Aashiana: ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਨੇ ਸੇਵਾ ਕਾਰਜ ਦੀ ਕੀਤੀ ਸ਼ਲਾਘਾ
ਕਬਰਵਾਲਾ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਸਦਕਾ ਡੇਰਾ ਸੱਚਾ ਸੌਦਾ ਸ਼ਰਧਾਲੂ ਰੂਹਾਨੀ ਸਤਿਸੰਗ, ਸੇਵਾ ਸਿਮਰਨ ਕਰਨ ਦੇ ਨਾਲ ਨਾਲ ਸਮਾਜ ਦੇ ਜ਼ਰੂਰਤਮੰਦਾਂ ਦੀ ਸਮੇਂ ਸਿਰ ਪਹੁੰਚ ਕਰਕੇ ਯੋਗ ਸਹਾਇਤਾ ਕਰਨਾ ਆਪਣਾ ਫਰਜ ਸਮਝਦੇ ਹਨ। ਇਸੇ ਤਹਿਤ ਹੀ ਬਲਾਕ ਕਬਰਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਤੇ ਜ਼ਿੰਮੇਵਾਰਾਂ ਵੱਲੋਂ ਬਲਾਕ ਦੇ ਪਿੰਡ ਫੁੱਲੂਖੇੜਾ ਦੀ ਇੱਕ ਜ਼ਰੂਰਤਮੰਦ ਭੈਣ ਕੁਲਜੀਤ ਕੌਰ ਇੰਸਾਂ ਵਿਧਵਾ ਅਵਤਾਰ ਸਿੰਘ ਨੂੰ ਡੇਰਾ ਸੱਚਾ ਸੌਦਾ ਸਰਸਾ ਦੀ ਮਰਿਆਦਾ ਅਨੁਸਾਰ ਮਕਾਨ ਤੇ ਰਸੋਈ ਘਰ ਬਣਾ ਕੇ ਦਿੱਤਾ।
ਡੇਰਾ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਕੀਤੇ ਗਏ ਇਸ ਮਾਨਵਤਾ ਤੇ ਸਮਾਜ ਭਲਾਈ ਸੇਵਾ ਕਾਰਜ ਦੀ ਪਿੰਡ ਦੀ ਸਰਪੰਚ ਬੀਬਾ ਰਾਜਵਿੰਦਰ ਕੌਰ ਅਤੇ ਪਿੰਡ ਦੇ ਮੋਹਤਬਾਰਾਂ ਨੇ ਕਾਫੀ ਸ਼ਲਾਘਾ ਕੀਤੀ। ਸਰਪੰਚ ਰਾਜਵਿੰਦਰ ਕੌਰ ਨੇ ਕਿਹਾ ਕਿ ਵਿਧਵਾ ਭੈਣ ਕੁਲਜੀਤ ਕੌਰ ਇੰਸਾਂ ਦੀ ਹੋਰ ਜ਼ਰੂਰਤ ਅਨੁਸਾਰ ਗਰਾਮ ਪੰਚਾਇਤ ਵੱਲੋਂ ਵੀ ਸਹਾਇਤਾ ਕੀਤੀ ਜਾਵੇਗੀ ਤੇ ਸਰਕਾਰੀ ਸਕੀਮਾਂ ਦਾ ਲਾਭ ਵੀ ਦਿਵਾਇਆ ਜਾਵੇਗਾ। Aashiana
Read Also : Mallout News: ਬਲਾਕ ਮਲੋਟ ਦੀ ਸਾਧ-ਸੰਗਤ ਦੇ ਮਾਨਵਤਾ ਦੀ ਸੇਵਾ ਵੱਲ ਵਧਦੇ ਕਦਮ, ਦੇਖੋ ਤਸਵੀਰਾਂ
