Raw Honey: ਕੁਦਰਤ ਭੋਜਨ ਹੋਣ ਦੇ ਬਾਵਜੂਦ, ਗਾਹਕ ਸਿਰਫ਼ ਇਸਦੇ ਜੰਮਣ ਦੀ ਪ੍ਰਕਿਰਿਆ ਕਰਕੇ ਸ਼ਹਿਦ ਦੇ ਮਿਲਾਵਟੀ ਹੋਣ ਦਾ ਸ਼ੱਕ ਕਰਦੇ ਹਨ ਇਹ ਗਲਤ ਧਾਰਨਾ ਅਕਸਰ ਗਾਹਕਾਂ ਨੂੰ ਜੰਮਿਆ ਤੋਂ ਰੋਕਦੀ ਹੈ, ਗਾਹਕ ਸੋਚਦਾ ਹੈ ਕਿ ਇਹ ਸ਼ਹਿਦ ਮਿਲਾਵਟੀ ਹੈ ਗਾਹਕ ਸ਼ਹਿਦ ਦੇ ਜੰਮਣ ਦੀ ਕੁਦਰਤੀ ਪ੍ਰਕਿਰਿਆ ਨੂੰ ਸਮਝਣ ਅਤੇ ਇਸ ਦੇ ਗੁਣਾਂ ਦੀ ਕਦਰ ਕਰੇ, ਤਾਂ ਉਹ ਆਪਣੇ ਸਥਾਨਕ ਮਧੂਮੱਖੀ ਪਾਲਕਾਂ ਦਾ ਸਾਥ ਦੇ ਸਕਦੇ ਹਨ,ਤਾਂ ਕਿ ਅਗਲੀ ਵਾਰ ਜੰਮੇ ਸ਼ਹਿਦ ਨੂੰ ਦੇਖ ਕੇ ਇਸ ਤੋਂ ਮੂੰਹ ਫੇਰਨ ਦੀ ਬਜਾਏ , ਇਸ ਨੂੂੰ ਕੁਦਰਤ ਦਾ ਤੋਹਫ਼ਾ ਮੰਨ ਕੇ ਇਸ ਨੂੰ ਖ਼ੁਸ਼ੀ ਨਾਲ ਅਪਣਾਉਣ।
ਸ਼ਹਿਦ ਦੇ ਜੰਮਣ ਦਾ ਕਾਰਨ : | Raw Honey
ਸ਼ਹਿਦ, ਮਿੱਠਾ ਅਤੇ ਸੁਨਹਿਰੀ ਤਰਲ ਹੈ ਜੋ ਵੱਖ-ਵੱਖ ਫੁੱਲਾਂ ਤੋਂ ਮਧੂਮੱਖੀਆਂ ਦੁਆਰਾ ਇੱਕਠਾ ਅਤੇ ਤਿਆਰ ਕੀਤਾ ਜਾਂਦਾ ਹੈ ਇਹ ਸ਼ੱਕਰ ,ਖਣਿਜਾਂ ਅਤੇ ਥੋੜ੍ਹੀ ਮਾਤਰਾ ਵਿੱਚ ਪਰਾਗ ਦਾ ਇੱਕ ਗੁੰਝਲਦਾਰ ਮਿਸ਼ਰਣ ਹੈ ਇਸ ਵਿੱਚ ਦੋ ਮੁੱਖ ਸ਼ੱਕਰਾਂ ਗਲੂਕੋਜ਼ ਅਤੇ ਫਰੱਕਟੋਜ਼ ਹੁੰਦਿਆਂ ਹਨ ਜੋ ਸ਼ਹਿਦ ਨੂੰ ਕੁਦਰਤੀ ਮਿਠਾਸ ਪ੍ਰਦਾਨ ਕਰਦੀਆਂ ਹਨ ਸ਼ਹਿਦ ਦਾ ਜੰਮਣਾ ਇਸ ਵਿੱਚ ਮੌਜੂਦ ਗਲੂਕੋਜ਼ ਦੀ ਮਾਤਰਾ ’ਤੇ ਨਿਰਭਰ ਕਰਦੀ ਹੈ ਕਿ ਸ਼ਹਿਦ ਦਾ ਸਰੋਤ ਕੀ ਹੈ? ਭਾਵ, ਕਿਹੜੇ ਫੁੱਲ-ਫਲੇਰੇ ਤੋਂ ਮਧੂਮੱਖੀਆਂ ਨੇ ਸ਼ਹਿਦ ਬਣਾਇਆ ਹੈ ਜਿਸ ਸ਼ਹਿਦ ਵਿੱਚ ਗਲੂਕੋਜ਼ ਦੀ ਮਾਤਰਾ ਜਿਆਦਾ ਹੁੰਦੀ ਹੈ,ਉਹਦੇ ਜੰਮਨ ਦੀ ਸੰਭਾਵਨਾ ਵੀ ਜਿਆਦਾ ਹੁੰਦੀ ਹੈ ਜਦੋਂ ਗਲੂਕੋਜ਼ ਪਾਣੀ ਤੋਂ ਵੱਖ ਹੋ ਜਾਂਦਾ ਹੈ ਅਤੇ ਕ੍ਰਿਸਟਲ ਬਣਾੳਂੁਦਾ ਹੈ, ਉਹਦੋ ਸ਼ਹਿਦ ਜੰਮ ਜਾਂਦਾ ਹੈ ਇਸ ਤੋਂ ਇਲਾਵਾ ਹੇਠ ਲਿਖੇ ਮਾਪਦੰਡ ਵੀ ਸ਼ਹਿਦ ਦੀ ਜੰਮਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ।
Read Also : Punjab Electricity Bill: ਪੰਜਾਬ ਦੇ ਬਿਜਲੀ ਬਿੱਲਾਂ ਨਾਲ ਜੁੜੀ ਵੱਡੀ ਖਬਰ! ਪੰਜਾਬੀਆਂ ਨੂੰ ਮਿਲੀ ਰਾਹਤ
ਤਾਪਮਾਨ: ਘੱਟ ਤਾਪਮਾਨ ਤੇ ਸ਼ਹਿਦ ਤੇਜ਼ੀ ਨਾਲ ਜੰਮਦਾ ਹੈ ਇਸ ਦੇ ਉਲਟ, ਜ਼ਿਆਦਾ ਤਾਪਮਾਨ ਇਸ ਪ੍ਰਕਿਰਿਆਂ ਨੂੰ ਹੌਲੀ ਕਬ ਦਿੰਦਾ ਹੈ ਅਤੇ ਸ਼ਹਿਦ ਨੂੰ ਤਰਲ ਅਵਸਥਾ ਵਿੱਚ ਰੱਖਦਾ ਹੈ
ਫੁੱਲਾਂ ਦਾ ਸਰੋਤ: ਫੁੱਲਾਂ ਦੇ ਨੈਕਟਰ ਦਾ ਸਰੋਤ ਵੀ ਸ਼ਹਿਦ ਦੇ ਜੰਮਣ ਦੀ ਪ੍ਰਕਿਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਕੁਝ ਫੁੱਲਾਂ ਦੇ ਨੈਕਟਰ ਆਪਣੀ ਖੰਡ ਦੀਆਂ ਰਚਨਾਵਾਂ ਵਿੱਚ ਭਿੰਨਤਾਵਾਂ ਦੇ ਕਾਰਨ ਦੂੁਜਿਆਂ ਨਾਲੋਂ ਜਲਦੀ ਜੰਮ ਜਾਂਦੇ ਹਨ।
ਸਟੋਰ ਦੀਆਂ ਸਥਿਤੀਆਂ : ਸਹੀ ਭੰਡਾਰਣ ਸ਼ਹਿਦ ਨੂੰੁ ਠੰਡੀ ਅਤੇ ਸੁੱਕੀ ਜਗ੍ਹਾਂ ’ਤੇ ਰੱਖਣ ਨਾਲ ਜੰਮਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਵਿੱਚ ਮਦਦ ਮਿਲਦੀ ਹੈ।
ਫਿਲਟਰਿੰਗ ਅਤੇ ਪ੍ਰੋਸੈਸਿੰਗਸ : ਜੋ ਸ਼ਹਿਦ ਵਿਆਪਕ ਫਿਲਟਰਿੰਗ ਅਤੇ ਪ੍ਰੋਸੈਸਿੰਗ ਤੋਂ ਗੁਜ਼ਰਦਾ ਹੈ, ਕੱਚੇ ਸ਼ਹਿਦ ਦੀ ਤੁਲਨਾ ਵਿੱਚ ਦੇਰੀ ਨਾਲ ਜੰਮਦਾ ਹੈ ਕੁੱਚੇ ਸ਼ਹਿਦ ਵਿੱਚ ਪਰਾਗ ਦੀ ਮਾਤਰਾ ਜਿਆਦਾ ਹੁੰਦੀ ਹੈ, ਜਿਸ ਕਾਰਣ ਉਹ ਵਧੇਰੇ ਤੇਜ਼ੀ ਨਾਲ ਜੰਮਦਾ ਹੈ।