ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

Crime News
ਸ੍ਰੀ ਮੁਕਤਸਰ ਸਾਹਿਬ : ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਪਾਰਟੀ ਨਾਲ। ਫੋਟੋ :ਸੁਰੇਸ਼ ਗਰਗ

Crime News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ।  ਜ਼ਿਲ੍ਹਾ ਪੁਲਿਸ ਕਪਤਾਨ ਤੁਸ਼ਾਰ ਗੁਪਤਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ’ਤੇ ਨਕੇਲ ਕਸੀ ਗਈ ਹੈ। ਜਿਸ ਦੇ ਚੱਲਦਿਆ ਮਨਮੀਤ ਸਿੰਘ ਢਿੱਲੋ ਕਪਤਾਨ ਪੁਲਿਸ (ਇੰਨਵੈ.) ਅਤੇ ਸਤਨਾਮ ਸਿੰਘ ਉੱਪ ਕਪਤਾਨ ਪੁਲਿਸ (ਸ:ਡ) ਸਮਸ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨ ਹੋਏ ਲੁੱਟ-ਖੋਹ ਦੇ ਕੇਸ ਨੂੰ ਸੁਲਝਾਓਦਿਆਂ ਦੋ ਵਿਅਕਤੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ: Jagjit Dallewal: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪ੍ਰਿੰਸੀਪਲ ਸੈਕਟਰੀ ਡੱਲੇਵਾਲ ਨੂੰ ਮਿਲੇ

ਜਾਣਕਾਰੀ ਅਨੁਸਾਰ ਮਨਵਿੰਦਰ ਬੀਰ ਸਿੰਘ, ਕਪਤਾਨ ਪੁਲਿਸ (ਪੀ ਬੀ ਆਈ), ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 05 ਫਰਵਰੀ 2025 ਨੂੰ ਮੁੱਦਈ ਰੋਹਿਤ ਪੁੱਤਰ ਦਰਸ਼ਨ ਲਾਲ ਵਾਸੀ ਛੱਪੜ ਵਾਲੀ ਗਲੀ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਬਤੋਰ ਹੈਲਪਰ ਦੇ ਤੌਰ ’ਤੇ ਫੋਟੋਗ੍ਰਾਫੀ ਦਾ ਕੰਮ ਪਰਮਿੰਦਰ ਸਿੰਘ ਨਾਲ ਕਰਦਾ ਹੈ ਅਤੇ ਮਿਤੀ 05 ਫਰਵਰੀ 2025 ਦੀ ਰਾਤ ਨੂੰ ਵਕਤ ਕਰੀਬ 11:30 ਵਜੇ ਦੋ ਨੌਜਵਾਨਾਂ ਨੇ ਕਾਪੇ ਅਤੇ ਕਿਰਪਾਨ ਦਾ ਡਰ ਦਿਖਾ ਕੇ ਉਹਨਾਂ ਤੋ 1700 ਰੁਪਏ , ਇੱਕ ਜੀ.ਓ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ ਸਨ।

ਜਿਸ ’ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਤਫਤੀਸ਼ ਸ਼ੁਰੂੁ ਕਰ ਦਿੱੱਤੀ ਸੀ ਮੁਲਜ਼ਮਾਂ ਦੀ ਭਾਲ ਦੌਰਾਨ ਪੁਲਿਸ ਨੇ ਦੋ ਮੁਲਜ਼ਮ ਅਕਾਸ਼ਬੀਰ ਸਿੰਘ ਉਰਫ ਅਕਾਸ਼ ਪੁੱਤਰ ਦਿਲਬਾਗ ਸਿੰਘ ਵਾਸੀ ਰਾਮ ਅਵੈਨਿਉ ਸ਼ਰੀ ਅੰਮ੍ਰਿਤਸਰ ਸਾਹਿਬ ਅਤੇ ਰਣਜੀਤ ਸਿੰਘ ਉਰਫ ਜੀਤ ਪੁੱਤਰ ਸ਼ਵਿੰਦਰ ਸਿੰਘ ਵਾਸੀ ਪਿੰਡ ਹਰਦੋ ਬਥਵਾਲਾ ਜਿਲਾ ਗੁਰਦਾਸਪੁਰ ਨੂੰ ਪਿੰਡ ਮਹਿਰਾਜਵਾਲਾ ਤੋ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾ ਵੱਲੋਂ ਵਰਤੇ ਗਏ ਹਥਿਆਰ ਅਤੇ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। Crime News

LEAVE A REPLY

Please enter your comment!
Please enter your name here