ਅੱਜ ਚੈਂਪੀਅਨਜ਼ ਟਰਾਫੀ ਟੀਮ ’ਚ ਬਦਲਾਅ ਦੀ ਆਖਿਰੀ ਤਰੀਕ
Jasprit Bumrah: ਸਪੋਰਟਸ ਡੈਸਕ। ਬੀਸੀਸੀਆਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਮੇਂ ਸਿਰ ਫਿੱਟ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਬੰਗਲੁਰੂ ’ਚ ਨੈਸ਼ਨਲ ਕ੍ਰਿਕੇਟ ਅਕੈਡਮੀ ’ਚ 3 ਮਾਹਿਰਾਂ ਦੀ ਟੀਮ ਬੁਮਰਾਹ ਦੀ ਫਿਟਨੈਸ ’ਤੇ ਲਗਾਤਾਰ ਕੰਮ ਕਰ ਰਹੀ ਹੈ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘ਸਟ੍ਰੈਂਥ ਤੇ ਕੰਡੀਸ਼ਨਿੰਗ ਕੋਚ ਰਜਨੀਕਾਂਤ ਸ਼ਿਵਗਿਆਨਮ, ਫਿਜ਼ੀਓ ਤੁਲਸੀ ਰਾਮ ਯੁਵਰਾਜ ਖੇਡ ਵਿਗਿਆਨ ਮੁਖੀ ਡਾ. ਨਿਤਿਨ ਪਟੇਲ ਨਾਲ ਬੁਮਰਾਹ ਦੇ ਪੁਨਰਵਾਸ ’ਤੇ ਕੰਮ ਕਰ ਰਹੇ ਹਨ।’
ਇਹ ਖਬਰ ਵੀ ਪੜ੍ਹੋ : Gold Price Today: ਅੱਜ ਸੋਨੇ ਨੇ ਤੋੜੇ ਰਿਕਾਰਡ, ਪਹੁੰਚਿਆ ਰਿਕਾਰਡ ਤੋੜ ਉਚਾਈ ’ਤੇ!
ਪਟੇਲ ਖੁਦ ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ਰਾਸ਼ਟਰੀ ਟੀਮ ਦੇ ਤਾਕਤ ਤੇ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਤੇ ਫਿਜ਼ੀਓ ਕਮਲੇਸ਼ ਜੈਨ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਆਈਸੀਸੀ ਨੇ ਟੀਮ ’ਚ ਬਦਲਾਅ ਲਈ 11 ਫਰਵਰੀ ਆਖਰੀ ਤਾਰੀਖ ਰੱਖੀ ਹੈ। ਇਸ ਤੋਂ ਪਹਿਲਾਂ, ਸਾਰੇ ਬੋਰਡਾਂ ਨੂੰ ਆਪਣੀਆਂ ਅੰਤਿਮ ਟੀਮਾਂ ਭੇਜਣੀਆਂ ਪੈਣਗੀਆਂ। ਭਾਰਤੀ ਚੋਣਕਾਰਾਂ ਨੂੰ ਇਹ ਵੀ ਫੈਸਲਾ ਲੈਣਾ ਪਵੇਗਾ ਕਿ ਬੁਮਰਾਹ ਖੇਡਣਗੇ ਜਾਂ ਨਹੀਂ, ਜੋ ਉਨ੍ਹਾਂ ਦੀ ਫਿਟਨੈਸ ’ਤੇ ਨਿਰਭਰ ਕਰਦਾ ਹੈ।
ਜੇਕਰ 1 ਫੀਸਦੀ ਵੀ ਮੌਕਾ ਹੈ ਤਾਂ ਬੀਸੀਸੀਆਈ ਉਡੀਕ ਕਰੇਗਾ | Jasprit Bumrah
ਮਿਲੀ ਜਾਣਕਾਰੀ ਮੁਤਾਬਕ, ਜੇਕਰ ਬੁਮਰਾਹ ਦੇ ਫਿੱਟ ਹੋਣ ਦੀ 1 ਫੀਸਦੀ ਵੀ ਸੰਭਾਵਨਾ ਹੈ, ਤਾਂ ਬੀਸੀਸੀਆਈ ਇੰਤਜ਼ਾਰ ਕਰੇਗਾ। ਬੋਰਡ ਨੇ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ’ਚ ਹਾਰਦਿਕ ਪੰਡਯਾ ਨਾਲ ਵੀ ਅਜਿਹਾ ਹੀ ਕੀਤਾ ਕਿਉਂਕਿ ਉਨ੍ਹਾਂ ਨੇ ਪ੍ਰਸਿਧ ਕ੍ਰਿਸ਼ਨਾ ਨੂੰ ਬਦਲ ਵਜੋਂ ਸਾਈਨ ਕਰਨ ਤੋਂ ਪਹਿਲਾਂ ਲਗਭਗ ਦੋ ਹਫ਼ਤੇ ਉਡੀਕ ਕੀਤੀ।