New Traffic Rules Punjab: ਚੰਡੀਗੜ੍ਹ। ਜੇਕਰ ਤੁਸੀਂ ਵੀ ਪੰਜਾਬ ’ਚ ਗੱਡੀ ਚਲਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਦਰਅਸਲ ਹੁਣ ਜੇਕਰ ਤੁਸੀਂ ਵਾਹਨ ਚਲਾਉਂਦੇ ਹੋਏ ਮੋਬਾਇਲ ’ਤੇ ਗੱਲ ਕਰਦੇ ਫੜ੍ਹੇ ਗਏ ਤਾਂ ਤੁਹਾਡਾ 5 ਹਜ਼ਾਰ ਰੁਪਏ ਦਾ ਚਾਲਾਨ ਹੋ ਸਕਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ’ਤੇ ਗੱਲ ਕਰਨ ਕਾਰਨ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਲਈ ਭੁੱਲ ਕੇ ਵੀ ਵਾਹਨ ਚਾਲਕ ਡਰਾਈਵ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ। ਹੁਣ ਚਾਲਾਨ ਵੀ ਸਿੱਧਾ ਆਨਲਾਈਨ ਕੀਤੇ ਜਾ ਰਹੇ ਹਨ। ਜੇਕਰ ਆਨਲਾਈਨ ਚਾਲਾਨ ਸਮੇਂ ਸਿਰ ਨਹੀਂ ਭਰਿਆ ਜਾਂਦਾ ਤਾਂ ਹੋਰ ਵੀ ਜੁਰਮਾਨਾ ਲੱਗੇਗਾ। ਜੇਕਰ ਦੂਜੀ ਵਾਰ ਚਾਲਾਨ ਜਾਰੀ ਕੀਤਾ ਜਾਂਦਾ ਹੈ ਤਾਂ 500 ਰੁਪਏ ਵਾਧੂ ਦੇਣੇ ਪੈਣਗੇ।
Read Also : Ludhiana News: ਪੁਲਿਸ ਵੱਲੋਂ ਸੂਬੇ ਅੰਦਰ ‘ਮਾਂਝਾ’ ਦੀ ਖਰੀਦੋ-ਫਰੋਖ਼ਤ ਵਿਰੁੱਧ 90 ਐਫਆਈਆਰਜ਼ ਦਰਜ
ਗਣਤੰਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਸਮੇਂ ਪੂਰਾ ਪੰਜਾਬ ਹਾਈ ਅਲਰਟ ’ਤੇ ਹੈ ਅਤੇ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਨਾਕੇਬੰਦੀ ਥਾਂ-ਥਾਂ ’ਤੇ ਕੀਤੀ ਗਈ ਹੈ। ਇਸ ਨਾਕੇਬੰਦੀ ਦੌਰਾਨ ਪੁਲਸ ਵਲੋਂ ਵਾਹਨਾਂ ਦੇ ਦਸਤਾਵੇਜ਼ਾਂ ਤੋਂ ਲੈ ਕੇ ਗੱਡੀਆਂ ਤੱਕ ਦੀ ਚੈਕਿੰਗ ਕੀਤੀ ਜਾ ਰਹੀ ਹੈ। New Traffic Rules Punjab
ਹਾਲ ਹੀ ਵਿਚ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਭਰ ’ਚ ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਦਿਨ-ਰਾਤ ਪੈਟਰੋਲਿੰਗ ਅਤੇ ਚੈਕਿੰਗ ਕਰਨ ਦੇ ਹੁਕਮ ਦਿੱਤੇ ਸਨ ਤਾਂ ਕਿ ਅਪਰਾਧਿਕ ਅਕਸ ਵਾਲੇ ਲੋਕ ਕਿਸੇ ਮੰਦਭਾਗੀ ਘਟਨਾ ਨੂੰ ਅੰਜਾਮ ਨਾ ਦੇ ਸਕਣ। New Traffic Rules Punjab