ਬਲਾਕ ਕਬਰਵਾਲਾ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਕੀਤਾ ਹਾਸਲ
ਮੇਵਾ ਸਿੰਘ, ਕਬਰਵਾਲਾ:ਬਲਾਕ ਕਬਰਵਾਲਾ ਦੇ ਪਿੰਡ ਆਲਮਵਾਲਾ ਦੀ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਰਧਾਲੂ ਜਸਪਾਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਹਿੱਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਰਿਸ਼ੀਕੇਸ (ਉੱਤਰਾਖੰਡ) ਨੂੰ ਦਾਨ ਕੀਤਾ ਗਿਆ। ਮਾਨਵਤਾ ਭਲਾਈ ਦੇ ਇਸ ਕਾਰਜ ਹਿੱਤ ਸੱਚਖੰਡਵਾਸੀ ਜਸਪਾਲ ਕੌਰ ਇੰਸਾਂ ਪਿੰਡ ਆਲਮਵਾਲਾ ਬਲਾਕ ਕਬਰਵਾਲਾ ਦੇ ਪਹਿਲੇ ਸਰੀਰਦਾਨੀ ਬਣ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਅੰਤਿਮ ਵਿਦਾਇਗੀ ਦਿੱਤੀ ਗਈ।
ਸੱਚਖੰਡ ਵਾਸੀ ਜਸਪਾਲ ਕੌਰ ਇੰਸਾਂ ਦੇ ਪਤੀ ਦਰਸ਼ਨ ਸਿੰਘ ਇੰਸਾਂ, ਵੱਡੇ ਪੁੱਤਰ ਸਾਬਕਾ ਸਰਪੰਚ ਹੰਸਪਾਲ ਇੰਸਾਂ ਤੇ ਪਰਿਵਾਰ ਨੇ ਦੱਸਿਆ ਕਿ ਜਸਪਾਲ ਕੌਰ ਨੇ ਲੰਘੀ ਦੇਰ ਰਾਤ ਅੰਤਿਮ ਸਾਹ ਲਿਆ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਲਿਆ।
ਪਿੰਡ ‘ਚ ਕੱਢਿਆ ਚੇਤਨਾ ਮਾਰਚ
ਜਿਸ ਉਪਰੰਤ ਬਲਾਕ ਦੇ ਜਿੰਮੇਵਾਰ ਕਮੇਟੀ ਦੇ ਸਹਿਯੋਗ ਸਦਕਾ ਮ੍ਰਿਤਕ ਸਰੀਰ ਇੱਕ ਫੁੱਲਾਂ ਨਾਲ ਸਜਾਈ ਗੱਡੀ ‘ਚ ਰੱਖ ਕੇ ਹੋਰਨਾਂ ਨੂੰ ਪ੍ਰੇਰਿਤ ਕਰਨ ਹਿੱਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਉਸਾਰੂ ਨਾਅਰਿਆਂ ਦੀ ਗੂੰਜ ‘ਚ ਪਿੰਡ ਆਲਮਵਾਲਾ ‘ਚ ਕਾਫਲੇ ਦੇ ਰੂਪ ‘ਚ ਮਾਰਚ ਕੀਤਾ ਗਿਆ।
ਇਸ ਸਮੇਂ ਆਗੂਆਂ ਨੇ ਸੰਖੇਪ ‘ਚ ਪਰਿਵਾਰ ਦੇ ਉਸਾਰੂ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ ਅਤੇ ਜਸਪਾਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਹਿੱਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਰਿਸ਼ੀਕੇਸ (ਉਤਰਾਖੰਡ) ਨੂੰ ਅਨੁਸ਼ਾਸ਼ਿਤ ਤਰੀਕੇ ਨਾਲ ਰਵਾਨਾ ਕੀਤਾ ਗਿਆ।
ਇਸ ਮੌਕੇ ਜ਼ਿਲ੍ਹੇ ਦੇ 25 ਮੈਂਬਰ ਲੱਖਾ ਸਿੰਘ ਇੰਸਾਂ, ਵਿਜੈ ਭਗਤ ਇੰਸਾਂ, ਮਨਜਿੰਦਰ ਕੌਰ ਇੰਸਾਂ ਜ਼ਿਲ੍ਹਾ ਸੁਜਾਨ ਸੇਵਾਦਾਰ, ਬਲਾਕ ਸੁਜਾਨ ਸੇਵਾਦਾਰ ਪਰਮਜੀਤ ਕੌਰ, ਬਲਾਕ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਰਿੰਕੂ ਇੰਸਾਂ, ਸੁਖਦੇਵ ਸਿੰਘ ਨੋਲੀ ਇੰਸਾਂ ਤੇ ਪਿੰਡ ਆਲਮਵਾਲਾ ਦੇ ਭੰਗੀਦਾਸ ਲਾਭ ਸਿੰਘ ਇੰਸਾਂ ਤੇ ਬਲਾਕ ਅਤੇ ਪਿੰਡ ਦੀ ਸਮੂਹ ਸਾਧ-ਸੰਗਤ ਹਾਜ਼ਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।