ਟਰੇਨ ਦੀ ਰਫਤਾਰ ’ਤੇ ਵੀ ਲੱਗੀ ਹੈ ਬ੍ਰੇਕ | Weather
Weather: ਨਵੀਂ ਦਿੱਲੀ (ਏਜੰਸੀ)। ਉੱਤਰੀ, ਮੱਧ, ਪੂਰਬੀ ਤੇ ਉੱਤਰ-ਪੂਰਬੀ ਭਾਰਤ ਨੂੰ ਅਜੇ ਤੱਕ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ ਨਹੀਂ ਮਿਲੇਗੀ। ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ ’ਤੇ ਭਾਰੀ ਬਰਫਬਾਰੀ ਤੇ ਮੈਦਾਨੀ ਸੂਬਿਆਂ ਦੇ ਕੁਝ ਇਲਾਕਿਆਂ ’ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੰਗਲਵਾਰ ਨੂੰ ਦਿੱਲੀ-ਐੱਨਸੀਆਰ ਸਮੇਤ ਜ਼ਿਆਦਾਤਰ ਇਲਾਕਿਆਂ ’ਚ ਬੱਦਲ ਛਾਏ ਰਹੇ, ਜਿਸ ਕਾਰਨ ਠੰਢ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ 13 ਸੂਬਿਆਂ ’ਚ ਧੁੰਦ ਤੇ ਠੰਢ ਨੂੰ ਲੈ ਕੇ ਯੈਲੋ ਤੇ ਸੰਤਰੀ ਅਲਰਟ ਜਾਰੀ ਕੀਤੇ ਹਨ। Weather
ਇਹ ਖਬਰ ਵੀ ਪੜ੍ਹੋ : Crime News: ਸਕੂਲਾਂ ਦੇ ਪੰਜ ਹੈੱਡ ਮਾਸਟਰਾਂ ਸਮੇਤ 26 ਜਣਿਆਂ ’ਤੇ ਪਰਚਾ ਦਰਜ਼, ਜਾਣੋ ਕੀ ਹੈ ਮਾਮਲਾ?
ਇਨ੍ਹਾਂ ਸੂਬਿਆਂ ਲਈ ਅਲਰਟ | Weather
ਬੁੱਧਵਾਰ ਨੂੰ, ਆਈਐੱਮਡੀ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ’ਚ ਸਵੇਰ ਦੀ ਧੁੰਦ ਤੇ ਠੰਢੇ ਦਿਨ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਹਿਮਾਚਲ ’ਚ ਠੰਢ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਉੜੀਸਾ ਤੇ ਅਰੁਣਾਚਲ ਪ੍ਰਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਧੁੰਦ ਤੇ ਠੰਢ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। Weather
ਹਿਮਾਚਲ ਦੇ ਡੋਦਰਾ ਕੁਆਰਟਰ ਤੋਂ 35 ਸੈਲਾਨੀਆਂ ਨੂੰ ਕੱਢਿਆ ਗਿਆ
ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ, ਕੁੱਲੂ ਤੇ ਸ਼ਿਮਲਾ ਦੇ ਉੱਚਾਈ ਵਾਲੇ ਇਲਾਕਿਆਂ ’ਚ ਬੀਤੀ ਰਾਤ ਹੋਈ ਬਰਫਬਾਰੀ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪ੍ਰਸ਼ਾਸਨ ਨੇ ਸ਼ਿਮਲਾ ਜ਼ਿਲ੍ਹੇ ਦੇ ਦੋਦਰਾ ਕਵਾਰ ’ਚ ਲਾਰੋਟ-ਚੰਸ਼ਾਲ ਮਾਰਗ ’ਤੇ 7 ਵਾਹਨਾਂ ’ਚ ਫਸੇ 35 ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਵਾਹਨ ਕਰੀਬ 12 ਘੰਟੇ ਤੱਕ ਬਰਫੀਲੇ ਤੂਫਾਨ ’ਚ ਫਸੇ ਰਹੇ। ਸੋਮਵਾਰ ਰਾਤ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। Weather