ਇਸ ਮੌਕੇ 85 ਮੈਂਬਰ ਭੈਣਾਂ ਮਨਜੀਤ ਕੌਰ ਇੰਸਾਂ, ਹਰਵਿੰਦਰ ਕੌਰ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਮੈਂਬਰ ਹਰਪ੍ਰਕਾਸ ਕੌਰ ਇੰਸਾਂ ਤੇ ਪਿੰਡ ਦੀ 15 ਮੈਂਬਰ ਭੈਣ ਸਿਮਰਜੀਤ ਕੌਰ ਇੰਸਾਂ ਨੇ ਸਰਪੰਚ ਬੀਬਾ ਰਾਜਵਿੰਦਰ ਕੌਰ ਦਾ ਸੇਵਾ ਕਾਰਜ ਕਰ ਰਹੀ ਸਾਧਸੰਗਤ ਵਿਚ ਪਹੁੰਚਣ ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਨਿੱਘਾ ਸਵਾਗਤ ਕੀਤਾ।
Aashiana
ਮੌਕੇ ’ਤੇ ਮੌਜੂਦ 85 ਮੈਂਬਰ ਸੁਲੱਖਣ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਤੋਂ ਇਲਾਵਾ ਬਲਾਕ ਦੇ ਪ੍ਰੇਮੀ ਸੇਵਕ ਨੀਲਕੰਠ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਸੁਖਪਾਲ ਸਿੰਘ ਇੰਸਾਂ ਤੇ 85 ਮੈਂਬਰ ਭੈਣਾਂ ਨੇ ਸਰਪੰਚ ਬੀਬਾ ਰਾਜਵਿੰਦਰ ਕੌਰ ਨੂੰ ਸਨਮਾਨਿਤ ਕੀਤਾ।
ਇਸ ਮਕਾਨ ਬਣਾਉਣ ਦੀ ਸੇਵਾ ਵਿਚ ਬਲਾਕ ਕਬਰਵਾਲਾ ਦੇ ਪਿੰਡ ਫੁੱਲੂਖੇੜਾ, ਅਰਨੀਵਾਲਾ, ਸ਼ੇਰਾਂਵਾਲੀ, ਮਾਹੂਆਣਾ, ਆਧਨੀਆਂ, ਦਿਉਣਖੇੜਾ, ਕੰਗਣਖੇੜਾ, ਬੋਦੀਵਾਲਾ ਖੜਕ ਸਿੰਘ, ਕਰਮਗੜ੍ਹ, ਭਾਈਕੇਰਾ, ਸਰਾਵਾਂ ਬੋਦਲਾ, ਛਾਪਿਆਂਵਾਲੀ, ਬਲਾਕ ਲੰਬੀ ਦੇ ਪਿੰਡਾਂ ਤੋਂ ਵੜਿੰਗਖੇੜਾ, ਮਿੱਡੂਖੇੜਾ ਕੱਖਾਂਵਾਲੀ ਦੀ ਸਾਧਸੰਗਤ ਦੇ ਨਾਲ ਨਾਲ ਮਿਸਤਰੀ ਸੱਤਪਾਲ ਸਿੰਘ ਕਾਲਾ ਇੰਸਾਂ, ਮਿ: ਕੁਲਵਿੰਦਰ ਸਿੰਘ ਇੰਸਾਂ, ਬਹਾਲ ਸਿੰਘ ਇੰਸਾਂ ਪ੍ਰੇਮੀ ਸੇਵਕ ਮਾਹੂਆਣਾ, ਅੰਗਰੇਜ ਇੰਸਾਂ, ਬਲਜਿੰਦਰ ਸਿੰਘ ਇੰਸਾਂ 15 ਮੈਂਬਰ, ਡਾ: ਕੁਲਦੀਪ ਸਿੰਘ, ਦਲੀਪ ਕੌਰ ਇੰਸਾਂ 15 ਮੈਂਬਰ, ਸੁਖਵਿੰਦਰ ਕੌਰ ਇੰਸਾਂ 15 ਮੈਂਬਰ, ਪਰਮਜੀਤ ਕੌਰ ਇੰਸਾਂ ਤੇ ਮਹਿੰਦਰ ਕੌਰ ਇੰਸਾਂ ਨੇ ਵੀ ਸਹਿਯੋਗ ਕੀਤਾ।