America News: ਵਾਸਿ਼ੰਗਟਨ (ਏਜੰਸੀ)। ਅਮਰੀਕਾ ’ਚ ਇੱਕ ਭਾਰਤੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਵਾਸ਼ਿੰਗਟਨ ਡੀਸੀ ’ਚ ਵਾਪਰੀ, ਜਿੱਥੇ ਹੈਦਰਾਬਾਦ ਦੇ ਵਿਦਿਆਰਥੀ ਰਵੀ ਤੇਜਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਵੀ ਤੇਜਾ, ਜੋ ਕਿ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਗਿਆ ਸੀ, ਨੂੰ ਇੱਕ ਗੈਸ ਸਟੇਸ਼ਨ ਦੇ ਨੇੜੇ ਗੋਲੀ ਮਾਰ ਦਿੱਤੀ ਗਈ। ਰਵੀ ਤੇਜਾ 2022 ’ਚ ਪੜ੍ਹਾਈ ਕਰਨ ਲਈ ਅਮਰੀਕਾ ਚਲੇ ਗਏ ਸਨ ਤੇ ਹੁਣ ਉਨ੍ਹਾਂ ਦੀ ਮੌਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਡੂੰਘੇ ਸਦਮੇ ’ਚ ਪਾ ਦਿੱਤਾ ਹੈ। America News
ਇਹ ਖਬਰ ਵੀ ਪੜ੍ਹੋ : HBSE 10th And 12th Class Exam: HBSC ਨੇ ਬਦਲੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ, ਹੁਣ ਇਹ ਡੇਟ…
ਰਵੀ ਤੇਜਾ 26 ਸਾਲਾਂ ਦਾ ਸੀ ਤੇ ਖੰਮਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਹਾਲਾਂਕਿ ਉਨ੍ਹਾਂ ਦਾ ਪਰਿਵਾਰ ਹੈਦਰਾਬਾਦ ’ਚ ਰਹਿੰਦਾ ਸੀ। ਰਵੀ ਨੇ ਆਪਣੀ ਮਾਸਟਰ ਡਿਗਰੀ ਪੂਰੀ ਕਰ ਲਈ ਸੀ ਤੇ ਹੁਣ ਨੌਕਰੀ ਦੀ ਭਾਲ ’ਚ ਸੀ। ਰਿਪੋਰਟਾਂ ਅਨੁਸਾਰ, ਉਹ ਆਪਣੇ ਦੋਸਤ ਨਾਲ ਕੰਮ ਕਰ ਰਿਹਾ ਸੀ ਜਦੋਂ ਅਚਾਨਕ ਗੋਲੀਬਾਰੀ ਹੋਈ ਤੇ ਉਨ੍ਹਾਂ ਦੇ ਗੋਲੀ ਲੱਗ ਗਈ। ਜ਼ਿਆਦਾ ਖੂਨ ਵਹਿਣ ਕਾਰਨ ਰਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ’ਚ ਕਿਸੇ ਭਾਰਤੀ ਵਿਦਿਆਰਥੀ ਦਾ ਕਤਲ ਹੋਇਆ ਹੋਵੇ।
ਪਿਛਲੇ ਸਾਲ ਨਵੰਬਰ ’ਚ, ਸ਼ਿਕਾਗੋ ’ਚ ਇੱਕ ਭਾਰਤੀ ਵਿਦਿਆਰਥੀ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦੀ ਪਛਾਣ ਨੁਕਰਪੂ ਸਾਈ ਤੇਜਾ ਵਜੋਂ ਹੋਈ ਹੈ, ਜੋ ਤੇਲੰਗਾਨਾ ਰਾਜ ਦੇ ਖੰਮਮ ਜ਼ਿਲ੍ਹੇ ਦੇ ਰਾਮਨਪੇਟ ਦਾ ਰਹਿਣ ਵਾਲਾ ਸੀ ਤੇ ਕੁਝ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ। ਇਹ ਘਟਨਾਵਾਂ ਭਾਰਤੀ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ, ਤੇ ਅਮਰੀਕਾ ’ਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। America News