ਫਾਗੂ ਤੇ ਕੁਫਰੀ ਵਿਚਕਾਰ ਸ਼ਿਮਲਾ-ਰਾਮਪੁਰ ਰਾਸ਼ਟਰੀ ਰਾਜਮਾਰਗ ’ਤੇ ਸੋਮਵਾਰ ਰਾਤ ਤੋਂ ਮੰਗਲਵਾਰ ਦੁਪਹਿਰ ਤੱਕ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਨਰਕੰਡਾ ’ਚ ਵੀ ਸੜਕ ’ਤੇ ਬਰਫ਼ ਜਮ੍ਹਾਂ ਹੋਣ ਕਾਰਨ ਦੁਪਹਿਰ ਤੱਕ ਬੱਸ ਸੇਵਾ ਠੱਪ ਰਹੀ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੈਦਾਨੀ ਜ਼ਿਲ੍ਹਿਆਂ ’ਚ ਧੁੰਦ ਕਾਰਨ ਮੰਗਲਵਾਰ ਨੂੰ ਵੀ ਟਰੇਨਾਂ ਦੇਰੀ ਨਾਲ ਚੱਲੀਆਂ। 11 ਜਨਵਰੀ ਤੋਂ ਸੂਬੇ ਦੇ ਕਈ ਇਲਾਕਿਆਂ ’ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ।
ਦਿੱਲੀ ਹਵਾਈ ਅੱਡੇ ਤੋਂ 300 ਤੋਂ ਜ਼ਿਆਦਾ ਉਡਾਣਾਂ ਹੋਈਆਂ ਪ੍ਰਭਾਵਿਤ | Weather
ਖਰਾਬ ਮੌਸਮ ਤੇ ਘੱਟ ਵਿਜ਼ੀਬਿਲਟੀ ਕਾਰਨ 300 ਉਡਾਣਾਂ ਦੇਰੀ ਨਾਲ ਚੱਲੀਆਂ ਤੇ ਉੱਤਰੀ ਰੇਲਵੇ ਦੀਆਂ 25 ਤੋਂ ਜ਼ਿਆਦਾ ਟਰੇਨਾਂ ਵੀ ਦੇਰੀ ਨਾਲ ਚੱਲੀਆਂ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ 13 ਸੂਬਿਆਂ ’ਚ ਧੁੰਦ ਤੇ ਠੰਢ ਸਬੰਧੀ ਪੀਲੇ ਤੇ ਸੰਤਰੀ ਅਲਰਟ ਜਾਰੀ ਕੀਤੇ ਹਨ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਠੰਢ ਵੱਧ ਸਕਦੀ ਹੈ।
ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ, ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ’ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੀ ਤੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਸੀ। ਜਦੋਂ ਕਿ ਉੱਤਰ ਪ੍ਰਦੇਸ਼, ਉੜੀਸਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਬਿਹਾਰ, ਗੰਗਾ ਪੱਛਮੀ ਬੰਗਾਲ, ਛੱਤੀਸਗੜ੍ਹ ਤੇ ਝਾਰਖੰਡ ’ਚ ਸੰਘਣੀ ਧੁੰਦ ਦੇਖੀ ਗਈ ਤੇ ਵਿਜ਼ੀਬਿਲਟੀ 50 ਤੋਂ 200 ਮੀਟਰ ਤੱਕ ਦਰਜ ਕੀਤੀ ਗਈ। ਇਸ ਦੌਰਾਨ ਜੰਮੂ ਹਵਾਈ ਅੱਡੇ, ਪਟਿਆਲਾ, ਅੰਮ੍ਰਿਤਸਰ, ਆਜ਼ਮਗੜ੍ਹ, ਲਖਨਊ ਤੇ ਬਰੇਲੀ ’ਚ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ।
ਜਦੋਂ ਕਿ ਗੋਰਖਪੁਰ ’ਚ 100 ਮੀਟਰ, ਅੰਬਾਲਾ ’ਚ 30 ਮੀਟਰ, ਰੁੜਕੇਲਾ ’ਚ 40 ਮੀਟਰ। ਹਿਮਾਚਲ ਦੇ ਬਿਲਾਸਪੁਰ ’ਚ ਵਿਜ਼ੀਬਿਲਟੀ 50 ਮੀਟਰ, ਊਨਾ ਤੇ ਮੰਡੀ ’ਚ 100 ਮੀਟਰ, ਭਾਗਲਪੁਰ ’ਚ 50, ਪਟਨਾ ’ਚ 100 ਅਤੇ ਦੇਹਰਾਦੂਨ ’ਚ 100 ਮੀਟਰ ਸੀ। ਪੰਜਾਬ ਦੇ ਗੁਰਦਾਸਪੁਰ ਵਿੱਚ ਸਭ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਨਾਰਨੌਲ ’ਚ ਸਭ ਤੋਂ ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ। ਤਾਮਿਲਨਾਡੂ ਦੇ ਸੈਰ-ਸਪਾਟਾ ਸਥਾਨ ਊਟੀ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 2 ਡਿਗਰੀ ਦਰਜ ਕੀਤਾ ਗਿਆ। Weather