ਨਵੀਂ ਦਿੱਲੀ:ਸਲਾਮੀ ਬੱਲੇਬਾਜ਼ ਸ਼ਿਖਰ ਧਵਨ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸ੍ਰੀਲੰਕਾ ਦੌਰ ‘ਚ ਜ਼ਖਮੀ ਮੁਰਲੀ ਵਿਜੈ ਦੀ ਜਗ੍ਹਾ ਭਾਰਤੀ ਟੈਸਟ ਟੀਮ ਦਾ ਹਿੱਸਾ ਬਣਨਗੇ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੱਸਿਆ ਕਿ ਸੋਮਵਾਰ ਨੂੰ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਆਪਣੀ ਮੀਟਿੰਗ ‘ਚ ਧਵਨ ਨੂੰ ਮੁਰਲੀ ਦੀ ਜਗ੍ਹਾ ਟੈਸਟ ਟੀਮ ‘ਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ
ਭਾਰਤ ਅਤੇ ਸ੍ਰੀਲੰਕਾ ਦਰਮਿਆਨ ਤਿੰਨ ਟੈਸਟ ਮੈਚਾਂ ਦੀ ਲੜੀ ਖੇਡੀ ਜਾਣੀ ਹੈ ਜਿਸ ਦਾ ਪਹਿਲਾ ਮੈਚ 26 ਤੋਂ 30 ਜੁਲਾਈ ਨੂੰ ਹੋਣਾ ਹੈ ਇਸ ਤੋਂ ਪਹਿਲਾਂ ਭਾਰਤੀ ਟੀਮ ਕੋਲੰਬੋ ‘ਚ 21-22 ਜੁਲਾਈ ਨੂੰ ਅਭਿਆਸ ਮੈਚ ਵੀ ਖੇਡੇਗੇ ਵਿਜੈ ਨੂੰ ਭਾਰਤ ਦੇ ਅਸਟਰੇਲੀਆ ਦੌਰੇ ‘ਚ ਗੁੱਟ ‘ਚ ਸੱਟ ਲੱਗੀ ਸੀ ਤੇ ਉਨ੍ਹਾਂ ਨੇ ਅਭਿਆਸ ਮੈਚ ਦੌਰਾਨ ਵੀ ਸਿੱਧੇ ਹੱਥ ਦੇ ਗੁੱਟ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ
ਬੀਸੀਸੀਆਈ ਦੀ ਮੈਡੀਕਲ ਟੀਮ ਨੇ ਵਿਜੈ ਨੂੰ ਇਸ ਤੋਂ ਬਾਅਦ ਉਨ੍ਹਾਂ ਦੇ ਰਿਹੈਬਲੀਟੇਸ਼ਨ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ ਜਿਸ ਕਾਰਨ ਉਹ ਸ੍ਰੀਲੰਕਾ ਦੌਰੇ ‘ਤੇ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ ਵੈਸਟਇੰਡੀਜ਼ ਖਿਲਾਫ ਸੀਮਤ ਓਵਰ ਲੜੀ ਤੋਂ ਪਰਤੀ ਭਾਰਤੀ ਟੀਮ ਨਵੇਂ ਕੋਚ ਰਵੀ ਸ਼ਾਸਤਰੀ ਨਾਲ ਸ੍ਰੀਲੰਕਾ ਦੌਰੇ ‘ਚ ਤਿੰਨ ਮੈਚ ਖੇਡੇਗੀ
ਟੀਮ ਇਸ ਤਰ੍ਹਾਂ ਹੈ :
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ ਉਪ ਕਪਤਾਨ, ਰੋਹਿਤ ਸ਼ਰਮਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ ਵਿਕਟਕੀਪਰ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਅਭਿਨਵ ਮੁਕੁੰਦ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।