Abhishek Sharma: ਅਭਿਸ਼ੇਕ ਨੇ ਰਚਿਆ ਇਤਿਹਾਸ, ਆਈਸੀਸੀ ਟੀ20 ਰੈਂਕਿੰਗ ’ਚ ਲਾਈ ਲੰਬੀ ਛਾਲ, ਜਾਣੋ ਕਿਹੜੇ ਖਿਡਾਰੀਆਂ ਨੂੰ ਹੋਇਆ ਹੈ ਫਾਇਦਾ

Abhishek Sharma
Abhishek Sharma: ਅਭਿਸ਼ੇਕ ਨੇ ਰਚਿਆ ਇਤਿਹਾਸ, ਆਈਸੀਸੀ ਟੀ20 ਰੈਂਕਿੰਗ ’ਚ ਲਾਈ ਲੰਬੀ ਛਾਲ, ਜਾਣੋ ਕਿਹੜੇ ਖਿਡਾਰੀਆਂ ਨੂੰ ਹੋਇਆ ਹੈ ਫਾਇਦਾ

ਟੀ20 ਰੈਂਕਿੰਗ ’ਚ ਅਭਿਸ਼ੇਕ ਨੰਬਰ-2 ’ਤੇ ਪਹੁੰਚੇ | Abhishek Sharma

  • ਆਈਸੀਸੀ ਟੀ20 ਰੈਂਕਿੰਗ ’ਚ ਲਾਈ 38 ਸਥਾਨਾਂ ਦੀ ਛਾਲ

Abhishek Sharma: ਸਪੋਰਟਸ ਡੈਸਕ। ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਆਈਸੀਸੀ ਰੈਂਕਿੰਗ ’ਚ ਨੰਬਰ-2 ਟੀ-20 ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਦੇ 829 ਰੇਟਿੰਗ ਅੰਕ ਹਨ। ਅਭਿਸ਼ੇਕ ਹੁਣ ਸਿਰਫ਼ ਟਰੈਵਿਸ ਹੈੱਡ ਤੋਂ ਪਿੱਛੇ ਹਨ। ਆਈਸੀਸੀ ਨੇ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ। ਅਸਟਰੇਲੀਆ ਦੇ ਟਰੈਵਿਸ ਹੈੱਡ (855 ਰੇਟਿੰਗ ਅੰਕ) ਪਹਿਲੇ ਸਥਾਨ ’ਤੇ, ਅਭਿਸ਼ੇਕ ਦੂਜੇ ਸਥਾਨ ’ਤੇ ਅਤੇ ਤਿਲਕ ਵਰਮਾ (803 ਰੇਟਿੰਗ ਅੰਕ) ਤੀਜੇ ਸਥਾਨ ’ਤੇ ਹਨ। Abhishek Sharma

ਇਹ ਖਬਰ ਵੀ ਪੜ੍ਹੋ : Punjab News: ਪੰਜਾਬ ’ਚ ਇੱਥੇ Energy Drink ’ਤੇ ਵੀ ਲੱਗ ਗਈ ਪਾਬੰਦੀ! ਨਹੀਂ ਮੰਨੇ ਤਾਂ…

ਤਿਲਕ ਵਰਮਾ ਨੂੰ ਇੱਕ ਅੰਕ ਦਾ ਨੁਕਸਾਨ ਹੋਇਆ ਹੈ। ਵਰੁਣ ਚੱਕਰਵਰਤੀ ਨੂੰ ਟੀ-20 ਗੇਂਦਬਾਜ਼ੀ ਰੈਂਕਿੰਗ ’ਚ 3 ਸਥਾਨ ਦਾ ਫਾਇਦਾ ਹੋਇਆ ਹੈ। ਹੁਣ ਉਹ 5ਵੇਂ ਤੋਂ ਤੀਜੇ ਸਥਾਨ ’ਤੇ ਆ ਗਏ ਹਨ। ਵਰੁਣ ਦੇ 705 ਰੇਟਿੰਗ ਅੰਕ ਹਨ। ਜਦੋਂ ਕਿ ਇੰਗਲੈਂਡ ਦੇ ਰਾਸ਼ਿਦ ਖਾਨ 705 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ ਤੇ ਵੈਸਟਇੰਡੀਜ਼ ਦਾ ਅਕੀਲ ਹੁਸੈਨ (707 ਅੰਕ) ਪਹਿਲੇ ਸਥਾਨ ’ਤੇ ਹੈ। ਟੀ-20 ਆਲਰਾਊਂਡਰਾਂ ਦੀ ਰੈਂਕਿੰਗ ਦੇ ਸਿਖਰਲੇ 10 ’ਚ ਕੋਈ ਬਦਲਾਅ ਨਹੀਂ ਹੋਇਆ ਹੈ। Abhishek Sharma

