Body Donation: ਬਲਾਕ ਤੇ ਸ਼ਹਿਰ ਮਾਨਸਾ ਦੇ 51ਵੇਂ ਸਰੀਰਦਾਨੀ ਬਣੇ ਸ਼ਾਮ ਲਾਲ ਇੰਸਾਂ

ਰੋਹੇਲਖੰਡ ਮੈਡੀਕਲ ਕਾਲਜ ਤੇ ਹਸਪਤਾਲ ਪੀਲੀਭੀਤ ਬਾਈਪਾਸ ਰੋਡ ਬਰੇਲੀ ਨੂੰ ਦਾਨ ਕੀਤੀ ਮ੍ਰਿਤਕ ਦੇਹ | Body Donation

ਮਾਨਸਾ (ਸੁਖਜੀਤ ਮਾਨ)। Body Donation: ਬਲਾਕ ਤੇ ਸ਼ਹਿਰ ਮਾਨਸਾ ਦੇ ਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ਾਮ ਲਾਲ ਇੰਸਾਂ (76) ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ। ਉਹਨਾਂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਉਹਨਾਂ ਵੱਲੋਂ ਜਿਉਂਦੇ ਜੀਅ ਕੀਤੇ ਗਏ ਸਰੀਰਦਾਨ ਦੇ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਥਾਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ‘ਸਰੀਰਦਾਨੀ ਸ਼ਾਮ ਲਾਲ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ। Body Donation

ਇਹ ਖਬਰ ਵੀ ਪੜ੍ਹੋ : Budharwali MSG Bhandara: ਨਾਮ ਚਰਚਾ ਸਤਿਸੰਗ ਭੰਡਾਰੇ ’ਤੇ ਪੁੱਜਿਆ ‘ਰਾਜਸਥਾਨ’

ਬਲਾਕ ਮਾਨਸਾ ਦੇ ਜੋਨ ਸੀ ਦੇ ਪ੍ਰੇਮੀ ਸੇਵਕ ਵੇਦ ਪ੍ਰਕਾਸ਼ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਤੇ ਸ਼ਹਿਰ ਮਾਨਸਾ ਦੇ ਵਾਰਡ ਨੰਬਰ 16 ਦੇ ਵਾਸੀ ਸ਼ਾਮ ਲਾਲ ਇੰਸਾਂ (76) ਪੁੱਤਰ ਬਿਹਾਰੀ ਲਾਲ ਨੇ ਮਰਨ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪੁੱਤਰ ਦਰਸ਼ਨ ਪਾਲ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰੋਹੇਲਖੰਡ ਮੈਡੀਕਲ ਕਾਲਜ ਅਤੇ ਹਸਪਤਾਲ ਪੀਲੀਭੀਤ ਬਾਈਪਾਸ ਰੋਡ ਬਰੇਲੀ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ।

ਉਹਨਾਂ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ, ਵੱਡੀ ਗਿਣਤੀ ਸਾਧ-ਸੰਗਤ ਅਤੇ ਇਲਾਕਾ ਨਿਵਾਸੀਆਂ ਵੱਲੋਂ ‘ਸਰੀਰਦਾਨੀ ਸ਼ਾਮ ਲਾਲ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊਂ ਨਾਅਰਿਆਂ ਦੇ ਨਾਲ਼ ਕਾਫਲੇ ਦੇ ਰੂਪ ਵਿੱਚ ਸ਼ਹਿਰ ਦੇ ਚੁਗਲੀ ਘਰ ਤੋਂ ਅੰਤਿਮ ਵਿਦਾਇਗੀ ਦਿੱਤੀ ਗਈ।ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਸਥਾਨਕ ਵਾਰਡ ਦੇ ਹੀ ਵਸਨੀਕ ਅੰਮ੍ਰਿਤਪਾਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮਾਨਸਾ ਦੇ ਵੱਖ-ਵੱਖ ਜੋਨਾਂ ਦੇ ਜਿੰਮੇਵਾਰ ਸੇਵਾਦਾਰ, 15 ਮੈਂਬਰ, ਪ੍ਰੇਮੀ ਸੰਮਤੀ ਦੇ ਸੇਵਾਦਾਰ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸਾਕ-ਸਬੰਧੀ ਹਾਜ਼ਰ ਸਨ। Body Donation

LEAVE A REPLY

Please enter your comment!
Please enter your name here