ਆਈਐਸਆਈ ਦੇ ਅੱਤਵਾਦੀ ਦਾ ਸੀ ਫਾਈਨਾਂਸਰ
ਮੁੰਬਈ:ਮੁੰਬਈ ਏਅਰਪੋਰਟ ਤੋਂ ਲਸ਼ਕਰ-ਏ-ਤੋਇਬਾ ਦਾ ਇੱਕ ਸ਼ੱਕੀ ਅੱਤਵਾਦੀ ਸਲੀਮ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸਲੀਮ ਲਸ਼ਕਰ ਦੇ ਮੁਜੱਫਫਰਾਬਾਦ ਦੇ ਕੈਂਪ ‘ਚ ਟਰੇਨਿੰਗ ਵੀ ਲੈ ਚੁੱਕਾ ਹੈ ਸਲੀਮ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦਾ ਰਹਿਣ ਵਾਲਾ ਹੈ ਇਹ ਅੱਤਵਾਦੀ ਫੈਜਾਬਾਦ ਤੋਂ ਫੜੇ ਗਏ ਆਈਐਸਆਈ ਏਜੰਟ ਆਫਤਾਬ ਦਾ ਫਾਈਨਾਂਸਰ ਹੈ।
ਉਸਨੇ ਫੌਜ ਦੀ ਮੁਖਬਿਰੀ ਦੇ ਲਈ ਆਫਤਾਬ ਨੂੰ ਫਾਇਨਾਂਸ ਕੀਤਾ ਸੀ ਬੀਤੀ 11 ਜੁਲਾਈ ਨੂੰ ਪਾਕਿਸਤਾਨੀ ਸਥਿੱਤ ਲਸ਼ਕਰ-ਏ-ਤੋਇਬਾ ਦੇ ਲਈ ਕੰਮ ਕਰਨ ਤੇ ਹਾਲ ‘ਚ ਛੇ ਪੁਲਿਸ ਮੁਲਾਜ਼ਮਾਂ ਦੇ ਕਤਲ ਸਮੇਤ ਕਸ਼ਮੀਰ ‘ਚ ਅੱਤਵਾਦੀ ਗਤੀਵਿਧੀਆਂ ‘ਚ ਸਰਗਰਮ ਹਿੱਸੇਦਾਰੀ ਦੇ ਦੋਸ਼ ‘ਚ ਉੱਤਰ ਪ੍ਰਦੇਸ਼ ਦੇ ਇੱਕ ਨਿਵਾਸੀ ਸੰਦੀਪ ਕੁਮਾਰ ਸ਼ਰਮਾ ਉਰਫ਼ ਆਦਿਲ ਨੂੰ ਗ੍ਰਿਫ਼ਤਾਰ ਕੀਤਾ ਗਿਆ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਜੱਫਰਨਗਰ ਦੀ ਨਿਵਾਸੀ ਸ਼ਰਮਾ ਲਸ਼ਕਰ-ਏ-ਤੋਇਬਾ ਦੇ ਮਾਡਯੂਲ ਦਾ ਹਿੱਸਾ ਸੀ, ਜਿਸ ਦਾ ਪਰਦਾਫਾਸ਼ ਜੰਮੂ ਕਸ਼ਮੀਰ ਪੁਲਿਸ ਨੇ ਕੀਤਾ ਹੈ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਨਿਵਾਸੀ ਮੁਨੀਬ ਸ਼ਾਹ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।