Tourism ਵਿਭਾਗ ਨੇ ਚੇਨਈ ‘ਚ ਦਿੱਤਾ ਐਵਾਰਡ
ਸ੍ਰੀਨਗਰ:ਜੰਮੂ ਕਸ਼ਮੀਰ ਟੂਰਿਜ਼ਮ ਵਿਭਾਗ ਨੇ ਚੇਨੱਈ ‘ਚ ਇੰਡੀਅਨ ਇੰਟਰਨੈਸ਼ਨਲ ਟ੍ਰੈਵਲ ਮਾਰਟ ਦੁਆਰਾ ਕਰਵਾਏ ਸਮਾਗਮ ‘ਚ ਸਰਵਸ਼੍ਰੇਸ਼ਠ ‘ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ ਤੇ ਈਕੋ ਟੂਰਿਜ਼ਮ ਡੈਸਟੀਨੇਸ਼ਨ’ ਦਾ ਐਵਾਰਡ ਮਿਲਿਆ ਹੈ
ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਟੂਰਿਜਮ (ਪ੍ਰਚਾਰ ) ਵਿਭਾਗ ਦੇ ਉਪ ਨਿਦੇਸ਼ਕ ਪੀਰਜ਼ਾਦਾ ਜਹੂਰ ਨੇ ਚੇਨੱਈ ‘ਚ ਇਹ ਪੁਰਸਕਾਰ ਪ੍ਰਾਪਤ ਕੀਤਾ ਟ੍ਰੈਵਲ ਮਾਰਟ ਦੇ ਦੌਰਾਨ ਸੁੰਦਰ ਤਰੀਕੇ ਨਾਲ ਸਜਾਏ ਗਏ
ਸੂਬਿਆਂ ਦੀਆਂ ਸਟਾਲਾਂ ਨੇ ਜ਼ਿਆਦਾਤਰ ਲੋਕਾਂ ਤੇ ਟ੍ਰੈਵਲ ਏਜੰਟਾਂ ਨੂੰ ਆਕਰਸ਼ਿਤ ਕੀਤਾ ਸੀ ਉਨ੍ਹਾਂ ਦੱਸਿਆ ਕਿ ਟੂਰਿਜ਼ਮ ਵਿਭਾਗ ਨੇ ਬੀਤੇ ਤਿੰਨ ਸਾਲਾਂ ‘ਚ ਦੱਖਣੀ ਭਾਰਤੀ ਲੋਕਾਂ ਨੂੰ ਸੂਬੇ ਦੀ ਯਾਤਰਾ ‘ਤੇ ਆਉਣ ਲਈ ਆਕਰਸ਼ਿਤ ਕਰਨ ਲਈ ਬਿਹਤਰ ਕੋਸ਼ਿਸ਼ ਕੀਤੀ ਹੈ ਸੂਬੇ ਦੇ ਕਈ ਟ੍ਰੈਵਲ ਏਜੰਟਾਂ ਨੇ ਵੀ ਇਸ ਪ੍ਰੋਗਰਾਮ ‘ਚ ਹਿੱਸਾ ਲਿਆ ਤੇ ਲੋਕਾਂ ਨੂੰ ਸੂਬੇ ਦੇ ਸੈਲਾਨੀ ਸਥਾਨਾਂ ਬਾਰੇ ਜਾਣਕਾਰੀ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।