Road Accident: ਡੱਲੇਵਾਲ ਦੇ ਚੈੱਕਅਪ ਲਈ ਜਾ ਰਹੀ ਡਾਕਟਰਾਂ ਦੀ ਗੱਡੀ ਨਾਲ ਵਾਪਰਿਆ ਵੱਡਾ ਹਾਦਸਾ

Road Accident
ਘੱਗਾ: ਹਾਦਸੇ ਦੌਰਾਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਗੱਡੀਆਂ। ਤਸਵੀਰ: ਮਨੋਜ ਗੋਇਲ

5 ਡਾਕਟਰਾਂ ਦੀ ਟੀਮ ਰਸਤੇ ਵਿੱਚ ਹੋਈ ਹਾਦਸੇ ਦਾ ਸ਼ਿਕਾਰ 

Road Accident: (ਮਨੋਜ ਗੋਇਲ), ਘੱਗਾ। ਅੱਜ ਸਵੇਰੇ ਤੜਕਸਾਰ ਪਾਤੜਾਂ- ਸਮਾਣਾ ਰੋਡ ’ਤੇ ਪਿੰਡ ਮਵੀਕਲਾਂ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ 3 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਅਤੇ ਗੰਭੀਰ ਜਖਮੀਆਂ ਨੂੰ ਮੌਕੇ ’ਤੇ ਸਿਵਲ ਹਸਪਤਾਲ ਸਮਾਣਾ ਵਿਖੇ ਪਹੁੰਚਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ 5 ਡਾਕਟਰਾਂ ਦੀ ਟੀਮ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਚੈੱਕਅਪ ਲਈ ਜਾ ਰਹੇ ਸਨ ਤਾਂ ਅਚਾਨਕ ਪਾਤੜਾਂ-ਸਮਾਣਾ ਰੋਡ ’ਤੇ ਪਿੰਡ ਮਵੀਕਲਾਂ ਦੇ ਨਜ਼ਦੀਕ ਸਾਹਮਣੇ ਤੋਂ ਪਾਤੜਾਂ ਵਾਲੀ ਸਾਈਡ ਤੋਂ ਆ ਰਹੀ ਇੱਕ ਸਕੋਰਪੀਓ ਗੱਡੀ ਜੋ ਕਿ ਰੋਂਗ ਸਾਈਡ ਜਾ ਕੇ ਸਾਹਮਣੇ ਤੋਂ ਆ ਰਹੀ ਡਾਕਟਰਾਂ ਦੀ ਬੁਲੈਰੋ ਗੱਡੀ ਅਤੇ ਪਿੱਛੇ ਆ ਰਹੀ ਇੱਕ ਹੋਰ ਪ੍ਰਾਈਵੇਟ ਕਾਰ ਨਾਲ ਜਾ ਟਕਰਾਈ।

ਇਹ ਵੀ ਪੜ੍ਹੋ: Haryana-Punjab Weather Alert: ਸਾਵਧਾਨ! ਪੰਜਾਬ ਤੇ ਹਰਿਆਣਾ ’ਚ ਸ਼ੀਤ ਲਹਿਰ ਨਾਲ ਧੁੰਦ ਦਾ ਅਲਰਟ

ਇਸ ਮੌਕੇ ਹੋਏ ਭਿਆਨਕ ਹਾਦਸੇ ਦੌਰਾਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਪਹੁੰਚਾਇਆ ਗਿਆ  ਅਤੇ ਡਾਕਟਰਾਂ ਦੀ ਟੀਮ ਦਾ ਵੀ ਬਚਾਅ ਰਿਹਾ ਅਤੇ ਜਿਨਾਂ ਨੂੰ ਐਬੂਲੈਂਸ ਦੀ ਮੱਦਦ ਨਾਲ ਖਨੋਰੀ ਬਾਰਡਰ ’ਤੇ ਲਿਜਾਇਆ ਗਿਆ । Road Accident

LEAVE A REPLY

Please enter your comment!
Please enter your name here