Punjab News: ਪਟਿਆਲਵੀਆਂ ’ਚ ਮੇਅਰ ਨੂੰ ਲੈ ਕੇ ਚਰਚਾ ਸਿਖਰਾਂ ’ਤੇ
Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਪਟਿਆਲਾ ਦੇ ਮੇਅਰ ਸਬੰਧੀ ਰਾਜਨੀਤੀ ਪੂਰੀ ਤਰ੍ਹਾਂ ਭਖੀ ਹੋਈ ਹੈ ਤੇ ਪਟਿਆਲਵੀਆਂ ਦੀਆਂ ਨਜ਼ਰਾਂ ਵੀ ਮੇਅਰ ਦੀ ਕੁਰਸੀ ’ਤੇ ਬੈਠਣ ਵਾਲੇ ਆਪ ਕੌਂਸਲਰ ’ਤੇ ਲੱਗੀ ਹੋਈ ਹੈ। ਇੱਧਰ ਪਟਿਆਲਾ ਦੀਆਂ 7 ਵਾਰਡਾਂ ’ਚ ਚੋਣ ਹੋਣੀ ਅਜੇ ਬਾਕੀ ਹੈ, ਜਿਸ ਕਾਰਨ ਵੀ ਪਟਿਆਲਾ ਦੇ ਮੇਅਰ ਲਈ ਕੁਰਸੀ ਅਜੇ ਹੋਰ ਇੰਤਜਾਰ ਕਰਵਾ ਸਕਦੀ ਹੈ।
ਪਟਿਆਲਾ ਦੇ ਸੱਤ ਵਾਰਡਾਂ ਦੀ ਚੋਣ ਅਜੇ ਬਾਕੀ | Punjab News
ਦੱਸਣਯੋਗ ਹੈ 60 ਵਾਰਡਾਂ ਵਾਲੇ ਨਗਰ ਨਿਗਮ ਪਟਿਆਲਾ ਦੀਆਂ 53 ਵਾਰਡਾਂ ਵਿੱਚ ਚੋਣ ਹੋ ਚੁੱਕੀ ਹੈ ਜਦਕਿ 7 ਵਾਰਡਾਂ ਦੀ ਚੋਣ ਲਈ ਕੌਸਲਰ ਬਣਨ ਦੇ ਚਾਹਵਾਨਾਂ ਵੱਲੋਂ ਚੋਣ ਕਮਿਸ਼ਨ ਵੱਲ ਆਪਣੀਆਂ ਨਜ਼ਰਾ ਗੱਡੀਆਂ ਹੋਈਆਂ ਹਨ। ਪਟਿਆਲਾ ਦੀਆਂ 53 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 8 ਕੌਂਸਲਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ ਜਦਕਿ 45 ਵਾਰਡਾਂ ਵਿੱਚ 21 ਦਸੰਬਰ ਨੂੰ ਚੋਣ ਹੋਈ ਸੀ। ਇਸ ਦੌਰਾਨ 35 ਵਾਰਡਾਂ ’ਚ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਹਨ ਜਦਕਿ 4-4 ਵਾਰਡਾਂ ਵਿੱਚ ਬੀਜੇਪੀ ਤੇ ਕਾਂਗਰਸ ਪਾਰਟੀ ਦੇ ਕੌਂਸਲਰ ਬਣੇ ਹਨ। Punjab News
Read Also : Punjab News: ਐਨ.ਆਰ.ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਆਨਲਾਈਨ ਢੰਗ ਰਾਹੀਂ ਹੱਲ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
ਇਸ ਤੋਂ ਇਲਾਵਾ 2 ਵਾਰਡਾਂ ’ਚ ਅਕਾਲੀ ਦਲ ਆਪਣੀ ਸਾਖ ਬਚਾਉਣ ਵਿੱਚ ਕਾਮਯਾਬ ਰਿਹਾ ਸੀ। ਆਮ ਆਦਮੀ ਪਾਰਟੀ ਵੱਲੋਂ ਭਾਵੇਂ ਪਟਿਆਲਾ ਦੇ ਮੇਅਰ ਦੀ ਕੁਰਸੀ ’ਤੇ ਕਬਜਾ ਕਰ ਲਿਆ ਹੈ, ਪਰ ਪਾਰਟੀ ਵੱਲੋਂ ਅਜੇ ਮੇਅਰ ਦੀ ਚੋਣ ਉੱਪਰ ਆਪਣੀ ਮੋਹਰ ਨਹੀਂ ਲਾਈ ਜਾ ਰਹੀ ਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਪਤਾ ਲੱਗਾ ਹੈ ਕਿ ਦਿੱਲੀ ਚੋਣਾਂ ਸਬੰਧੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਪਟਿਆਲਾ ਦੇ ਮੇਅਰ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅੰਦਰੂਨੀ ਚਰਚਾ ਚੱਲ ਰਹੀ ਹੈ।
