IELTS Study Centers: ਕੈਨੇਡਾ ਤੇ ਅਮਰੀਕਾ ਦੇ ਸਖ਼ਤ ਨਿਯਮਾਂ ਕਾਰਨ ਆਈਲੈਟਸ ਸਟੱਡੀ ਸੈਂਟਰਾਂ ’ਤੇ ਲਟਕੇ ਜਿੰਦਰੇ

IELTS Study Centers
IELTS Study Centers: ਕੈਨੇਡਾ ਤੇ ਅਮਰੀਕਾ ਦੇ ਸਖ਼ਤ ਨਿਯਮਾਂ ਕਾਰਨ ਆਈਲੈਟਸ ਸਟੱਡੀ ਸੈਂਟਰਾਂ ’ਤੇ ਲਟਕੇ ਜਿੰਦਰੇ

IELTS Study Centers: ਬਰਨਾਲਾ ਦੀ 16 ਏਕੜ ਮਾਰਕੀਟ ’ਚ ਕਾਂ ਬੋਲਣ ਲੱਗੇ

IELTS Study Centers: ਬਰਨਾਲਾ (ਗੁਰਪ੍ਰੀਤ ਸਿੰਘ)। ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਇਨ੍ਹਾਂ ਦੇਸ਼ਾਂ ਵੱਲ ਬਿਲਕੁਲ ਟੁੱਟ ਗਿਆ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਸ਼ਹਿਰਾਂ ਵਿੱਚ ਖੁੱਲ੍ਹੇ ਆਈਲੈਟਸ ਸੈਂਟਰਾਂ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਧੱਕਾ ਵੱਜਿਆ ਹੈ। ਇਸ ਧੰਦੇ ਵਿੱਚ ਲੱਖਾਂ ਰੁਪਏ ਲਾ ਬੈਠੇ ਕਾਰੋਬਾਰੀ ਹੁਣ ਬਿਲਕੁਲ ਬਰਬਾਦੀ ਦੀ ਕਗਾਰ ’ਤੇ ਆ ਬੈਠੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਇਨ੍ਹਾਂ ਆਈਲਟਸ ਸੈਂਟਰਾਂ ਚਲਾਉਣ ਲਈ ਲਿਆ ਹੋਇਆ ਲਾਇਸੰਸ ਰਿਨਿਊ ਕਰਾਉਣ ਤੋਂ ਵੀ ਤੌਬਾ ਹੋਈ ਪਈ ਹੈ। ਬਰਨਾਲਾ ਵਿੱਚ ਵੱਡੀ ਗਿਣਤੀ ਵਿੱਚ ਆਈਲੈਟ ਸੈਂਟਰਾਂ ਦੇ ਚਾਲਕਾਂ ਨੇ ਖੁਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਲਾਇਸੰਸ ਰੱਦ ਕਰ ਦਿੱਤੇ ਜਾਣ।

Read Also : Punjab Weather News: ਮੌਸਮ ਵਿਭਾਗ ਦੀ ਚੇਤਾਵਨੀ, ਫਿਰ ਹੋਣ ਵਾਲੀ ਐ ਪੱਛਮੀ ਗੜਬੜੀ, ਬਦਲੇਗਾ ਮੌਸਮ

ਜਾਣਕਾਰੀ ਮੁਤਾਬਿਕ ਬਰਨਾਲਾ ਦੇ 16 ਏਕੜ ਇਲਾਕੇ ’ਚ ਜਿੱਥੇ ਆਈਲੈਟਸ ਸਟੱਡੀ ਦੇ ਦਰਜਨਾਂ ਸੈਂਟਰ ਖੁੱਲੇ੍ਹ ਹਨ, ਜਿਸ ਕਾਰਨ ਇਸ ਮਾਰਕੀਟ ਵਿੱਚ ਸਵੇਰ ਵੇਲੇ ਸੈਂਕੜੇ ਵਿਦਿਆਰਥੀਆਂ ਦਾ ਮੇਲਾ ਲੱਗਦਾ ਸੀ ਵਿਦਿਆਰਥੀਆਂ ਦਾ ਇੰਨਾ ਉਤਸ਼ਾਹ ਦੇਖ ਕੇ ਉੱਥੇ ਨਵੀਆਂ-ਨਵੀਆਂ ਦੁਕਾਨਾਂ ਖੁੱਲ੍ਹਣ ਲੱਗ ਪਈਆਂ ਲੋਕਾਂ ਦੇ ਕੰਮਾਂ ਧੰਦਿਆਂ ਨੂੰ ਨਵੀਂ ਜਾਨ ਪਈ ਪੈ ਗਈ ਸੀ 16 ਏਕੜ ਵਿੱਚ ਵੱਡੇ ਵੱਡੇ ਨਾਮੀ ਅਦਾਰੇ ਇਸ ਕਾਰੋਬਾਰ ਵਿੱਚ ਉੱਤਰੇ ਸਨ ਅਤੇ ਵਿਦਿਆਰਥੀਆਂ ਨੂੰ ਨਵੀਆਂ ਤੋਂ ਨਵੀਆਂ ਸਕੀਮਾਂ ਦੇ ਕੇ ਆਪਣੇ ਨਾਲ ਜੋੜਨ ਦਾ ਧੰਦਾ ਆਰੰਭ ਕੀਤਾ ਹੋਇਆ ਸੀ ਪਰ ਜਿਉਂ ਹੀ ਕੈਨੇਡਾ ਵੱਲੋਂ ਸਟੂਡੈਂਟ ਵੀਜ਼ਾ ਵਿੱਚ ਨਵੇਂ ਨਿਯਮ ਲਾਗੂ ਕੀਤੇ ਉਦੋਂ ਤੋਂ ਹੀ ਨਵੇਂ ਵਿਦਿਆਰਥੀਆਂ ਨੇ ਕੈਨੇਡਾ ਤੋਂ ਧਿਆਨ ਹਟਾ ਕੇ ਹੋਰਨਾਂ ਕਾਲਜਾਂ ਵਿੱਚ ਦਾਖਲੇ ਲੈਣੇ ਆਰੰਭ ਕਰ ਦਿੱਤੇ।

