Ferozepur News: ਤਿੰਨ ਭਰਾਵਾਂ ਦੀ ਮਿਹਨਤ ਲਿਆਈ ਰੰਗ, ਮਾਝੇ, ਮਾਲਵੇ ਤੇ ਦੁਆਬੇ ਦੇ ਲੋਕਾਂ ਨੂੰ ਖੁਆਏ ਮਸ਼ਰੂਮ, ਹੋਈ ਬੱਲੇ! ਬੱਲੇ!

Ferozepur News
Ferozepur News: ਤਿੰਨ ਭਰਾਵਾਂ ਦੀ ਮਿਹਨਤ ਲਿਆਈ ਰੰਗ, ਮਾਝੇ, ਮਾਲਵੇ ਤੇ ਦੁਆਬੇ ਦੇ ਲੋਕਾਂ ਨੂੰ ਖੁਆਏ ਮਸ਼ਰੂਮ, ਹੋਈ ਬੱਲੇ! ਬੱਲੇ!

Ferozepur News: ਮਸ਼ਰੂਮ ਦੀ ਖੇਤੀ ਨੂੰ ਦੇਸੀ ਘਿਓ ਵਾਂਗ ਲੱਗ ਰਹੀ ਠੰਢ ’ਚ ਪੈ ਰਹੀਆਂ ਨਿੱਘੀਆਂ ਧੁੱਪਾਂ

Ferozepur News: ਫਿਰੋਜ਼ਪੁਰ (ਜਗਦੀਪ ਸਿੰਘ)। ਕਈ ਗੁਣਾਂ ਨਾਲ ਭਰਪੂਰ ਮਸ਼ਰੂਮ (ਖੁੰਭਾਂ) ਅੱਜ ਦੇ ਸਮੇਂ ’ਚ ਲੋਕ ਸੁਆਦ ਨਾਲ ਖਾਣਾ ਪਸੰਦ ਕਰਦੇ ਹਨ। ਮਸ਼ਰੂਮ ਨੂੰ ਤਿਆਰ ਕਰਨ ਵਿੱਚ ਲੱਗਦੀ ਸਖ਼ਤ ਮਿਹਨਤ ਤੋਂ ਲੋਕ ਕਾਫੀ ਅਣਜਾਣ ਹਨ ਪਰ ਹਲਕਾ ਜ਼ੀਰਾ ਅਧੀਨ ਪੈਂਦੇ ਪਿੰਡ ਕਿਲੀ ਬੋਦਲਾਂ ਦੇ ਤਿੰਨ ਭਰਾਵਾਂ ਨੇ ਮਸ਼ਰੂਮ ਦੀ ਖੇਤੀ ਸਿੱਖਦੇ-ਸਿੱਖਦੇ ਅੱਜ ਸਖ਼ਤ ਮਿਹਨਤ ਨਾਲ ਮਸ਼ਰੂਮ ਤੋਂ ਵੱਡਾ ਕਾਰੋਬਾਰ ਚਲਾ ਲਿਆ ਹੈ ਅੱਜ ਉਨ੍ਹਾਂ ਦੁਆਰਾ ਤਿਆਰ ਕੀਤੀਆਂ ਖੁੰਭਾਂ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬੇ ਦੇ ਲੋਕ ਸ਼ਾਮ ਨੂੰ ਸੁਆਦ ਨਾਲ ਖਾਂਦੇ ਹਨ।

Read Also : Ludhiana News: ਵਿਧਾਇਕ ਗੋਗੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ

ਗੱਲਬਾਤ ਦੌਰਾਨ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਜਿੱਥੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਹੋੜ ਲੱਗੀ ਹੋਈ ਸੀ, ਉਸ ਦੌਰਾਨ ਅਸੀਂ ਕੋਈ ਪਣਾ ਕੰਮ ਚਲਾਉਣ ਬਾਰੇ ਸੋਚਿਆ, ਜਿਸ ਲਈ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਤੋਂ ਖੁੰਭਾਂ ਦੀ ਖੇਤੀ ਕਰਨ ਦੀ ਸਿਖਲਾਈ ਲਈ ਜਿੱਥੋਂ ਉਨ੍ਹਾਂ ਹਿਮਾਚਲ ਦੇ ਸੋਲਨ ਜ਼ਿਲ੍ਹੇ ’ਚ ਖੁੰਭਾਂ ਦੇ ਰਿਸਰਚ ਸੈਂਟਰ ਤੱਕ ਪਹੁੰਚ ਕਰਕੇ ਹੋਰ ਸਖਲਾਈ ਹਾਸਲ ਕੀਤੀ ਤੇ 2017 ਤੱਕ ਮਸ਼ਰੂਮ ਦੀ ਖੇਤੀ ਕਰਨ ਦੀ ਪਹਿਲੀ ਸ਼ੁਰੂਆਤ ਕੀਤੀ, ਜਿਸ ਨਾਲ ਉਸਨੇ ਆਪਣੇ ਦੋ ਭਰਾਵਾਂ ਨੂੰ ਵੀ ਨਾਲ ਜੋੜਿਆ ਤੇ ਪਹਿਲੀਆਂ ਸ਼ੁਰੂਆਤਾਂ ’ਚ ਕਰੀਬ 50 ਹਜ਼ਾਰ ਦੀ ਲਾਗਤ ਤੋਂ ਕੰਮ ਚਲਾਉਂਦੇ 500 ਬੈਗ ਦੀ ਸ਼ੁਰੂਆਤ ਕੀਤੀ ਸੀ ਜੋ ਹੁਣ 3 ਕਰੋੜ ਦੀ ਲਾਗਤ ਨਾਲ 50 ਹਜ਼ਾਰ ਬੈਗ ਤੱਕ ਕੰਮ ਪਹੁੰਚ ਗਿਆ ਹੈ। Ferozepur News

ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਫਾਰਮ ’ਚ 16 ‘ਮਸ਼ਰੂਮ ਹੱਟ’ ਬਣਾਏ ਹੋਏ ਹਨ, ਜਿਸ ਲਈ ਉਹ ਅਗਸਤ-ਸਤੰਬਰ ਮਹੀਨੇ ਤੋਂ ਕੰਪੋਸਟ ਤਿਆਰ ਕਰਨੀ ਸ਼ੁਰੂ ਕਰ ਦਿੰਦੇ ਹਨ, ਜਿਸ ਲਈ ਢੁੱਕਵੇਂ ਤਾਪਮਾਨ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ, ਜਿਸ ਨੂੰ ਮੇਨਟੇਨ ਰੱਖਣ ਲਈ ਮਸ਼ੀਨਰੀ ਲਗਾਈ ਹੋਈ ਹੈ ਅਤੇ ਸਮਾਂ ਆਉਣ ’ਤੇ ਤਿਆਰ ਕੀਤੇ ਬੈਗਾਂ ਵਿੱਚ ਖੁੰਭਾਂ ਦੀ ਬੀਜਾਈ ਕੀਤੀ ਜਾਦੀ ਹੈ।

Ferozepur News

ਇਸ ਦੌਰਾਨ ਵੀ 29-30 ਡਿਗਰੀ ਤੋਂ ਘੱਟ ਤਾਪਮਾਨ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਸ ਦੌਰਾਨ ਕੜਾਕੇ ਦੀ ਠੰਢ ਨਾਲ ਲੱਗ ਰਹੀਆਂ ਨਿੱਘੀਆਂ ਧੁੱਪਾਂ ਵਾਲਾ ਸਮਾਂ ਖੰਭਾਂ ਦੀ ਖੇਤੀ ਨੂੰ ਦੇਸੀ ਘਿਓ ਵਾਂਗ ਲੱਗਦਾ ਹੈ ਤੇ ਖੁੰਭਾਂ ਤਿਆਰ ਹੋਣ ਮਗਰੋਂ ਇਹਨਾਂ ਦੀ ਪੈਕਿੰਗ ਕਰਕੇ ਮੰਡੀਕਰਨ ਕੀਤਾ ਜਾਂਦਾ ਹੈ। ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਉਹਨਾਂ ਨੂੰ 5 ਕਿਲੋਂ ਖੁੰਭਾਂ ਵੇਚਣ ਦਾ ਫਿਕਰ ਸਤਾਉਣ ਲੱਗ ਜਾਂਦਾ ਸੀ ਪਰ ਹੁਣ ਉਹ ਰੋਜ਼ਾਨਾ 8 ਤੋਂ 10 ਕੁਇੰਟਲ ਤੱਕ ਖੁੰਭਾਂ ਵੇਚਦੇ ਹਨ ਉਹਨਾਂ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਜੇਕਰ ਕੋਈ ਹੋਰ ਕਿਸਾਨ ਵੀ ਖੁੰਭਾਂ ਦੀ ਖੇਤੀ ਸ਼ੁਰੂ ਕਰਦੇ ਹਨ ਤਾਂ ਉਹ ਖੁੰਭਾਂ ਸਾਡੇ ਤੱਕ ਵੇਚ ਸਕਦੇ ਹਨ।

