Emergency Moive: ਐਮਰਜੈਂਸੀ ਫਿਲਮ ਦਾ ਪੰਜਾਬ ’ਚ ਵਿਰੋਧ ਮਗਰੋਂ ਸਿਨੇਮਾ ਮਾਲਕਾਂ ਨੇ ਖ਼ੁਦ ਹਟਾਈ ਫਿਲਮ

Emergency Moive
Emergency Moive: ਐਮਰਜੈਂਸੀ ਫਿਲਮ ਦਾ ਪੰਜਾਬ ’ਚ ਵਿਰੋਧ ਮਗਰੋਂ ਸਿਨੇਮਾ ਮਾਲਕਾਂ ਨੇ ਖ਼ੁਦ ਹਟਾਈ ਫਿਲਮ

ਇੰਦਰਾ ਗਾਂਧੀ ’ਤੇ ਅਧਾਰਿਤ ਐ ਫਿਲਮ, ਪੰਜਾਬ ਸਰਕਾਰ ਨੇ ਨਹੀਂ ਕੀਤੇ ਪਾਬੰਦੀ ਦੇ ਕੋਈ ਵੀ ਆਦੇਸ਼ ਜਾਰੀ | Emergency Moive

Emergency Moive: (ਅਸ਼ਵਨੀ ਚਾਵਲਾ) ਚੰਡੀਗੜ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿੱਚ ਲਾਈ ਗਈ 21 ਮਹੀਨੇ ਲੰਬੀ ਐਮਰਜੈਂਸੀ ’ਤੇ ਅਧਾਰਿਤ ਫਿਲਮ ਐਮਰਜੈਂਸੀ ’ਤੇ ਹੀ ਪੰਜਾਬ ਵਿੱਚ ਐਮਰਜੈਂਸੀ ਲੱਗ ਗਈ ਹੈ। ਪੰਜਾਬ ਦੇ ਸਿਨੇਮਾ ਘਰਾਂ ਵੱਲੋਂ ਇਸ ਫਿਲਮ ਨੂੰ ਵਿਰੋਧ ਕਰਕੇ ਆਪਣੇ ਸਿਨੇਮਾ ਘਰਾਂ ਵਿੱਚ ਚਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਐਸ.ਜੀ.ਪੀ.ਸੀ ਦੇ ਵਿਰੋਧ ਤੋਂ ਬਾਅਦ ਇਸ ਫਿਲਮ ਨੂੰ ਰੋਕਣ ਲਈ ਪੰਜਾਬ ਭਰ ਵਿੱਚ ਸਮਾਜ ਦੇ ਲੋਕਾਂ ਵੱਲੋਂ ਸਿਨੇਮਾ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮਾਹੌਲ ਵਿੱਚ ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਇੰਤਜ਼ਾਮ ਕਰਦੇ ਹੋਏ ਪੰਜਾਬ ਭਰ ਦੇ ਸਿਨੇਮਾ ਘਰਾਂ ਦੇ ਬਾਹਰ ਪੁਲਿਸ ਦੀ ਤੈਨਾਤੀ ਕੀਤੀ ਹੋਈ ਸੀ ਤਾਂ ਕਿ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ।

ਫਿਲਮ ਨੂੰ ਲੈ ਕੇ ਕੀਤਾ ਜਾ ਰਿਹੈ ਝੂਠਾ ਪ੍ਰਚਾਰ : ਕੰਗਣਾ ਰਣੌਤ

ਫਿਲਮ ਐਮਰਜੈਂਸੀ ਦੀ ਅਦਾਕਾਰ ਕੰਗਣਾ ਰਣੌਤ ਨੇ ਕਿਹਾ ਕਿ ਉਨਾਂ ਦੀ ਫਿਲਮ ਨੂੰ ਲੈ ਕੇ ਗਲਤ ਅਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਫਿਲਮ ਵਿੱਚ ਕੋਈ ਵੀ ਇਹੋ ਜਿਹਾ ਸੀਨ ਨਹੀਂ ਕੀਤਾ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਠੇਸ ਪਹੁੰਚਾਏ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੇ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ। ਮੇਰੇ ਅਕਸ ਨੂੰ ਖ਼ਰਾਬ ਕਰਨ ਅਤੇ ਮੇਰੀ ਫਿਲਮ ਨੂੰ ਨੁਕਸਾਨ ਪਹੁੰਚਾਉਣ ਲਈ ਪੂਰੀ ਤਰਾਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। Emergency Moive

LEAVE A REPLY

Please enter your comment!
Please enter your name here