IELTS Study Centers

ਹੌਲੀ-ਹੌਲੀ ਹਾਲਾਤ ਇਹ ਬਣ ਗਏ ਕਿ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਉੱਪਰੋਂ ਪੈ ਰਹੇ ਖਰਚਿਆਂ ਦੀ ਮਾਰ ਕਾਰਨ ਇਹ ਆਇਲਸ ਸੈਂਟਰ ਇੱਕ-ਇੱਕ ਕਰਕੇ ਬੰਦ ਹੋਣਾ ਸ਼ੁਰੂ ਹੋ ਗਏ ਅੱਜ ਹਾਲਾਤ ਇਹ ਹੈ ਕਿ 16 ਏਕੜ ਵਿੱਚ ਸਿਰਫ ਕੁਝ ਕੁ ਹੀ ਵੱਡੇ ਅਦਾਰੇ ਆਪਣੇ ਨਾਂਅ ਲਈ ਸੈਂਟਰ ਖੋਲ੍ਹੇ ਹੋਏ ਹਨ ਪਰ ਇਹਨਾਂ ਵਿੱਚ ਕੋਈ ਵੀ ਵਿਦਿਆਰਥੀ ਦਾਖਲ ਨਹੀਂ ਹੈ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਹੌਲੀ-ਹੌਲੀ ਇਨ੍ਹਾਂ ਸੈਂਟਰਾਂ ਨੂੰ ਵੀ ਬੰਦ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹੇਗਾ।

ਬਰਨਾਲਾ ਦੇ ਨੌਜਵਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਹੁਣ ਇੰਜੀਨੀਅਰ ਕਾਲਜ ਵਿੱਚ ਦਾਖਲਾ ਲੈ ਕੇ ਪੜ੍ਹਾਈ ਕਰਨ ਲੱਗਿਆ ਹੈ। ਰਵਨੀਤ ਕੌਰ ਨੇ ਦੱਸਿਆ ਕਿ ਉਹ ਸੰਗਰੂਰ ਲਾਗੇ ਕਾਲਜ ਵਿੱਚ ਨਰਸਿੰਗ ਦਾ ਕੋਰਸ ਕਰਨ ਲੱਗ ਪਈ ਹੈ ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਕੈਨੇਡਾ ਜਾਣ ਦਾ ਮਨ ਬਣਾਇਆ ਹੋਇਆ ਸੀ ਅਤੇ ਉਹ ਬਕਾਇਦਾ ਆਈਲੈਟਸ ਦੀ ਪੜ੍ਹਾਈ ਕਰ ਰਹੀ ਸੀ ਉਸਨੇ ਦੱਸਿਆ ਕਿ ਕੈਨੇਡਾ ਵਿਚ ਸਟੂਡੈਂਟ ਵੀਜ਼ਾ ਵਿੱਚ ਹੋਏ ਬਦਲਾਅ ਕਾਰਨ ਵੱਡੀ ਗਿਣਤੀ ਨੌਜਵਾਨ ਆਪਣਾ ਮਨ ਹੋਰ ਪੜ੍ਹਾਈ ਕਰਨ ਵੱਲ ਲਾ ਚੁੱਕੇ ਹਨ। ਇੱਕ ਆਈਲੈਟਸ ਦੀ ਸਟੱਡੀ ਕਰਵਾਉਣ ਵਾਲੇ ਵਿਅਕਤੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਟੱਡੀ ਸੈਂਟਰ ਬੰਦ ਕਰ ਦਿੱਤਾ ਕਿਉਂਕਿ ਵਿਦਿਆਰਥੀਆਂ ਦਾ ਰੁਝਾਨ ਆਈਲੈਟਸ ਕਰਨ ਤੋਂ ਬਿਲਕੁਲ ਖਤਮ ਹੋ ਚੁੱਕਿਆ ਹੈ।

