ਦੋ ਮੌਤਾਂ, 100 ਤੋਂ ਜ਼ਿਆਦਾ ਜ਼ਖ਼ਮੀ
ਅੰਕਾਰਾ/ਅੰਥੇਂਸ:ਤੁਰਕੀ ਅਤੇ ਗ੍ਰੀਕ (ਯੂਨਾਨ) ਦੇ ਸੈਰ-ਸਪਾਟਾ ਸਥਾਨ ਏਜੀਅਨ ਸਾਗਰ ‘ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਯੂਨਾਨੀ ਦੀਪ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੋਸ ਦੀਪ ‘ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ ਇਹ ਦੀਪ ਬ੍ਰਿਟੇਨ ਦੇ ਸੈਲਾਨੀਆਂ ਲਈ ਪ੍ਰਸਿੱਧ ਸਥਾਨ ਹੈ ਤੁਰਕੀ ਦੇ ਬੋਡਰੂਮ ‘ਚ ਲਗਭਗ 70 ਵਿਅਕਤੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਇਹ ਲੋਕ ਭੂਚਾਲ ਦੇ ਝਟਕਿਆਂ ਕਾਰਨ ਦਹਿਸ਼ਤ ‘ਚ ਆ ਕੇ ਇੱਧਰ ਉੱਧਰ ਭੱਜਣ ਦੀ ਕੋਸ਼ਿਸ ‘ਚ ਜ਼ਖ਼ਮੀ ਹੋ ਗਏ ਸਨ
ਇਸ ਸਾਲ ਰਿਐਕਟਰ ਪੈਮਾਨੇ ‘ਤੇ 6.0 ਦੀ ਤੀਬਰਤਾ ਤੋਂ ਜ਼ਿਆਦਾ ਇਹ ਦੂਜਾ ਭੂਚਾਲ ਹੈ ਕੋਸ ਦੇ ਮੇਅਰ ਜਾਰਜ ਕਿਰੀਟਿਸਸ ਨੇ ਦੱਸਿਆ ਕਿ ਹਾਲੇ ਤੱਕ ਦੋ ਵਿਅਕਤੀਆਂ ਦੀ ਮੌਤ ਅਤੇ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ
ਯੂਰਪੀ ਭੂਚਾਲ ਏਜੰਸੀ ਈਐਮਐਸਸੀ ਨੇ ਕਿਹਾ ਭੂਚਾਲ ਕਾਰਨ ਹਲਕੀ ਸੁਨਾਮੀ ਆ ਸਕਦੀ ਹੈ ਪਰ ਤੁਰਕੀ ਦੇ ਸਰਕਾਰੀ ਪ੍ਰਸਾਰਕ ਨੇ ਦੱਸਿਆ ਕਿ ਸਮੁੰਦਰ ‘ਚ ਵੱਡੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ
ਤੁਰਕੀ ਨੂੰ ਭੂਚਾਲ ਜੋਖ਼ਮ ਖੇਤਰ ਮੰਨਿਆ
ਤੁਰਕੀ ਨੂੰ ਭੂਚਾਲ ਲਈ ਜ਼ਿਆਦਾ ਜੋਖ਼ਮ ਵਾਲਾ ਖੇਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਅਰਬ ਪਲੇਟ ਅਤੇ ਯੂਰੇਸੀਅਨ ਪਲੇਟ ਦਰਮਿਆਨ ਸਥਿਤ ਹੈ 1999 ‘ਚ ਦੇਸ਼ ਦੇ ਪੂਰਬ-ਪੱਛਮ ‘ਚ ਆਏ ਦੋ ਜਬਰਦਸਤ ਭੂਚਾਲਾਂ ‘ਚ ਲਗਭਗ 20000 ਹਜ਼ਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਇਸੇ ਸਾਲ ਯੂਨਾਨ ‘ਚ ਰਿਐਕਟਰ ਪੈਮਾਨੇ ‘ਤੇ 5.9 ਤੀਬਰਤਾ ਵਾਲੇ ਭੂਚਾਲ ‘ਚ 143 ਵਿਅਕਤੀਆਂ ਦੀ ਮੌਤ ਹੋ ਗਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।