Ferozepur Road Accident: (ਜਗਦੀਪ ਸਿੰਘ) ਫਿਰੋਜ਼ਪੁਰ। ਫਾਜ਼ਿਲਕਾ ਤੋਂ ਫਿਰੋਜ਼ਪੁਰ ਨੂੰ ਆਉਂਦੇ ਐਮਐਲਐਮ ਭਾਸਕਰ ਚੌਂਕ ਤੋਂ ਮੁੜਦਿਆਂ ਇੱਕ ਨਮਕ ਦੀਆਂ ਬੋਰੀਆਂ ਨਾਲ ਭਰਿਆ ਟਰਾਲਾ ਪਲਟ ਜਾਣ ਕਰਨ ਸੜਕ ਕਿਨਾਰੇ ਜਾ ਰਹੇ ਬਜ਼ੁਰਗ ਰਾਹਗੀਰ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਕ ਟਰਾਲਾ ਜੋ ਬਾਹਰੀ ਸੂਬੇ ਤੋਂ ਨਮਕ ਦੀਆਂ ਬੋਰੀਆਂ ਲੱਦ ਕੇ ਫਿਰੋਜ਼ਪੁਰ ਨੂੰ ਆ ਰਿਹਾ ਸੀ ਤਾਂ ਪਹਿਲਾ ਚੌਂਕ ਮੁੜਦਿਆਂ ਹੀ ਇਹ ਟਰਾਲਾ ਐੱਸਐੱਸਪੀ ਫਿਰੋਜ਼ਪੁਰ ਦੀ ਰਿਹਾਇਸ਼ ਦੇ ਗੇਟ ਦੇ ਬਿਲਕੁਲ ਸਾਹਮਣੇ ਪਲਟ ਗਿਆ, ਜਿਸ ਦੌਰਾਨ ਇਹ ਹਾਦਸਾ ਹੋਇਆ ਉਸੇ ਸਮੇਂ ਉੱਥੋਂ ਲੰਘ ਰਹੇ ਇੱਕ ਬਜ਼ੁਰਗ ਰਾਹਗੀਰ ਨਮਕ ਦੀਆਂ ਬੋਰੀਆਂ ਹੇਠ ਆ ਜਾਣ ਕਾਰਨ ਮੌਕੇ ’ਤੇ ਦਮ ਤੋੜ ਗਿਆ, ਜਿਸ ਨੂੰ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਬੋਰੀਆਂ ਹੇਠੋਂ ਕੱਢਿਆ ਗਿਆ।
ਇਹ ਵੀ ਪੜ੍ਹੋ: Patiala Mayor: ਟਕਸਾਲੀ ਆਗੂ ਕੁੰਦਨ ਗੋਗੀਆ ਦੇ ਸਿਰ ਸਜਿਆ ਪਟਿਆਲਾ ਦੇ ਮੇਅਰ ਦਾ ਤਾਜ
ਇਸ ਮੌਕੇ ਟਰਾਲਾ ਚਾਲਕ ਦੇ ਵੀ ਸੱਟਾਂ ਲੱਗਣ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਚੱਲਦਿਆ ਐੱਸਐੱਸਐਫ ਅਤੇ ਥਾਣਾ ਕੈਂਟ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਐੱਸਐੱਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਵੀ ਮੌਕੇ ਪਰ ਪਹੁੰਚੇ, ਜਿਹਨਾਂ ਨੇ ਘਟਨਾ ਦਾ ਜਾਇਜ਼ਾ ਲਿਆ।