IELTS Study Centers

ਉਨ੍ਹਾਂ ਦੱਸਿਆ ਕਿ ਪਹਿਲਾਂ ਪਹਿਲ ਸਿਰਫ ਆਈਲੈਟਸ ਦੀ ਪੜ੍ਹਾਈ ਕਰਵਾਉਣ ਦਾ ਕਾਰੋਬਾਰ ਹੀ ਸਭ ਤੋਂ ਵੱਧ ਚੱਲ ਰਿਹਾ ਸੀ, ਜਿਸ ਕਾਰਨ ਵੱਡੇ-ਵੱਡੇ ਕਾਰੋਬਾਰੀ ਇਸ ਖੇਤਰ ਵਿੱਚ ਆ ਗਏ ਪਰ ਹੁਣ ਬਦਲੇ ਹਾਲਾਤਾਂ ਕਾਰਨ ਵੱਡੀ ਗਿਣਤੀ ਆਈਲੈਟਸ ਸੈਂਟਰ ਬੰਦ ਹੋਣ ਕਰਕੇ ਹੋਰ ਧੰਦਿਆਂ ਵਿੱਚ ਆਪਣੇ ਹੱਥ ਅਜਮਾਉਣ ਲੱਗੇ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਲਿਖਤੀ ਅਪੀਲ ਕੀਤੀ ਹੈ ਕਿ ਉਹਨਾਂ ਦਾ ਲਾਇਸੈਂਸ ਰਿਨਿਊ ਕਰਨ ਦੀ ਬਜਾਏ ਉਸਨੂੰ ਰੱਦ ਕਰ ਦਿੱਤਾ ਜਾਵੇ ਅਤੇ ਉਹ ਹੁਣ ਭਵਿੱਖ ਵਿੱਚ ਇਸ ਖੇਤਰ ਵਿੱਚ ਕੰਮ ਨਹੀਂ ਕਰਨਗੇ ਪ੍ਰਸ਼ਾਸਨ ਤੋਂ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਵੀ ਕਈ ਬੇਨਤੀ ਪੱਤਰ ਆ ਚੁੱਕੇ ਹਨ ਕਿ ਉਹਨਾਂ ਦੇ ਲਾਇਸੰਸ ਰੱਦ ਕੀਤੇ ਜਾਣ।

ਇੰਜੀਨੀਅਰਿੰਗ ਅਤੇ ਨਰਸਿੰਗ ਕਾਲਜਾਂ ਦੇ ਵਾਰੇ ਨਿਆਰੇ

ਵਿਦਿਆਰਥੀਆਂ ਦਾ ਧਿਆਨ ਬਾਹਰਲੇ ਦੇਸ਼ਾਂ ਵਿੱਚ ਜਾਣ ਤੋਂ ਹਟਣ ਕਾਰਨ ਹੁਣ ਉਨ੍ਹਾਂ ਦਾ ਧਿਆਨ ਇੰਜੀਨੀਅਰਿੰਗ ਅਤੇ ਨਰਸਿੰਗ ਦੀ ਪੜ੍ਹਾਈ ਵੱਲ ਜ਼ਿਆਦਾ ਹੋ ਗਿਆ ਹੈ, ਜਿਸ ਕਾਰਨ ਇੰਜੀਨੀਅਰ ਅਤੇ ਨਰਸਿੰਗ ਕਾਲਜਾਂ ਵਿੱਚ ਧੜਾ-ਧੜ ਦਾਖਲੇ ਹੋ ਰਹੇ ਹਨ। ਸੰਗਰੂਰ ਨੇੜਲੇ ਕਾਲਜ ਭਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਅਤੇ ਨੈਸ਼ਨਲ ਨਰਸਿੰਗ ਇੰਸਟੀਚਿਊਟ ਸਮੇਤ ਵੱਡੀ ਗਿਣਤੀ ਕਾਲਜਾਂ ਵਿੱਚ ਵਿਦਿਆਰਥੀ ਦਾਖਲੇ ਲੈਣ ਲੱਗੇ ਹਨ ਨੈਸ਼ਨਲ ਨਰਸਿੰਗ ਇੰਸਟੀਚਿਊਟ ਦੇ ਮੈਡਮ ਆਰਤੀ ਨੇ ਦੱਸਿਆ ਕਿ ਨਰਸਿੰਗ ਦੇ ਕੋਰਸਾਂ ਵਿੱਚ ਵਿਦਿਆਰਥੀਆਂ ਵੱਲੋਂ ਵੱਡਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਵੱਲੋਂ ਬਾਹਰਲੇ ਦੇਸ਼ਾਂ ਦਾ ਧਿਆਨ ਹਟਾ ਕੇ ਇਹਨਾਂ ਕਾਲਜਾਂ ਦੇ ਦਾਖਲਿਆ ਵੱਲ ਹੋ ਗਿਆ ਹੈ।

LEAVE A REPLY

Please enter your comment!
Please enter your name here