ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Chandigarh Ma...

    Chandigarh Mayor Election: ਹਰਪ੍ਰੀਤ ਕੌਰ ਬਬਲਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤੀ

    Chandigarh Mayor Election
    Chandigarh Mayor Election: ਹਰਪ੍ਰੀਤ ਕੌਰ ਬਬਲਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਜਿੱਤੀ

    Chandigarh Mayor Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਦੇ ਮੇਅਰ ਦੀ ਚੋਣ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਲਈ ਹੈ। ਇਸ ਚੋਣ ਵਿੱਚ ਭਾਜਪਾ ਨੂੰ ਕੁੱਲ 19 ਵੋਟਾਂ ਮਿਲੀਆਂ, ਜਦੋਂ ਕਿ ‘ਆਪ’ ਅਤੇ ਕਾਂਗਰਸ ਨੂੰ ਮਿਲ ਕੇ 17 ਵੋਟਾਂ ਮਿਲੀਆਂ। ਇਸ ਦੌਰਾਨ ਕਰਾਸ ਵੋਟਿੰਗ ਕਾਰਨ ਭਾਜਪਾ ਨੂੰ ਉਮੀਦ ਤੋਂ ਵੱਧ ਸਮਰਥਨ ਮਿਲਿਆ, ਜਿਸ ਕਾਰਨ ਹਰਪ੍ਰੀਤ ਕੌਰ ਬਬਲਾ ਨੂੰ ਮੇਅਰ ਦੇ ਅਹੁਦੇ ’ਤੇ ਸਫਲਤਾ ਮਿਲੀ।

    Read Also : Ethanol Prices: ਈਥਨੌਲ ਦੇ ਰੇਟ ’ਚ ਵਾਧਾ

    ਚੰਡੀਗੜ੍ਹ ਨਗਰ ਨਿਗਮ ਦੀ ਇਸ ਚੋਣ ਵਿੱਚ ਕਾਂਗਰਸ ਅਤੇ ‘ਆਪ’ ਵਿਚਕਾਰ ਮੁਕਾਬਲਾ ਸੀ, ਪਰ ਭਾਜਪਾ ਦੀ ਰਣਨੀਤੀ ਅਤੇ ਕਰਾਸ ਵੋਟਿੰਗ ਨੇ ਖੇਡ ਬਦਲ ਦਿੱਤੀ। ਹਰਪ੍ਰੀਤ ਕੌਰ ਬਬਲਾ ਦੀ ਇਸ ਜਿੱਤ ਨੂੰ ਭਾਜਪਾ ਲਈ ਇੱਕ ਵੱਡੀ ਰਾਜਨੀਤਿਕ ਪ੍ਰਾਪਤੀ ਮੰਨਿਆ ਜਾ ਰਿਹਾ ਹੈ। Chandigarh Mayor Election

    ਚੰਡੀਗੜ੍ਹ ਵਿੱਚ ਇਸ ਵੇਲੇ ਕੁੱਲ 35 ਕੌਂਸਲਰ ਹਨ। ਜਿੱਥੇ ਇਸ ਸਮੇਂ ਭਾਜਪਾ ਦੇ ਕੌਂਸਲਰ ਵੋਟਾਂ ਦੀ ਗਿਣਤੀ 16 ਸੀ। ਜਦੋਂ ਕਿ ਆਮ ਆਦਮੀ ਪਾਰਟੀ ਦੇ 13 ਕੌਂਸਲਰ ਹਨ। ਕਾਂਗਰਸ ਕੋਲ 6 ਕੌਂਸਲਰ ਹਨ ਅਤੇ ਇਸ ਵਾਰ ਇਸ ਕੋਲ ਇੱਕ ਸੰਸਦ ਮੈਂਬਰ ਦੀ ਵੋਟ ਵੀ ਸੀ। ਇਸ ਤਰ੍ਹਾਂ, ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਗੱਠਜੋੜ ਕੋਲ ਕੁੱਲ 20 ਵੋਟਾਂ ਸਨ। ਬਹੁਮਤ ਨਾਲ ਚੋਣ ਜਿੱਤਣ ਲਈ 19 ਵੋਟਾਂ ਦੀ ਲੋੜ ਸੀ।

    LEAVE A REPLY

    Please enter your comment!
    Please enter your name here