ਬਿਨਾਂ ਖਾਦ ਸਪਰੇਆਂ ਤਿਆਰ ਹੁੰਦੀ ਹੈ ਮਸ਼ਰੂਮ

ਸਾਹਿਬ ਸਿੰਘ ਨੇ ਦੱਸਿਆ ਕਿ ਇਹ ਇੱਕ ਅਜਿਹੀ ਖੇਤੀ ਹੈ, ਜਿਸ ਨੂੰ 99 ਫੀਸਦੀ ਆਰਗੈਨਿਕ ਕਹਿ ਸਕਦੇ ਹਾਂ ਕਿਉਂਕਿ ਇਸ ਦੀ ਸੰਭਾਲ ਲਈ ਕਿਸੇ ਤਰ੍ਹਾਂ ਦੀ ਖਾਦ ਸਪਰੇਅ ਦੀ ਲੋੜ ਨਹੀਂ ਪੈਂਦੀ, ਜਦਕਿ ਖਾਦ ਸਪਰੇਅ ਨਾਲ ਖੁੰਭਾਂ ਨਸ਼ਟ ਹੋ ਜਾਂਦੀਆਂ ਹਨ, ਜਿਸ ਲਈ ਤਾਪਮਾਨ ਨੂੰ ਹੀ ਮੇਨਟੇਨ ਰੱਖ ਕੇ ਤਿਆਰ ਕੀਤਾ ਜਾਂਦਾ ਹੈ।

ਮਸ਼ਰੂਮ ਦੀ ਖੇਤੀ ਬਹਾਨੇ ਕਈ ਏਕੜ ਝੋਨੇ ਦੀ ਪਰਾਲੀ ਦੀ ਕਰ ਰਹੇ ਸੰਭਾਲ

ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਹ ‘ਮਸ਼ਰੂਮ ਹੱਟ’ ਤਿਆਰ ਕਰਨ ਲਈ ਆਪਣੀ ਖੇਤਾਂ ਦੀ ਪਰਾਲੀ ਹੀ ਵਰਤਦੇ ਹਨ, ਇਸ ਤੋਂ ਇਲਾਵਾ ਮਸ਼ਰੂਮ ਤਿਆਰ ਕਰਨ ਲਈ ਵਰਤੀ ਜਾਂਦੀ ਕੰਪੋਸਟ ਖਾਦ ਤਿਆਰ ਕਰਨ ਲਈ ਵੀ ਪਰਾਲੀ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ, ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇਸ ਸਬੰਧੀ ਉਹਨਾਂ ਨੂੰ ਕੋਈ ਟ੍ਰੇਨਿੰਗ ਨਾ ਮਿਲ ਸਕਣ ਕਾਰਨ ਉਹਨਾਂ ਨੂੰ ਤੂੜੀ ਤੋਂ ਪਿੱਟ ਤਿਆਰ ਕਰਨੀ ਪੈਂਦੀ ਹੈ, ਜਦ ਕਿ ਕਈ ਹੋਰ ਸੂਬਿਆਂ ਵਿੱਚ ਪਰਾਲੀ ਤੋਂ ਕੰਪੋਸਟ ਤਿਆਰ ਕੀਤੇ ਜਾਂਦੇ ਹਨ, ਜੇਕਰ ਅਜਿਹਾ ਹੋ ਜਾਵੇ ਤਾਂ 150-200 ਏਕੜ ਦੀ ਪਰਾਲੀ ਨੂੰ ਉਹ ਸੰਭਾਲ ਸਕਦੇ ਹਨ।

LEAVE A REPLY

Please enter your comment!
Please enter your name here