Sangrur News: ਚਲਦੀ ਬੱਸ ‘ਚੋਂ ਡਿੱਗੀਆਂ ਮਾਂਵਾਂ-ਧੀਆਂ, ਮਾਂ ਦੀ ਮੌਤ ਧੀ ਗੰਭੀਰ ਜਖਮੀ

Sangrur News
Sangrur News: ਚਲਦੀ ਬੱਸ 'ਚੋਂ ਡਿੱਗੀਆਂ ਮਾਂਵਾਂ-ਧੀਆਂ, ਮਾਂ ਦੀ ਮੌਤ ਧੀ ਗੰਭੀਰ ਜਖਮੀ

Sangrur News: ਧੂਰੀ (ਰਵੀ ਗੁਰਮਾ) ਅੱਜ ਤੜਕਸਾਰ ਹੀ ਬਰਨਾਲਾ ਤੋਂ ਚੰਡੀਗੜ੍ਹ ਜਾਂ ਰਹੀ ਪੀਆਰਟੀਸੀ ਦੀ ਬੱਸ ਵਿੱਚੋਂ ਕਾਤਰੋਂ ਘਨੌਰੀ ਦੇ ਕੋਲ ਦੋ ਮਾਵਾਂ- ਧੀਆਂ ਬੱਸ ਵਿੱਚੋਂ ਡਿੱਗ ਗਈਆਂ ਜਿਸ ਕਰਕੇ ਮਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਵੇਂ ਮਾਵਾਂ ਧੀਆਂ ਪਿੰਡ ਸੰਘੇੜਾ ਤੋਂ ਬੱਸ ਵਿੱਚ ਸਵਾਰ ਹੋ ਕੇ ਨਾਭਾ ਜਾਣ ਲਈ ਰਵਾਨਾ ਹੋਈਆਂ ਸਨ।

ਪਿੰਡ ਕਾਤਰੋਂ ਤੇ ਘਨੌਰੀ ਦੇ ਵਿਚਕਾਰ ਪੈਂਦੇ ਪਿੰਡ ਚਾਂਗਲੀ ਮੋੜ ਤੇ ਅਚਾਨਕ ਇਹ ਘਟਨਾ ਵਾਪਰ ਗਈ । ਜਿਸ ਵਿੱਚ ਸੀਮਾ ਉਰਫ ਨੀਨਾ(30) ਪਤਨੀ ਰਵੀ ਕੁਮਾਰ ਵਾਸੀ ਸੰਘੇੜਾ ਦੀ ਮੌਕੇ ਤੇ ਮੌਤ ਹੋ ਗਈ ਤੇ ਧੀ (7) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੀਮਾ ਨੂੰ ਮ੍ਰਿਤਕ ਐਲਾਨ ਦਿੱਤਾ। Sangrur News

Read Also : Health News: DNA ਰਿਪੇਅਰ ਨਾਲ ਪਤਾ ਲੱਗੇਗਾ ਰੇਡੀਓਥੈਰੇਪੀ ਤੋਂ ਬਾਅਦ ਕਿਵੇਂ ਮਰਦੀਆਂ ਹਨ ਕੈਂਸਰ ਕੋਸ਼ਿਕਾਵਾਂ

ਲੋਕਾਂ ਅਨੁਸਾਰ ਮਾਂ ਆਪਣੀ ਕੁੜੀ ਨੂੰ ਬੱਸ ਦੀ ਪਿਛਲੀ ਬਾਰੀ ਵਿੱਚੋਂ ਉਲਟੀ ਕਰਵਾ ਰਹੀ ਸੀ ਜਿਸ ਕਰਕੇ ਅਚਾਨਕ ਇਹ ਘਟਨਾ ਵਾਪਰੀ। ਮ੍ਰਿਤਕ ਦੇ ਪਤੀ ਅਨੁਸਾਰ ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਹ ਘਟਨਾ ਵਾਪਰੀ ਹੈ ,ਜਦਕਿ ਕੰਡਕਟਰ ਦਾ ਇਹ ਕਹਿਣਾ ਸੀ ਕਿ ਧੁੰਦ ਕਾਰਨ ਬੱਸ ਦੀ ਸਪੀਡ ਬਿਲਕੁਲ ਹੌਲੀ ਸੀ।

LEAVE A REPLY

Please enter your comment!
Please enter your name here