Punjab Weather and AQI Today: ਸ਼ੋਪੀਆਂ ਵਿੱਚ ਪਾਰਾ ਮਨਫ਼ੀ 8.8 ਡਿਗਰੀ ਸੈਲਸੀਅਸ
- ਕਿਨੌਰ ’ਚ ਐੱਨਐੱਚ-5 ’ਤੇ ਫਸੇ 20 ਸੈਲਾਨੀ, ਪੁਲਿਸ ਨੇ ਬਚਾਇਆ
Punjab Weather and AQI Today: ਸ਼੍ਰੀਨਗਰ (ਏਜੰਸੀ) ਕਸ਼ਮੀਰ ਘਾਟੀ ਵਿੱਚ ਚੱਲ ਰਹੀ ਸੀਤ ਲਹਿਰ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ ’ਚ ਸਥਿਤੀ ਬਹੁਤ ਖਰਾਬ ਹੈ। ਸ਼ੋਪੀਆਂ ’ਚ ਤਾਪਮਾਨ ਮਨਫੀ 8.8 ਡਿਗਰੀ ਸੈਲਸੀਅਸ, ਅਨੰਤਨਾਗ ਅਤੇ ਪੁਲਵਾਮਾ ’ਚ ਮਨਫ਼ੀ 8.3 ਡਿਗਰੀ ਸੈਲਸੀਅਸ, ਕੁਲਗਾਮ ’ਚ ਮਨਫ਼ੀ 6.7 ਡਿਗਰੀ ਸੈਲਸੀਅਸ ਅਤੇ ਕੋਨੀਬਲ ’ਚ ਮਨਫ਼ੀ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Read Also : Poonch Accident: ਜੰਮੂ-ਕਸ਼ਮੀਰ ‘ਚ ਫੌਜ ਦੀ ਵੈਨ ਹਾਦਸਾਗ੍ਰਸਤ, 5 ਜਵਾਨਾਂ ਦੀ ਮੌਤ ਅਤੇ ਕਈ ਲਾਪਤਾ
ਇੱਥੇ ਤਾਪਮਾਨ ਡਿੱਗਣ ਕਾਰਨ ਜਲ ਸਰੋਤ, ਨਦੀਆਂ ਅਤੇ ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵੀ ਜੰਮ ਗਈਆਂ ਹਨ, ਜਿਸ ਨਾਲ ਵਸਨੀਕਾਂ ਲਈ ਚੁਣੌਤੀਆਂ ਵਧ ਗਈਆਂ ਹਨ। ਸੁਤੰਤਰ ਮੌਸਮ ਭਵਿੱਖਬਾਣੀ ਕਰਨ ਵਾਲੇ ਫੈਜ਼ਾਨ ਆਰਿਫ ਨੇ ਕਿਹਾ ਕਿ ਅਗਲੇ ਹਫਤੇ ਰਾਤ ਦੇ ਤਾਪਮਾਨ ’ਚ ਤੇਜ਼ੀ ਨਾਲ ਗਿਰਾਵਟ ਆਵੇਗੀ ਅਤੇ ਪੱਛਮੀ ਗੜਬੜੀ ਦੀ ਅਣਹੋਂਦ ਕਾਰਨ ਕਸ਼ਮੀਰ ’ਚ ਸੀਤ ਲਹਿਰ ਦੀ ਲਪੇਟ ’ਚ ਰਹਿਣ ਦੀ ਸੰਭਾਵਨਾ ਹੈ।
Punjab Weather and AQI Today
ਇੱਥੇ 26 ਦਸੰਬਰ ਤੱਕ ਮੌਸਮ ਆਮ ਤੌਰ ’ਤੇ ਬੱਦਲਵਾਈ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਦੇ ਆਉਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਜੰਮੂ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ 27 ਦਸੰਬਰ ਦੀ ਦੁਪਹਿਰ ਤੋਂ 28 ਦਸੰਬਰ ਦੀ ਸਵੇਰ ਤੱਕ ਚਨਾਬ ਘਾਟੀ ਅਤੇ ਪੀਰ ਪੰਜਾਲ ਰੇਂਜ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ਵਿੱਚ 30 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਸਾਲ ਦੇ ਅੰਤ ਵਿੱਚ ਕਸ਼ਮੀਰ ਘਾਟੀ ਵਿੱਚ ਕੁਝ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ’ਚ ਬਰਫਬਾਰੀ ਵੇਖਣ ਆਏ 20 ਦੇ ਕਰੀਬ ਸੈਲਾਨੀ ਮਲਿੰਗ ਅਤੇ ਚਾਂਗੋ ਵਿਚਕਾਰ ਰਾਸ਼ਟਰੀ ਮਾਰਗ ’ਤੇ ਫਸ ਗਏ। ਇਨ੍ਹਾਂ ਫਸੇ ਲੋਕਾਂ ਨੂੰ ਸਥਾਨਕ ਪੁਲਿਸ ਨੇ ਸੋਮਵਾਰ ਰਾਤ ਨੂੰ ਕਾਫੀ ਕੋਸ਼ਸ਼ਾਂ ਤੋਂ ਬਾਅਦ ਬਚਾਇਆ। ਰਾਤ 9 ਵਜੇ ਦੇ ਕਰੀਬ ਭਾਰੀ ਬਰਫਬਾਰੀ ਕਾਰਨ ਮਲਿੰਗ ਅਤੇ ਚਾਂਗੋ ਦੇ ਵਿਚਕਾਰ ਰਾਸ਼ਟਰੀ ਰਾਜਮਾਰਗ ’ਤੇ ਲਗਭਗ 20 ਸੈਲਾਨੀਆਂ ਦੇ ਫਸੇ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਸਥਾਨਕ ਪੁਲਿਸ ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਸਰਗਰਮ ਹੋ ਗਈ।
