Virat Kohli: 12 ਸਾਲਾਂ ਬਾਅਦ ਘਰੇਲੂ ਕ੍ਰਿਕੇਟ ’ਚ ਵਾਪਸੀ ਲਈ ਤਿਆਰ ਵਿਰਾਟ ਕੋਹਲੀ, ਦਿੱਲੀ ਲਈ ਖੇਡਣਗੇ ਰਣਜੀ ਮੁਕਾਬਲਾ

ਬੀਸੀਸੀਆਈ ਨੇ ਘਰੇਲੂ ਕ੍ਰਿਕੇਟ ਖੇਡਣਾ ਜ਼ਰੂਰੀ ਕੀਤਾ | Virat Kohli

Virat Kohli: ਸਪੋਰਟਸ ਡੈਸਕ। ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 2012 ਤੋਂ ਬਾਅਦ ਰਣਜੀ ਟਰਾਫੀ ’ਚ ਆਪਣਾ ਪਹਿਲਾ ਮੈਚ ਖੇਡਣ ਲਈ ਤਿਆਰ ਹਨ। ਉਨ੍ਹਾਂ ਨੇ 30 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰੇਲਵੇ ਵਿਰੁੱਧ ਦਿੱਲੀ ਦੇ ਮੈਚ ਲਈ ਆਪਣੇ ਆਪ ਨੂੰ ਉਪਲਬਧ ਕਰਵਾਇਆ ਹੈ। ਤੁਹਾਨੂੰ ਦੱਸ ਦੇਈਏ ਕਿ, ਗਰਦਨ ’ਚ ਖਿਚਾਅ ਕਾਰਨ, ਕੋਹਲੀ 23 ਜਨਵਰੀ ਤੋਂ ਸੌਰਾਸ਼ਟਰ ਵਿਰੁੱਧ ਦਿੱਲੀ ਦੇ ਆਉਣ ਵਾਲੇ ਮੈਚ ’ਚ ਨਹੀਂ ਖੇਡ ਸਕਣਗੇ, ਪਰ ਉਨ੍ਹਾਂ ਦਿੱਲੀ ਤੇ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ (ਡੀਡੀਸੀਏ) ਨੂੰ ਸੂਚਿਤ ਕੀਤਾ ਹੈ ਕਿ ਉਹ ਟੀਮ ਲਈ ਖੇਡੇਗਾ। ਉਹ ਰਣਜੀ ਟਰਾਫੀ ਦੇ ਲੀਗ ਮੈਚਾਂ ’ਚ ਖੇਡਣਗੇ ਲਈ ਉਪਲਬਧ ਹੋਣਗੇ। Ranji Trophy

ਇਹ ਖਬਰ ਵੀ ਪੜ੍ਹੋ : Donald Trump: ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕੀਤੇ ਇਹ 10 ਵੱਡੇ ਐਲਾਨ, ਜਾਣੋ

ਅਸਟਰੇਲੀਆ ਦੌਰੇ ਦੌਰਾਨ ਹੋਏ ਸਨ ਜਖਮੀ | Virat Kohli

ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਮੈਚ ’ਚ ਕੋਹਲੀ ਦੀ ਗਰਦਨ ਵਿੱਚ ਮਾਮੂਲੀ ਸੱਟ ਲੱਗੀ ਸੀ। ਉਸ ਸਮੇਂ ਫਿਜ਼ੀਓ ਨੂੰ ਉਸਦੀ ਹਾਲਤ ਬਾਰੇ ਪਤਾ ਸੀ। ਕੋਹਲੀ ਨੇ ਆਖਰੀ ਵਾਰ ਦਿੱਲੀ ਲਈ ਲਾਲ-ਬਾਲ ਫਾਰਮੈਟ ’ਚ 2012 ’ਚ ਉੱਤਰ ਪ੍ਰਦੇਸ਼ ਵਿਰੁੱਧ ਖੇਡਿਆ ਸੀ।

ਰੇਲਵੇ ਵਿਰੁੱਧ ਖੇਡਣਗੇ ਮੈਚ | Virat Kohli

ਦਿੱਲੀ ਦੇ ਮੁੱਖ ਕੋਚ ਸਰਨਦੀਪ ਸਿੰਘ ਨੇ ਪੀਟੀਆਈ ਨੂੰ ਦੱਸਿਆ, ‘ਵਿਰਾਟ ਨੇ ਡੀਡੀਸੀਏ ਪ੍ਰਧਾਨ (ਰੋਹਨ ਜੇਟਲੀ) ਤੇ ਟੀਮ ਪ੍ਰਬੰਧਨ ਨੂੰ ਸੂਚਿਤ ਕੀਤਾ ਹੈ ਕਿ ਉਹ ਰੇਲਵੇ ਵਿਰੁੱਧ ਮੈਚ ਲਈ ਉਪਲਬਧ ਹੈ।’

ਅਸਟਰੇਲੀਆ ਦੌਰੇ ’ਤੇ ਨਹੀਂ ਚੱਲਿਆ ਵਿਰਾਟ ਦਾ ਬੱਲਾ

ਅਸਟਰੇਲੀਆ ਵਿਰੁੱੱਧ ਵਿਰਾਟ ਦਾ ਬੱਲਾ ਖਾਮੋਸ਼ ਰਿਹਾ। ਉਨ੍ਹਾਂ ਪਰਥ ਟੈਸਟ ਦੀ ਦੂਜੀ ਪਾਰੀ ’ਚ ਸੈਂਕੜੇ ਨਾਲ ਦੌਰੇ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ, ਉਹ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੇ ਅਤੇ ਬਾਕੀ ਮੈਚਾਂ ’ਚ ਦੌੜਾਂ ਬਣਾਉਣ ’ਚ ਅਸਫਲ ਰਹੇ। ਉਨ੍ਹਾਂ ਪੰਜ ਮੈਚਾਂ ਦੀਆਂ 9 ਪਾਰੀਆਂ ’ਚ ਸਿਰਫ਼ 190 ਦੌੜਾਂ ਬਣਾਈਆਂ ਤੇ ਉਨ੍ਹਾਂ ਦੀ ਔਸਤ ਸਿਰਫ 23.75 ਦੀ ਰਹੀ ਸੀ।

LEAVE A REPLY

Please enter your comment!
Please enter your name here