ਪੁਤਿਨ ਨੇ ਦਿੱਤੀ ਵਧਾਈ | Donald Trump
ਵਾਸ਼ਿੰਗਟਨ (ਏਜੰਸੀ)। Donald Trump: ਡੋਨਾਲਡ ਟਰੰਪ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਉਹ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਵਾਸ਼ਿੰਗਟਨ ਡੀਸੀ ’ਚ ਅਮਰੀਕੀ ਕੈਪੀਟਲ ਹਿੱਲ (ਸੰਸਦ) ਦੇ ਅੰਦਰ ਹੋਵੇਗਾ। ਕੜਾਕੇ ਦੀ ਠੰਢ ਕਾਰਨ, 40 ਸਾਲਾਂ ਬਾਅਦ ਸਹੁੰ ਚੁੱਕ ਸਮਾਗਮ ਘਰ ਦੇ ਅੰਦਰ ਆਯੋਜਿਤ ਕੀਤਾ ਗਿਆ। ਇਸ ਵੇਲੇ ਰਾਜਧਾਨੀ ਦਾ ਤਾਪਮਾਨ ਮਨਫ਼ੀ 5 ਡਿਗਰੀ ਸੈਲਸੀਅਸ ਹੈ। 1985 ’ਚ ਰੋਨਾਲਡ ਰੀਗਨ ਦਾ ਸਹੁੰ ਚੁੱਕ ਸਮਾਗਮ ਯੂਐਸ ਕੈਪੀਟਲ ਹਿੱਲ ਵਿਖੇ ਹੋਇਆ ਸੀ। ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਵ੍ਹਾਈਟ ਹਾਊਸ ਪਹੁੰਚੇ। ਇੱਥੇ ਉਨ੍ਹਾਂ ਦਾ ਸਵਾਗਤ ਰਾਸ਼ਟਰਪਤੀ ਜੋਅ ਬਿਡੇਨ ਨੇ ਕੀਤਾ। ਦੂਜੇ ਪਾਸੇ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਰੂਸ-ਯੂਕਰੇਨ ਯੁੱਧ ਤੇ ਪ੍ਰਮਾਣੂ ਹਥਿਆਰਾਂ ਦੇ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹਨ।
ਇਹ ਖਬਰ ਵੀ ਪੜ੍ਹੋ : Punjab News: ਪੁਲਿਸ ਵੱਲੋਂ ਨਸ਼ੇ ਦਾ ਵੱਡਾ ਸੌਦਾਗਰ 3.50 ਕਿੱਲੋ ਸਮੈਕ ਸਮੇਤ ਕਾਬੂ