Punjab News: ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ

Punjab News
Punjab News: ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ

ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੇ 3,126.65 ਕਰੋੜ ਰੁਪਏ | Punjab News

Punjab News: (ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰਾਂ ਨੂੰ ਟੈਕਸ ਹਿੱਸੇ ਵਜੋਂ 1,73,030 ਕਰੋੜ ਰੁਪਏ ਜਾਰੀ ਕੀਤੇ। ਇਹ ਅੰਕੜਾ ਦਸੰਬਰ 2024 ਵਿੱਚ ਜਾਰੀ ਕੀਤੇ ਗਏ 89,086 ਕਰੋੜ ਰੁਪਏ ਦੇ ਟਰਾਂਸਫਰ ਤੋਂ ਵੱਧ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਮਹੀਨੇ ਵੱਧ ਟਰਾਂਸਫਰ ਸੂਬਿਆਂ ਨੂੰ ਪੂੰਜੀ ਖਰਚ ਨੂੰ ਤੇਜ਼ ਕਰਨ ਅਤੇ ਵਿਕਾਸ ਅਤੇ ਭਲਾਈ ਖਰਚਿਆਂ ਨੂੰ ਵਿੱਤ ਦੇਣ ਵਿੱਚ ਮੱਦਦ ਕਰਨਗੇ। ਸ਼ੁੱਕਰਵਾਰ ਨੂੰ ਐਲਾਨੇ ਗਏ ਪੈਕੇਜ ਤਹਿਤ 26 ਸੂਬਿਆਂ ਨੂੰ ਪੈਸਾ ਜਾਰੀ ਕੀਤਾ ਗਿਆ ਹੈ।

ਸਾਰੇ ਸੂਬਿਆਂ ਨੂੰ 1.73 ਲੱਖ ਕਰੋੜ ਰੁਪਏ

ਇਸ ਵਿੱਚ ਪੱਛਮੀ ਬੰਗਾਲ ਲਈ 13,017.06 ਕਰੋੜ ਰੁਪਏ, ਆਂਧਰਾ ਪ੍ਰਦੇਸ਼ ਲਈ 7,002.52 ਕਰੋੜ ਰੁਪਏ, ਕਰਨਾਟਕ ਲਈ 6,310.40 ਕਰੋੜ ਰੁਪਏ, ਅਸਾਮ ਲਈ 5,412.38 ਕਰੋੜ ਰੁਪਏ, ਛੱਤੀਸਗੜ੍ਹ ਲਈ 5,895.13 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਲਈ 1,436.16 ਕਰੋੜ ਰੁਪਏ, ਕੇਰਲਾ ਲਈ 3,330.83 ਕਰੋੜ ਰੁਪਏ, ਪੰਜਾਬ ਲਈ 3,126.65 ਕਰੋੜ ਰੁਪਏ ਅਤੇ ਤਾਮਿਲਨਾਡੂ ਲਈ 7,057.89 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਹੋਰ ਸੂਬਿਆਂ ਵਿੱਚੋਂ ਉੱਤਰ ਪ੍ਰਦੇਸ਼ ਨੂੰ 31,039.84 ਕਰੋੜ ਰੁਪਏ, ਮਹਾਰਾਸ਼ਟਰ ਨੂੰ 10,930.31 ਕਰੋੜ ਰੁਪਏ, ਗੁਜਰਾਤ ਨੂੰ 6,017.99 ਕਰੋੜ ਰੁਪਏ, ਮੱਧ ਪ੍ਰਦੇਸ਼ ਨੂੰ 13,582.86 ਕਰੋੜ ਰੁਪਏ, ਮਣੀਪੁਰ ਨੂੰ 1,238.9 ਕਰੋੜ ਰੁਪਏ ਅਤੇ ਮੇਘਾਲਿਆ ਨੂੰ 1,327.13 ਕਰੋੜ ਰੁਪਏ ਦਿੱਤੇ ਗਏ ਹਨ।

15ਵੇਂ ਵਿੱਤ ਕਮਿਸ਼ਨ ਨੇ ਕੀਤੀ ਸੀ ਸਿਫਾਰਸ਼ | Punjab News

15ਵੇਂ ਵਿੱਤ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਸੀ ਕਿ 2021-26 ਦੀ ਮਿਆਦ ਲਈ ਕੇਂਦਰ ਸਰਕਾਰ ਦੇ ਵੰਡਣਯੋਗ ਟੈਕਸ ਪੂਲ ਦਾ 41 ਫੀਸਦੀ ਸੂਬਿਆਂ ਨੂੰ ਅਲਾਟ ਕੀਤਾ ਜਾਵੇ। ਇਸ ਨੂੰ ਵਰਟੀਕਲ ਟਰਾਂਸਫਰ ਵਜੋਂ ਜਾਣਿਆ ਜਾਂਦਾ ਹੈ। ਇਸ ਨੇ ਸੂਬਿਆਂ ਵਿੱਚ ਫੰਡ ਵੰਡਣ ਲਈ ਮਾਪਦੰਡਾਂ ਦੀ ਵੀ ਸਿਫ਼ਾਰਸ਼ ਕੀਤੀ, ਜਿਸ ਨੂੰ ਹਰੀਜੱਟਲ ਟਰਾਂਸਫਰ ਕਿਹਾ ਜਾਂਦਾ ਹੈ।

ਕੀ ਹੈ ਟੈਕਸ ਟਰਾਂਸਫਰ? | Punjab News

ਇਹ ਧਿਆਨਦੇਣ ਯੋਗ ਹੈ ਕਿ ਟੈਕਸ ਟਰਾਂਸਫਰ ਕੇਂਦਰ ਸਰਕਾਰ ਵੱਲੋਂ ਇਕੱਠੇ ਕੀਤੇ ਟੈਕਸਾਂ ਦੀ ਸ਼ੁੱਧ ਆਮਦਨ ਨੂੰ ਸੂਬਿਆਂ ਨੂੰ ਵੰਡਣ ਦੀ ਪ੍ਰਕਿਰਿਆ ਹੈ। ਕੇਂਦਰ ਸਰਕਾਰ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਸੂਬਿਆਂ ਨੂੰ ਨਿਯਮਤ ਕਿਸ਼ਤਾਂ ਵਿੱਚ ਟੈਕਸ ਵੰਡਦੀ ਹੈ। ਵਿੱਤ ਕਮਿਸ਼ਨ ਕਾਰਪੋਰੇਟ ਟੈਕਸ, ਆਮਦਨ ਟੈਕਸ ਅਤੇ ਕੇਂਦਰੀ ਜੀਐਸਟੀ ਸਮੇਤ ਸਾਰੇ ਟੈਕਸਾਂ ਦੀ ਕੁੱਲ ਸ਼ੁੱਧ ਆਮਦਨ ਵਿੱਚ ਸੂਬਿਆਂ ਦੇ ਹਿੱਸੇ ਦੀ ਸਿਫਾਰਸ਼ ਕਰਦਾ ਹੈ।

LEAVE A REPLY

Please enter your comment!
Please enter your name here