ਅਭਿਸ਼ੇਕ ਇੰਗਲੈਂਡ ਖਿਲਾਫ਼ ਆਖਿਰੀ ਟੀ20 ’ਚ ‘ਪਲੇਅਰ ਆਫ ਦਾ ਮੈਚ’ ਰਹੇ ਸਨ

ਭਾਰਤ ਲਈ ਅਭਿਸ਼ੇਕ ਸ਼ਰਮਾ ਨੇ 135 ਦੌੜਾਂ ਬਣਾਈਆਂ, ਜੋ ਕਿ ਟੀ-20 ਇਤਿਹਾਸ ਦਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਹੈ। ਉਨ੍ਹਾਂ ਨੇ 7 ਚੌਕੇ ਤੇ 13 ਛੱਕੇ ਜੜੇ ਸਨ। ਉਨ੍ਹਾਂ ਤਿਲਕ ਵਰਮਾ ਨਾਲ ਦੂਜੀ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ। ਅਭਿਸ਼ੇਕ ਨੇ ਸਿਰਫ਼ 37 ਗੇਂਦਾਂ ’ਚ ਸੈਂਕੜਾ ਜੜਿਆ, ਜੋ ਕਿ ਇੰਗਲੈਂਡ ਖਿਲਾਫ਼ ਸਭ ਤੋਂ ਤੇਜ਼ ਸੈਂਕੜਾ ਸੀ। ਇਸ ਤੋਂ ਬਾਅਦ ਉਸਨੇ 1 ਓਵਰ ’ਚ ਸਿਰਫ਼ 3 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਲਈ ਅਭਿਸ਼ੇਕ ਸ਼ਰਮਾ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਮਿਲਿਆ।

ਵਰੁਣ ਚੱਕਰਵਰਤੀ ‘ਪਲੇਅਰ ਆਫ ਦਾ ਸੀਰੀਜ਼’ ਰਹੇ

ਇੰਗਲੈਂਡ ਖਿਲਾਫ਼ 14 ਵਿਕਟਾਂ ਲੈਣ ਤੋਂ ਬਾਅਦ ‘ਪਲੇਅਰ ਆਫ਼ ਦਾ ਸੀਰੀਜ਼’ ਚੁਣੇ ਗਏ ਵਰੁਣ ਨੂੰ ਗੇਂਦਬਾਜ਼ਾਂ ਦੀ ਰੈਂਕਿੰਗ ’ਚ 3 ਸਥਾਨ ਦਾ ਫਾਇਦਾ ਹੋਇਆ ਹੈ। ਹੁਣ ਉਹ ਛੇਵੇਂ ਸਥਾਨ ਤੋਂ ਤੀਜੇ ਸਥਾਨ ’ਤੇ ਆ ਗਏ ਹਨ। ਟੀ-20 ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਾਰਨ, ਉਨ੍ਹਾਂ ਨੂੰ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਲਈ ਵੀ ਚੁਣਿਆ ਗਿਆ ਹੈ।

ਹਾਰਦਿਕ ਆਲਰਾਊਂਡਰ ਰੈਂਕਿੰਗ ’ਚ ਨੰਬਰ-1 ’ਤੇ ਕਾਬਜ਼

ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਟੀ-20 ਆਲਰਾਊਂਡਰਾਂ ਦੀ ਰੈਂਕਿੰਗ ’ਚ ਸਿਖਰਲੇ ਸਥਾਨ ’ਤੇ ਬਰਕਰਾਰ ਹੈ। ਉਨ੍ਹਾਂ ਚੌਥੇ ਟੀ-20 ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 30 ਗੇਂਦਾਂ ’ਚ ਅਰਧ ਸੈਂਕੜਾ ਜੜਿਆ। ਪੰਡਯਾ ਨੇ 30 ਗੇਂਦਾਂ ’ਤੇ 53 ਦੌੜਾਂ ਦੀ ਪਾਰੀ ਖੇਡੀ।

ਵਨਡੇ ਰੈਂਕਿੰਗ | Abhishek Sharma

ਰੋਹਿਤ-ਗਿੱਲ ਤੇ ਕੋਹਲੀ ਟਾਪ-5 ’ਚ, ਬਾਬਰ ਆਜ਼ਮ ਸਿਖਰ ’ਤੇ

ਇੱਕ ਰੋਜ਼ਾ ਟੀਮ ਰੈਂਕਿੰਗ ਦੇ ਸਿਖਰਲੇ 10 ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਫਾਰਮੈਟ ਲਈ ਬੱਲੇਬਾਜ਼ੀ ਰੈਂਕਿੰਗ ਵੀ ਪਿਛਲੇ ਹਫ਼ਤੇ ਵਰਗੀ ਹੀ ਹੈ। ਕੁਲਦੀਪ ਯਾਦਵ (665 ਅੰਕ) ਇੱਕ ਰੋਜ਼ਾ ਗੇਂਦਬਾਜ਼ੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਹਨ। ਇਸ ਦੌਰਾਨ, ਮਹਿਸ਼ ਤੀਕਸ਼ਣਾ 663 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੇ। ਉਨ੍ਹਾਂ 4 ਸਥਾਨ ਹਾਸਲ ਕੀਤੇ ਹਨ। ਇਸ ’ਚ ਬੁਮਰਾਹ (645 ਅੰਕ) ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਵਨਡੇ ਆਲਰਾਊਂਡਰਾਂ ਦੀ ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here