ਪਿਆ। ਸਾਨੂੰ ਇਹ ਵੀ ਦੱਸਣਾ ਪਿਆ ਕਿ ਇੱਥੇ ਸਮਾਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤੇ ਪੰਜਾਬ ਵਿੱਚ ਸਕੂਲਾਂ ਦੀ ਹਾਲਤ ਦੇਖ ਲਓ। ਸਾਡਾ ਸਿੱਖਿਆ ਮਿਆਰ ਬਹੁਤ ਉੱਚਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਬਹੁਤ ਸਾਰੇ ਟੋਲ ਪਲਾਜੇ ਬੰਦ ਕਰਵਾਏ ਜਿਸ ਨਾਲ ਲੋਕਾਂ ਦਾ ਲੱਖਾਂ ਰੁਪੱਈਆ ਬਚਿਆ ਹੈ। ਪੂਰੀ ਜਾਣਕਾਰੀ ਲਈ ਦੇਖੋ ਹੇਠਾਂ ਦਿੱਤੀ ਗਈ ਵੀਡੀਓ।