ਪੁਲਿਸ ਚੌਕੀ ਯਾਂਗਥਾਂਗ ਅਤੇ ਚੈੱਕ ਪੋਸਟ ਚਾਂਗੋ ਤੋਂ ਪੁਲਿਸ ਬਲ ਵੱਡੀ ਮੁਸ਼ੱਕਤ ਨਾਲ ਮੌਕੇ ’ਤੇ ਪਹੁੰਚੇ ਫਿਰ ਸਥਾਨਕ ਲੋਕਾਂ ਦੀ ਮੱਦਦ ਨਾਲ ਇਨ੍ਹਾਂ ਲੋਕਾਂ ਨੂੰ ਸਫਲਤਾਪੂਰਵਕ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਕ੍ਰਿਸਮਿਸ ਅਤੇ ਨਵੇਂ ਸਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਨੇ ਸਾਰੇ ਹੋਟਲ ਅਤੇ ਢਾਬਿਆਂ ਨੂੰ 5 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਅਗਲੇ ਦੋ ਹਫ਼ਤਿਆਂ ਤੱਕ ਸਾਰੇ ਅਦਾਰੇ ਦਿਨ-ਰਾਤ ਖੁੱਲ੍ਹੇ ਰਹਿ ਸਕਣਗੇ।
ਪੰਜਾਬ-ਹਰਿਆਣਾ ’ਚ 26 ਤੋਂ 28 ਤੱਕ ਬੂੰਦਾ-ਬਾਂਦੀ ਦੀ ਸੰਭਾਵਨਾ | Punjab Weather and AQI Today
ਹਿਸਾਰ (ਸੰਦੀਪ ਸਿੰਹਮਾਰ)। ਦੋ ਪੱਛਮੀ ਗੜਬੜੀਆਂ ਦੇ ਇੱਕੋ ਸਮੇਂ ਸਰਗਰਮ ਹੋਣ ਕਾਰਨ, ਬੂੰਦਾ-ਬਾਂਦੀ ਨੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ, ਖਾਸ ਕਰਕੇ ਹਰਿਆਣਾ ਅਤੇ ਪੰਜਾਬ ਵਿੱਚ ਰਾਤ ਦੇ ਨਾਲਾ-ਨਾਲ ਦਿਨ ਵੇਲੇ ਵੀ ਠੰਢ ਨੂੰ ਵਧਾ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਤੋਂ ਜਾਰੀ ਮੌਸਮ ਬੁਲੇਟਿਨ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।
ਪਿਛਲੇ 24 ਘੰਟਿਆਂ ਦੌਰਾਨ ਵੀ ਹਰਿਆਣਾ ਵਿੱਚ ਦਿਨ ਦਾ ਔਸਤ ਤਾਪਮਾਨ 14 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਅੰਬਾਲਾ ਅਤੇ ਜੀਂਦ ਵਿੱਚ 13.2 ਅਤੇ ਕਰਨਾਲ ਵਿੱਚ 13.6 ਦਰਜ ਕੀਤਾ ਗਿਆ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੀ ਇਹੋ ਸਥਿਤੀ ਬਣੀ ਹੋਈ ਹੈ।
ਆਈਐੱਮਡੀ ਨੇ ਬੁੱਧਵਾਰ 25 ਦਸੰਬਰ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਸੀਤ ਲਹਿਰ ਦੇ ਨਾਲ ਧੁੰਦ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਇੰਨਾ ਹੀ ਨਹੀਂ 27 ਦਸੰਬਰ ਨੂੰ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਵੀ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ 26 ਤੋਂ 28 ਦਸੰਬਰ ਦਰਮਿਆਨ ਪੰਜਾਬ, ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਬੂੰਦਾ-ਬਾਂਦੀ ਦੀ ਭਵਿੱਖਬਾਣੀ ਕੀਤੀ ਹੈ। ਬੱਦਲਵਾਈ ਅਤੇ ਮੀਂਹ ਕਾਰਨ ਰਾਤ ਦੇ ਨਾਲ-ਨਾਲ ਦਿਨ ਦੇ ਸਮੇਂ ਵੀ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਕਿੱਥੇ ਕਿੰਨਾ ਰਿਹਾ ਘੱਟੋ-ਘੱਟ ਤਾਪਮਾਨ
- ਪਠਾਨਕੋਟ : 4.6
- ਗੁਰਦਾਸਪੁਰ : 6.0
- ਫਰੀਦਕੋਟ : 7.0
- ਅੰਮ੍ਰਿਤਸਰ : 7.0
- ਹਿਸਾਰ : 7.3
- ਫ਼ਿਰੋਜ਼ਪੁਰ : 7.4
- ਮਹਿੰਦਰਗੜ੍ਹ : 7.5
- ਮੋਗਾ : 7.7
- ਰੋਪੜ : 7.7
- ਫਤਹਿਗੜ੍ਹ ਸਾਹਿਬ : 8.0
- ਸਰਸਾ : 8.1
- ਸੰਗਰੂਰ : 8.1
- ਬਰਨਾਲਾ : 8.2
- ਕਰਨਾਲ : 8.2
- ਕੁਰੂਕਸ਼ੇਤਰ : 8.3
- ਚੰਡੀਗੜ੍ਹ : 8.4