Punjab News
ਮੇਅਰ ਦੀ ਕੁਰਸੀ ’ਤੇ ਬੈਠਣ ਵਾਲੇ ਚਾਹਵਾਨਾਂ ਲਈ ਵੀ ਇੱਕ ਇੱਕ ਦਿਨ ਕੱਟਣਾ ਔਖਾ ਹੋ ਰਿਹਾ ਹੈ। ਸ਼ਹਿਰ ’ਚ ਵੀ ਪਟਿਆਲਵੀਆਂ ਵੱਲੋਂ ਆਪਣੇ ਆਪਣੇ ਤਰੀਕਿਆਂ ਨਾਲ ਮੇਅਰ ਦੀ ਦੌੜ ’ਚ ਸ਼ਾਮਲ ਆਪ ਆਗੂਆਂ ਬਾਰੇ ਕਿਆਸੀਅਰਾਈਆਂ ਲਾਈਆਂ ਜਾ ਰਹੀਆਂ ਹਨ। ਪਟਿਆਲਾ ਦੇ ਹਰ ਮੋੜ ’ਤੇ ਮੇਅਰ ਨੂੰ ਲੈ ਕੇ ਹੀ ਚਰਚਾ ਛਿੜੀ ਹੋਈ ਹੈ। ਦੱਸਣਯੋਗ ਹੈ ਕਿ ਮੇਅਰ ਦੀ ਦੌੜ ਨੂੰ ਲੈ ਕੇ ਚਾਰ ਤੋਂ ਪੰਜ ਆਗੂ ਆਗੂਆਂ ਦੀ ਚਰਚਾ ਛਿੜੀ ਹੋਈ ਹੈ।
ਆਪ ਦੇ ਜ਼ਿਲ੍ਹਾ ਸਹਿਰੀ ਪ੍ਰਧਾਨ ਅਤੇ ਅੰਨਾ ਅੰਦੋਲਨ ਤੋਂ ਪਾਰਟੀ ਨਾਲ ਜੁੜੇ ਹੋਏ ਤੇਜਿੰਦਰ ਮਹਿਤਾ, ਟਕਸਾਲੀ ਵਰਕਰ ਕੁੰਦਨ ਗੋਗੀਆ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ।ਇਸ ਤੋਂ ਇਲਾਵਾ ਅਕਾਲੀ ਦਲ ਤੋਂਂ ਆਮ ਆਦਮੀ ਪਾਰਟੀ ਵਿੱਚ ਗਏ ਹਰਪਾਲ ਜੁਨੇਜਾ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਨੇੜਲੇ ਗੁਰਜੀਤ ਸਿੰਘ ਸਾਹਨੀ ਵੀ ਮੇਅਰ ਦੀ ਦੌੜ ’ਚ ਸ਼ਾਮਲ ਹਨ। ਉਂਝ ਭਾਵੇਂ ਕਿ ਮੇਅਰ ਦੇ ਚਾਹਵਾਨਾਂ ਵੱਲੋਂ ਆਪਣੇ ਆਪਣੇ ਤੌਰ ਤਰੀਕੇ ਰਾਹੀਂ ਪਾਰਟੀ ਹਾਈ ਕਮਾਂਡ ਕੋਲ ਪਹੁੰਚ ਕੀਤੀ ਜਾ ਰਹੀ ਹੈ।
ਪਟਿਆਲਾ ਦੀਆਂ ਸੱਤ ਵਾਰਡਾਂ ਦੀ ਚੋਣ ਅਜੇ ਬਾਕੀ ਹੈ ਜਿਸ ਕਾਰਨ ਇਥੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਵੀ ਵਾਰਡਾਂ ਵਿੱਚ ਆਪਣੀ ਜੋਰ ਅਜਮਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਚੋਣ ਕਮਿਸਨ ਵੱਲ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ। ਸੱਤਾਧਿਰ ’ਤੇ ਉਮੀਦਵਾਰਾਂ ਦੀਆਂ ਫਾਈਲਾਂ ਪਾੜਨ ਦੇ ਦੋਸ਼ ਲਾਉਣ ਤੋਂ ਬਾਅਦ ਕੁਝ ਉਮੀਦਵਾਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੀ ਇੱਥੇ ਚੋਣਾਂ ’ਤੇ ਰੋਕ ਲੱਗ ਗਈ ਸੀ।