US Deportation: ਇੰਗਲੈਂਡ ਗਈ ਜਗਰਾਓਂ ਦੀ ‘ਮੁਸਕਾਨ’ ਨੂੰ ਅਮਰੀਕਾ ਨੇ ਭੇਜਿਆ ਭਾਰਤ

US Deportation
ਮੁਸ਼ਕਾਨ ਅਰੋੜਾ ਦੀ ਤਸਵੀਰ।

ਢਾਬਾ ਚਲਾਉਂਦੇ ਪਿਤਾ ਨੇ 45 ਲੱਖ ਰੁਪਏ ਖ਼ਰਚ ਕਰਕੇ 13 ਮਹੀਨੇ ਪਹਿਲਾਂ ਭੇਜਿਆ ਸੀ ਯੂਕੇ, ਡੌਂਕੀ ਲਾ ਕੇ ਗਈ ਸੀ ਅਮਰੀਕਾ | US Deportation

US Deportation: (ਜਸਵੰਤ ਰਾਏ) ਜਗਰਾਓਂ। ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਗੈਰ- ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਰਹਿੰਦੇ ਪ੍ਰਵਾਸੀਆਂ ਨੂੰ ਭਾਰਤ ਘਰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਜਗਰਾਓਂ ਦੀ 21 ਸਾਲਾ ਮੁਸ਼ਕਾਨ ਅਰੋੜਾ ਵੀ ਸ਼ਾਮਲ ਹੈ ਜੋ 13 ਮਹੀਨੇ ਪਹਿਲਾਂ ਇੰਗਲੈਂਡ ਗਈ ਸੀ।

ਜਾਣਕਾਰੀ ਮੁਤਾਬਕ ਮੁਸ਼ਕਾਨ ਸਣੇ ਚਾਰ ਧੀਆਂ ਦੇ ਬਾਪ ਜਗਦੀਸ਼ ਲਾਲ ਜਗਰਾਓਂ ਵਿਖੇ ਪੁਰਾਣੀ ਸਬਜ਼ੀ ਮੰਡੀ ਵਿਖੇ ਢਾਬਾ ਚਲਾਉਂਦੇ ਹਨ, ਜਿੰਨ੍ਹਾਂ ਨੂੰ ਬੇਟੀ ਦੇ ਬੁੱਧਵਾਰ ਦੁਪਿਹਰ ਤੱਕ ਵੀ ਭਾਰਤ ਵਾਪਸ ਆਉਣ ਦੀ ਕੋਈ ਖ਼ਬਰ ਨਹੀਂ ਸੀ। ਦੇਰ ਸ਼ਾਮ ਮੁਸ਼ਕਾਨ ਨੇ ਅੰਮ੍ਰਿਤਸਰ ਏਅਰਪੋਰਟ ’ਤੇ ਉੱਤਰ ਕੇ ਜਗਦੀਸ਼ ਲਾਲ ਨੂੰ ਸੂਚਿਤ ਕੀਤਾ ਜਿਸ ਪਿੱਛੋਂ ਮੁਸ਼ਕਾਨ ਪੁਲਿਸ ਦੀ ਨਿਗਰਾਨੀ ਹੇਠ ਬੁੱਧਵਾਰ ਨੂੰ ਰਾਤ 11 ਵਜੇ ਆਪਣੇ ਜਗਰਾਓਂ ਸਥਿੱਤ ਘਰ ਪੁੱਜੀ। ਜਿੱਥੇ ਮੁਸ਼ਕਾਨ ਸਣੇ ਸਮੁੱਚੇ ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ ਸੀ। ਜਗਦੀਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਬੈਂਕ ਤੋਂ 45 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਅਤੇ ਉਹ 45 ਦਿਨ ਵੀ ਅਮਰੀਕਾ ਵਿੱਚ ਨਹੀਂ ਰਹੀ।

ਇਹ ਵੀ ਪੜ੍ਹੋ: Protest: ਜ਼ਿਲ੍ਹਾ ਕਚਹਿਰੀ ਦੇ ਲਾਇਸੰਸ ਹੋਲਡਰਾਂ ਨੇ ਵਿਸ਼ਾਲ ਦਿੱਤਾ ਰੋਸ ਧਰਨਾ 

ਉਨ੍ਹਾਂ ਦੱਸਿਆ ਕਿ ਆਪਣੀ 21 ਸਾਲ ਦੀ ਧੀ ਨੂੰ ਤਕਰੀਬਨ 13 ਮਹੀਨੇ ਪਹਿਲਾਂ 25 ਲੱਖ ਰੁਪਏ ਖਰਚ ਕਰਕੇ ਸਟੱਡੀ ਵੀਜ਼ਾ ’ਤੇ ਇੰਗਲੈਂਡ ਭੇਜਿਆ ਸੀ, ਜਿੱਥੇ ਉਹ ਯੂਨੀਵਰਸਿਟੀ ਪੜ੍ਹਦੀਆਂ ਆਪਣੀਆਂ ਸਹੇਲੀਆਂ ਦੇ ਕਹਿਣ ’ਤੇ ਏਜੰਟ ਰਾਹੀਂ 20 ਲੱਖ ਰੁਪਏ ਖਰਚ ਕਰਕੇ ਜਨਵਰੀ 2025 ਨੂੰ ਅਮਰੀਕਾ ਚਲੀ ਗਈ, 2 ਜਨਵਰੀ ਨੂੰ ਅਮਰੀਕਾ ਦੇ ਏਅਰਪੋਰਟ ’ਤੇ ਉਤਰਦੇ ਸਾਰ ਹੀ ਕਾਗਜ਼ ਪੂਰੇ ਨਾ ਹੋਣ ਕਾਰਨ ਅਮਰੀਕਾ ਪੁਲਿਸ ਵੱਲੋਂ ਮੁਸ਼ਕਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਮਹੀਨੇ ਬਾਅਦ ਹੁਣ ਉਸਨੂੰ ਘਰ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here