Haryana News: ਹਰਿਆਣਾ ’ਚ ਨਗਰ ਨਿਗਮ ਚੋਣਾਂ ਦਾ ਐਲਾਨ

Haryana News
Haryana News: ਹਰਿਆਣਾ ’ਚ ਨਗਰ ਨਿਗਮ ਚੋਣਾਂ ਦਾ ਐਲਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ 2 ਮਾਰਚ ਨੂੰ ਵੋਟਿੰਗ ਹੋਵਗੀ। ਮੁੱਖ ਚੋਣ ਅਧਿਕਾਰੀ ਧਨਪਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਫਰੀਦਾਬਾਦ, ਗੁਰੂਗ੍ਰਾਮ, ਮਾਨਸੇਰ, ਪਾਣੀਪਤ, ਰੋਹਤਕ, ਯਮੁਨਾਨਗਰ, ਹਿਸਾਰ ਅਤੇ ਕਰਨਾਲ ’ਚ ਮੇਅਰ ਤੇ ਸਾਰੇ ਵਾਰਡਾਂ ਦੀਆਂ ਚੋਣਾਂ ਹੋਣਗੀਆਂ। ਉੱਥੇ ਹੀ ਦੋ ਉਪ ਚੋਣਾਂ ਅੰਬਾਲਾ ਤੇ ਸੋਨੀਪਤ ’ਚ ਹੋਣਗੀਆਂ। ਪਾਣੀਪਤ ਨੂੰ ਛੱਡ ਕੇ 11 ਫਰਵਰੀ ਨੂੰ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਵੇਗੀ। 19 ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ। ਚਾਰ ਨਗਰ ਪ੍ਰੀਸ਼ਦ ਪਟੌਦੀ, ਸਰਸਾ, ਜਟੋਲੀ ਮੰਡੀ ਅਤੇ ਅੰਬਾਲਾ ’ਚ ਸਦਰ ਚੋਣ ਹੋਵੇਗੀ।

ਫਰਿਦਾਬਾਦ ਅਤੇ ਗੁਰੂਗ੍ਰਾਮ ਵਿੱਚ ਹੋਸਟਲ ਬਣਾਇਆ ਜਾਵੇਗਾ

ਫਰੀਦਾਬਾਦ ਅਤੇ ਗੁਰੂਗ੍ਰਾਮ ਸੈਕਟਰ -9 ਦੇ ਸੈਕਟਰ 78 ਵਿਚ ਹਰਿਆਣਾ ਸਰਕਾਰ ਇਕ ਮਹਿਲਾ ਯੋਜਨਾ ਦੇ ਅਧੀਨ ਮਹਿਲਾ ਦੇ ਹੋਸਟਲ ਦਾ ਨਿਰਮਾਣ ਕਰਨ ਜਾ ਰਹੀ ਹੈ. ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਯੋਜਾਨਾ ਨਾਲ ਕੰਮਕਾਜੀ ਮਹਿਲਾਵਾਂ ਦੇ ਰਹਿਣ ਦੀ ਸਮੱਸਿਆ ਦੂਰ ਹੋਵਗੀ। ਸਖੀ ਨਿਵਾਸ ’ਚ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਆ ਅਤੇ ਪੂਰੀ ਸਹੂਲਤ ਮਿਲੇਗੀ। Haryana News

LEAVE A REPLY

Please enter your comment!
Please enter your name here